ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਸੈਸ਼ਨ 'ਚੋਂ ਵਾਕਆਊਟ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਆਪਣੀਆਂ ਮੰਗਾਂ ਮਨਵਾ ਰਹੀ ਹੈ ਤੇ ਇਸ ਮੁੱਦੇ 'ਤੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਸਪੀਕਰ ਨੂੰ ਮੰਗ ਕੀਤੀ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਪਰ ਗੱਲ ਨਾ ਬਣਦੀ ਦੇਖ ਆਮ ਆਦਮੀ ਪਾਰਟੀ ਵੱਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।
ਇਸ ਬਾਰੇ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦਾ ਹੱਕ ਬਣਦਾ ਹੈ ਕਿ ਉਹ ਜਿਹੜੇ ਆਪਣੇ ਹਲਕਿਆਂ ਦੇ ਮੁੱਦੇ ਹਨ ਉਹ ਸਦਨ ਵਿੱਚ ਚੁੱਕੇ ਪਰ ਸਰਕਾਰ ਮਚਲੀ ਹੋਈ ਹੈ ਤੇ ਕੋਈ ਵੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ। ਇਸ ਕਰਕੇ ਉਨ੍ਹਾਂ ਨੇ ਸਦਨ ਵਿੱਚੋਂ ਵਾਕਆਊਟ ਕਰਨਾ ਹੀ ਠੀਕ ਸਮਝਿਆ।
ਇਹ ਵੀ ਪੜ੍ਹੋ : ਮਹਿਬੂਬਾ ਮੁਫ਼ਤੀ ਨੂੰ ਯਾਦ ਆਏ ਅਟਲ ਬਿਹਾਰੀ ਵਾਜਪਾਈ, ਕਿਹਾ- ਉਨ੍ਹਾਂ ਦੀ ਕਮੀ ਹੋ ਰਹੀ ਮਹਿਸੂਸ
ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵਾਕਆਊਟ ਕਰਕੇ ਸੈਸ਼ਨ ਦਾ ਸਮਾਂ ਖ਼ਰਾਬ ਕੀਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰੀਕੇ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਉਨ੍ਹਾਂ ਨੂੰ ਅਲੱਗ ਕਰਕੇ ਸਦਨ ਵਿੱਚੋਂ ਵਾਕਆਊਟ ਕਰਨਾ ਠੀਕ ਲੱਗਿਆ ਪਰ ਜਦੋਂ ਸਦਨ ਵਿੱਚ ਵਾਪਸ ਗਏ ਓਦੋਂ ਤੱਕ ਬਿੱਲ ਪਾਸ ਕਰ ਕੇ ਸਦਨ ਦੀ ਕਾਰਵਾਈ ਮੁਲਤਵੀ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਨੇ 20 ਦਿਨਾਂ ਦੇ ਸੈਸ਼ਨ ਦੀ ਮੰਗ ਕੀਤੀ ਸੀ ਤੇ ਦੂਜੇ ਪਾਸੇ ਉਨ੍ਹਾਂ ਵੱਲੋਂ ਹੀ ਵਾਕਆਊਟ ਕਰਕੇ ਸੈਸ਼ਨ ਦਾ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ।