ਚੰਡੀਗੜ੍ਹ : ਮੌਸਮ ਵਿਭਾਗ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ 30 ਤਰੀਕ ਨੂੰ ਤੇਜ਼ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। ਉੱਥੇ ਹੀ ਕੁਦਰਤੀ ਆਪਦਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਅਲਰਟ ਕਰ ਦਿੱਤਾ ਹੈ ਤੇ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਕੇ ਇਸ ਦੇ ਇੰਤਜ਼ਾਮ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਹੈ ਨਾਲ ਹੀ ਸਰਕਾਰ ਵੱਲੋਂ ਵੀ ਸਾਰੇ ਇੰਤਜ਼ਾਮ ਪੂਰੇ ਕਰ ਦਿੱਤੇ ਗਏ ਹਨ।
ਹੋਰ ਪੜ੍ਹੋ : ਜਲੰਧਰ ਦੇ ਡੀ ਸੀ ਨੇ ਹੜ੍ਹ ਪੀੜਤਾ ਨੂੰ ਦਿੱਤਾ ਵਿਸ਼ਵਾਸ,ਜਲਦ ਹੋਵੇਗਾ ਸਭ ਪਹਿਲੇ ਵਰਗਾ
ਉੱਥੇ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਹਾਲੇ ਤੱਕ ਸਰਕਾਰ ਇਸ ਦੇ ਅੰਕੜਿਆਂ ਸਹੀ ਅੰਦਾਜ਼ ਨਹੀਂ ਲਗਾ ਪਾਈ ਹੈ। ਉਥੇ ਹੀ ਮੰਤਰੀ ਦਾ ਕਹਿਣਾ ਹੈ ਪਹਿਲਾ ਹੜ੍ਹ ਨੇ ਪੰਜਾਬ ਦੇ ਵਿੱਚ ਕਾਫ਼ੀ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਦੇ ਘਰ ਜਿੱਥੇ ਤਬਾਹ ਹੋਏ ਹਨ ਉੱਥੇ ਹੀ ਬਿਜਲੀ ਦੇ ਸੰਸਾਧਨ ਵੀ ਖ਼ਰਾਬ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੁਕਸਾਨ ਹੋਇਆ ਹੈ ਉਸ ਦਾ ਪਤਾ ਬਾਅਦ ਵਿੱਚ ਲੱਗੇਗਾ ਜਦੋਂ ਪਾਣੀ ਦਾ ਪੱਧਰ ਥੋੜ੍ਹਾ ਘੱਟ ਜਾਵੇਗਾ।