ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੀਹ ਡਾਲਰ ਫ਼ੀਸ ਦਾ ਐਸਜੀਪੀਸੀ ਤੇ ਗਾਜ ਸੁੱਟਣ 'ਤੇ ਅਕਾਲੀ ਆਗੂ ਚਰਨਜੀਤ ਬਰਾੜ ਨੇ ਸੂਬਾ ਸਰਾਕਰ 'ਤੇ ਨਿਸ਼ਾਨਾ ਲਾਇਆ ਹੈ। ਚਰਨਜੀਤ ਬਰਾੜ ਨੇ ਤੱਥਾਂ ਦਾ ਸਹਾਰਾ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਸਾਲ ਦਾ ਬਜਟ ਜਿੱਥੇ ਡੇਢ ਲੱਖ ਕਰੋੜ ਦੇ ਕਰੀਬ ਹੈ ਉੱਥੇ ਹੀ ਐਸਜੀਪੀਸੀ ਦਾ ਬਜਟ ਗਿਆਰਾ ਸੌ ਕਰੋੜ ਰੁਪਏ ਦਾ ਹੈ। ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਸੂਬੇ ਦੇ ਸਭ ਲੋਕਾਂ ਦੀ ਵੀਹ ਡਾਲਰ ਫ਼ੀਸ 'ਤੇ ਕੋਈ ਫ਼ੈਸਲਾ ਨਹੀਂ ਲੈ ਸਕਦੀ ਤਾਂ ਘੱਟੋ ਘੱਟ ਸੂਬੇ ਦੇ ਨੀਲੇ ਕਾਰਡ ਧਾਰਕਾਂ ਦੀ ਫੀਸ ਭਰ ਦੇਵੇ ਤਾਂ ਜੋ ਉਨ੍ਹਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣ।
ਆਪਣੀ ਪਾਰਟੀ ਐਸਜੀਪੀਸੀ ਦੀ ਸ਼ਲਾਘਾ ਕਰਦਿਆਂ ਬਰਾੜ ਨੇ ਆਖਇਆ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਅੰਦਰ ਮੁੱਖ ਮੰਤਰੀ ਯਾਤਰਾ ਕਰਵਾਈ ਜਾਂਦੀ ਸੀ ਜਿਸ ਦੇ ਨਾਲ ਪੰਜਾਬ ਦਾ ਬਜ਼ੁਰਗ ਵਰਗ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਦਕਾ ਸੀ। ਕਿਸਾਨੀ ਮੁੱਦੇ ਤੇ ਸੂਬਾ ਸਕਾਰ 'ਤੇ ਨਿਸ਼ਾਨਾ ਸ਼ਾਧਦਿਆਂ ਉਸ ਨੇ ਆਖਿਆ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਸੂਬਾ ਸਰਾਕਰ ਨੇ ਕਿਸਾਨਾਂ ਦਾ ਨੱਬੇ ਹਜ਼ਾਰ ਕਰੋੜ ਦਾ ਕਰਜਾ ਮੁਆਫ਼ ਕਪਨ ਦੀ ਗੱਲ ਕਹੀ ਸੀ ਪਰ ਉਹ ਤਿੰਨ ਤੋਂ ਜਾਰ ਕਰੋੜ ਤੱਕ ਹੀ ਸਿਮਟ ਕੇ ਰਿਹ ਗਿਆ ਹੈ।
ਇਹ ਵੀ ਪੜ੍ਹੋ - ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਪਾਸਪੋਰਟ ਆਫਿਸ, 16-17 ਨੂੰ ਕੌਮੀ ਕਾਨਫਰੰਸ
ਬਰਾੜ ਨੇ ਕੈਪਟਨ ਨੂੰ ਐੜੇ ਹੱਥੀਂ ਲੈਂਦਿਆਂ ਨਸੀਹਤ ਦੇ ਲਹਿਜ਼ੇ 'ਚ ਮੀਡੀਆ 'ਚ ਬਿਆਨ ਦਿੱਤਾ ਕਿ ਐਸਜੀਪੀਸੀ ਤੋਂ ਜਿਨ੍ਹਾਂ ਹੋ ਸਕੇਗਾ ਉਹ ਕਰੇਗੀ ਪਰ ਸੂਬਾ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਲੋਕਾਂ ਦੇ ਮਜ਼ਾਕ ਦਾ ਪਾਤਰ ਨਾ ਬਨਣ।