ਚੰਡੀਗੜ੍ਹ: ਜਹਾਜ਼ ਰਾਹੀਂ ਹੈਦਰਾਬਾਦ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ (flight between Amritsar and Hyderabad ) ਏਅਰ ਇੰਡਆ ਐਕਸਪ੍ਰੈੱਸ ਨਵੀਂ ਸੌਗਾਤ ਅਗਲੇ ਮਹੀਨੇ ਦੇਣ ਜਾ ਰਿਹਾ ਹੈ। ਦਰਅਸਲ 17 ਨਵੰਬਰ ਤੋਂ ਏਅਰ ਇੰਡਆ ਐਕਸਪ੍ਰੈੱਸ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਿੱਧੀ ਉਡਾਣ ਦੋਵਾਂ ਸ਼ਹਿਰਾਂ ਦਾ ਸਫ਼ਰ ਮਹਿਜ਼ ਤਿੰਨ ਘੰਟਿਆਂ ਵਿੱਚ ਤੈਅ ਕਰਿਆ ਕਰੇਗੀ। ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਦੋਵਾਂ ਸ਼ਹਿਰਾਂ ਵਿੱਚ ਵਪਾਰ ਅਤੇ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।
ਫਲਾਈਟ ਸਬੰਧੀ ਵੇਰਵਾ ਉਪਲੱਬਧ: ਏਅਰ ਇੰਡਆ ਐਕਸਪ੍ਰੈਸ (Air India Express) ਦੀ ਵੈੱਬਸਾਈਟ ਮੁਤਾਬਿਕ ਦੋਵਾਂ ਸ਼ਹਿਰਾਂ ਵਿਚਾਲੇ 17 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਏਅਰਲਾਈਨ ਦੀ ਫਲਾਈਟ ਨੰਬਰ IX953 ਰੋਜ਼ਾਨਾ ਸਵੇਰੇ 11 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਦੁਪਹਿਰ 2 ਵਜੇ ਹੈਦਰਾਬਾਦ ਪਹੁੰਚੇਗੀ। ਇਸੇ ਤਰ੍ਹਾਂ ਇਹ ਫਲਾਈਟ ਨੰਬਰ IX954 ਹੈਦਰਾਬਾਦ ਤੋਂ ਰੋਜ਼ਾਨਾ ਸਵੇਰੇ 7.30 ਵਜੇ ਉਡਾਣ ਭਰੇਗੀ। ਇਹ ਫਲਾਈਟ 2 ਘੰਟੇ 45 ਮਿੰਟ ਦਾ ਸਫਰ ਪੂਰਾ ਕਰਕੇ ਸਵੇਰੇ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਏਅਰਲਾਈਨਜ਼ ਵੱਲੋਂ ਇਸ ਉਡਾਣ ਦੀ ਸ਼ੁਰੂਆਤੀ ਕੀਮਤ 6 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਹੋਰਾਂ ਵਾਂਗ ਇਸ ਫਲਾਈਟ 'ਤੇ ਵੀ ਡਾਇਨਾਮਿਕ ਰੇਟ ਲਾਗੂ ਹਨ ਮਤਲਬ ਕਿ ਫਲਾਈਟ ਟਿਕਟ ਦੀ ਕੀਮਤ ਮੰਗ ਮੁਤਾਬਿਕ ਵਧ ਜਾਂ ਘਟ ਸਕਦੀ ਹੈ।
- Nitin Gadkari Amritsar Visit : ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਆਉਣਗੇ ਅੰਮ੍ਰਿਤਸਰ, ਦਿੱਲੀ-ਕੱਟੜਾ ਹਾਈਵੇ ਦੇ ਨਰੀਖਣ ਮਗਰੋਂ ਸੱਚਖੰਡ ਵਿਖੇ ਟੇਕਣਗੇ ਮੱਥਾ
- students sick due to food poisoning: AMU ਦੀਆਂ ਵਿਦਿਆਰਥਣਾਂ ਨੂੰ ਹੋਈ ਫੂਡ ਪੁਆਇਜ਼ਨਿੰਗ, ਹੋਸਟਲ ਦੀਆਂ 70 ਵਿਦਿਆਰਥਣ ਹਸਪਤਾਲ 'ਚ ਦਾਖਲ
- seven years imprisonment: ਆਜ਼ਮ ਖਾਨ, ਪੁੱਤਰ ਅਬਦੁੱਲਾ ਅਤੇ ਪਤਨੀ ਤਜ਼ੀਨ ਫਾਤਮਾ ਨੂੰ ਜਨਮ ਸਰਟੀਫਿਕੇਟ ਦੇ ਦੋ ਮਾਮਲਿਆਂ ਵਿੱਚ ਸੱਤ-ਸੱਤ ਸਾਲ ਦੀ ਸਜ਼ਾ
ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ: ਦੱਸ ਦਈਏ ਅੰਮ੍ਰਿਤਸਰ ਅਤੇ ਹੈਦਰਾਬਾਦ ਵਿਚਾਲੇ ਚੱਲਣ ਵਾਲੀ ਇਹ ਪਹਿਲੀ ਸਿੱਧੀ ਉਡਾਣ (First direct flight) ਹੋਵੇਗੀ। ਇਸ ਤੋਂ ਪਹਿਲਾਂ ਚੱਲਣ ਵਾਲੀਆਂ ਉਡਾਣਾਂ ਦਿੱਲੀ ਤੱਕ ਹੁੰਦੀਆਂ ਸਨ ਅਤੇ ਯਾਤਰੀਆਂ ਨੂੰ ਉੱਥੋਂ ਆਪਣੀ ਮੰਜ਼ਿਲ ਲਈ ਫਲਾਈਟ ਬਦਲਨੀ ਪੈਂਦੀ ਸੀ। ਇਸ ਡਾਇਰੈਕਟ ਫਲਾਈਟ ਦਾ ਫਾਇਦਾ ਜਿੱਥੇ ਯਾਤਰੀਆਂ ਨੂੰ ਹੋਵੇਗਾ ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਅਤੇ ਅੰਮ੍ਰਿਤਸਰ ਦੇ ਵਪਾਰੀਆਂ ਲਈ ਇਹ ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ।