ETV Bharat / state

ਖਾਤਾ ਧਾਰਕਾਂ ਨੂੰ ਦਿੱਤਾ ਜਾਵੇਗਾ 30 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕਵਰ - ਵਿਜੇ ਇੰਦਰ ਸਿੰਗਲਾ

ਸੂਬਾ ਸਿੱਖਿਆ ਵਿਭਾਗ ਵਲੋਂ ਐੱਚ.ਡੀ.ਐੱਫ.ਸੀ. ਬੈਂਕ ਨਾਲ ਤਨਖਾਹ ਖਾਤੇ ਸਬੰਧੀ ਸਮਝੌਤਾ,ਤੁਰੰਤ ਲੋਨ, ਦਿਵਿਆਂਗ ਕਵਰ, ਜੀਰੋ ਬੈਲੰਸ ਸਮੇਤ ਪ੍ਰਦਾਨ ਕੀਤੇ ਜਾਣਗੇ ਕਈ ਵਾਧੂ ਲਾਭ, ਖਾਤਾ ਤਬਦੀਲ ਕਰਨ ਲਈ ਕਰਮਚਾਰੀਆਂ 'ਤੇ ਕੋਈ ਪਾਬੰਦੀ ਨਹੀਂ: ਸਿੰਗਲਾ

ਵਿਜੇ ਇੰਦਰ ਸਿੰਗਲਾ
author img

By

Published : Aug 9, 2019, 11:22 PM IST

ਚੰਡੀਗੜ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁਖੀ ਵਿਨੀਤ ਅਰੋੜਾ ਵਲੋਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੇ ਤਨਖਾਹ ਖਾਤੇ ਸਬੰਧੀ ਸਮਝੌਤਾ ਸਹੀਬੱਧ ਕੀਤਾ ਗਿਆ।
ਇਸ ਸਮਝੌਤੇ ਨੂੰ ਕਰਮਚਾਰੀਆਂ ਲਈ ਵੈਲਫੇਅਰ ਪੈਕੇਜ ਕਰਾਰ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਬੈਂਕ ਵੱਲੋਂ ਵਿਭਾਗ ਦੇ ਖਾਤਾ ਧਾਰਕਾਂ ਨੂੰ ਬਹੁਤ ਸਾਰੇ ਲਾਭ ਦਿੱਤੇ ਜਾਣਗੇ ਜਿਸ ਵਿੱਚ 30 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 3.25 ਲੱਖ ਰੁਪਏ ਦਾ ਕੁਦਰਤੀ ਡੈਥ ਕਵਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਦਸਤਾਵੇਜਾਂ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਬਿਨ੍ਹਾਂ ਉਨ੍ਹਾਂ ਨੂੰ ਤੁਰੰਤ ਲੋਨ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਵਿਸ਼ੇਸ਼ ਲਾਭਾਂ ਵਿੱਚ 30 ਲੱਖ ਰੁਪਏ ਦਾ ਸਥਾਈ ਦਿਵਿਆਂਗ ਕਵਰ, 5 ਲੱਖ ਰੁਪਏ ਦਾ ਅੰਸਕਿ ਦਿਵਿਆਂਗ ਕਵਰ, 1 ਕਰੋੜ ਰੁਪਏ ਦਾ ਮੁਫਤ ਏਅਰ ਐਕਸੀਡੈਂਟਲ ਡੈਥ ਕਵਰ, ਦੁਰਘਟਨਾ ਕਾਰਨ ਮੌਤ ਹੋਣ 'ਤੇ ਨਿਰਭਰ ਬੱਚੇ ਨੂੰ 2 ਲੱਖ ਰੁਪਏ ਪ੍ਰਤੀ ਪਰਿਵਾਰ ਮੁਫਤ ਵਿਦਿਅਕ ਲਾਭ ਅਤੇ ਕਿਸੇ ਵੀ ਬੈਂਕ ਦੇ ਏ.ਟੀ.ਐਮ. ਤੋਂ ਅਸੀਮਿਤ ਟਰਾਂਜੈਕਸ਼ਇਸ ਸ਼ਾਮਲ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਜੀਰੋ ਬੈਲੇਂਸ ਪਰਿਵਾਰਕ ਬਚਤ ਖਾਤਾ, 5 ਲੱਖ ਰੁਪਏ ਦਾ ਐਕਸੀਡੈਂਟਲ ਡੈਥ ਕਵਰ ਅਤੇ 30 ਲੱਖ ਰੁਪਏ ਦੇ ਏਅਰ ਐਕਸੀਡੈਂਟਲ ਡੈਥ ਕਵਰ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਰਮਚਾਰੀਆਂ 'ਤੇ ਖਾਤਾ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ, ਉਹ ਆਪਣੀ ਇੱਛਾ ਅਨੁਸਾਰ ਬੈਂਕ ਦੀ ਚੋਣ ਕਰ ਸਕਦੇ ਹਨ।
ਸਕੂਲ ਸਿੱਖਿਆ ਦੇ ਸੱਕਤਰ ਕ੍ਰਿਸਨ ਕੁਮਾਰ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਨੇ ਕਰਮਚਾਰੀਆਂ ਲਈ ਲਾਭਦਾਇਕ ਪ੍ਰਸਤਾਵ ਦਿੱਤਾ ਹੈ, ਜਿਸ ਕਰਕੇ ਸਿੱਖਿਆ ਵਿਭਾਗ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ। ਉਹਨਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਰਮਚਾਰੀਆਂ 'ਤੇ ਆਪਣੇ ਖਾਤਿਆਂ ਨੂੰ ਐਚ.ਡੀ.ਐਫ.ਸੀ. ਬੈਂਕ ਵਿੱਚ ਤਬਦੀਲ ਕਰਨ ਲਈ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਤਕਰੀਬਨ 20 ਹਜ਼ਾਰ ਕਰਮਚਾਰੀਆਂ, ਜਿਹਨਾਂ ਦਾ ਖਾਤਾ ਇਸ ਬੈਂਕ ਵਿਚ ਹੈ, ਨੂੰ ਉਪਰੋਕਤ ਸਕੀਮਾਂ ਦਾ ਲਾਭ ਆਪਣੇ ਆਪ ਹੀ ਪ੍ਰਾਪਤ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਹੋਰ ਬੈਂਕ ਇਸ ਤੋਂ ਵਧੀਆ ਪੈਕੇਜ ਦਿੰਦਾ ਹੈ, ਤਾਂ ਵਿਭਾਗ ਕਰਮਚਾਰੀਆਂ ਦੇ ਹਿੱਤ ਵਿੱਚ ਉਸ ਬੈਂਕ ਸਬੰਧੀ ਸੁਝਾਅ ਦੇਣ ਵਿਚ ਕੋਈ ਗੁਰੇਜ਼ ਨਹੀਂ ਕਰੇਗਾ।
ਇਸ ਮੌਕੇ ਬੋਲਦਿਆਂ ਐਚ.ਡੀ.ਐਫ.ਸੀ. ਬੈਂਕ ਦੇ ਬਰਾਂਚ ਮੁੱਖੀ ਸ੍ਰੀ ਵਿਨੀਤ ਅਰੋੜਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨਾਲ ਸਮਝੌਤਾ ਸਹੀਬੱਧ ਕਰਨਾ ਵੱਡੇ ਸਨਮਾਨ ਦੀ ਗੱਲ ਹੈ। ਉਹਨਾਂ ਅੱਗੇ ਦੱਸਿਆ ਕਿ ਐੱਚ.ਡੀ.ਐੱਫ.ਸੀ. ਬੈਂਕ ਪਿਛਲੇ ਇੱਕ ਦਹਾਕੇ ਤੋਂ ਸੂਬੇ ਦੇ ਪੁਲਿਸ ਵਿਭਾਗ ਨੂੰ ਸਫਲਤਾਪੂਰਵਕ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ 'ਤੇ ਹੁਣ ਇਹ ਬੈਂਕ ਸਿੱਖਿਆ ਵਿਭਾਗ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਏਗਾ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਕਰਮਚਾਰੀ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਡਿਜੀਟਲ ਬੈਂਕਿੰਗ ਦਾ ਲਾਭ ਲੈ ਸਕਣਗੇ ਜੋ ਨਿੱਜੀ ਅਤੇ ਪਰਿਵਾਰਕ ਬੈਂਕਿੰਗ ਦੇ ਨਾਲ ਨਾਲ ਵਿੱਤੀ ਜਰੂਰਤਾਂ ਨੂੰ ਵੀ ਪੂਰਾ ਕਰੇਗਾ।

Intro:Body:

hjh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.