ਚੰਡੀਗੜ੍ਹ: ਦਿੱਲੀ MCD ਚੋਣਾਂ ਦੇ ਨਤੀਜੇ ਆ ਗਏ ਹਨ। ਪਹਿਲੀ ਵਾਰ ਆਮ ਆਦਮੀ ਪਾਰਟੀ ਐਮਸੀਡੀ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ। ਇਸ ਨਾਲ ਦਫਤਰ 'ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਗੀਤ ਦੀ ਧੁਨ ਅਤੇ ਢੋਲ ਦੀ ਧੁਨ 'ਤੇ ਨੱਚ ਰਿਹਾ ਹੈ।
ਖੁਸ਼ੀ ਵਿੱਚ ਝੂਮ ਰਹੇ ਆਪ ਵਰਕਰ: ਦਿੱਲੀ ਵਿਚ ਨਗਰ ਨਿਗਮ ਚੋਣਾਂ ਨਤੀਜਿਆਂ ਦੀ ਧੂਮ ਪੰਜਾਬ ਵਿਚ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਤੋਂ ਬਾਅਦ ਫੁੱਲੇ ਨਹੀਂ ਸਮਾ ਰਹੇ ਅਤੇ ਧੂਮ ਧਾਮ ਨਾਲ ਜਸ਼ਨ ਮਨਾ ਰਹੇ ਹਨ। ਚੰਡੀਗੜ ਵਿਚ ਆਪ ਪਾਰਟੀ ਦੇ ਦਫ਼ਤਰ ਵਿਚ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਖੁਸ਼ੀ ਨਾਲ ਖੀਵੇ ਹੋਏ ਵਿਖਾਈ ਦੇ ਰਹੇ ਹਨ। ਉਹਨਾਂ ਆਖਿਆ ਕਿ ਆਪ ਲਈ ਬਹੁਤ ਇਤਿਹਾਸਕ ਦਿਨ ਹੈ।
ਆਪ ਦੀ ਇਤਿਹਾਸਕ ਜਿੱਤ: ਦੱਸ ਦਈਏ ਕਿ ਦਿੱਲੀ ਨਗਰ ਨਿਗਮ ਦੇ 250 ਵਾਰਡਾਂ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ ਆਪ ਨੇ 134 ਵਾਰਡਾਂ ਉਤੇ ਕਬਜ਼ਾ ਕਰ ਲਿਆ ਹੈ। ਜਦਕਿ ਭਾਜਪਾ ਹੱਥ 104 ਵਾਰਡ ਆਏ ਹਨ। ਕਾਂਗਰਸ ਨੇ ਵੀ 9 ਸੀਟਾਂ ਜਿੱਤ ਲਈਆਂ ਹਨ। ਆਪ ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਦੇ ਦਿੱਲੀ ਵਿਚ ਕੀਤੇ ਹੋਏ ਕੰਮਾਂ ਦਾ ਹੀ ਨਤੀਜਾ ਹੈ ਜੋ ਆਪ ਨੇ ਦਿੱਲੀ ਨਗਰ ਨਿਗਮ ਚੋਣਾਂ ਵਿਚ ਬਾਜ਼ੀ ਮਾਰੀ ਹੈ।
ਇਹ ਵੀ ਪੜ੍ਹੋ: ਬੰਦੂਕ ਵਿਚੋਂ ਚੱਲੀ ਇੱਕ ਇੱਕ ਗੋਲੀ ਦਾ ਹੁਣ ਦੇਣਾ ਪਵੇਗਾ ਹਿਸਾਬ, ਪੰਜਾਬ ਵਿੱਚ ਛੇਤੀ ਲਾਗੂ ਹੋਵੇਗੀ ਨਵੀਂ ਗੰਨ ਪਾਲਿਸੀ !