ETV Bharat / state

ਭਗਵੰਤ ਮਾਨ ਨੇ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ 'ਤੇ ਵਿੰਨ੍ਹੇ ਨਿਸ਼ਾਨੇ

author img

By

Published : Sep 9, 2020, 3:26 PM IST

ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪ੍ਰਧਾਨ ਮੰਤਰੀ ਮੌਦੀ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਦੀ ਜੀਡੀਪੀ -23 ਫ਼ੀਸਦੀ ਹੋ ਗਈ ਹੈ ਪਰ ਇਸ ਦੇ ਉਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ।

ਭਗਵੰਤ ਮਾਨ
ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਟਵਿੱਟਰ ਆਕਾਊਂਟ ਤੇ ਮੀਡੀਆ ਬਾਰੇ ਲਿਖਿਆ ਹੈ ਕਿ ਗੋਦੀ ਮੀਡੀਆ ਦੱਸ ਰਿਹਾ ਹੈ ਕਿ ਰਿਆ ਜੇਲ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਕੰਗਣਾ ਦੇ ਬਾਰੇ ਕਿਹਾ ਜਾ ਰਿਹਾ ਹੈ, ਕੰਗਣਾ ਚੰਡੀਗੜ੍ਹ ਤੋਂ ਆਪਣੇ ਮੁੰਬਈ ਵਾਲੇ ਘਰ ਲਈ ਰਵਾਨਾ ਹੋ ਗਈ ਹੈ।

  • गोदी मीडिया बता रहा है कि ...
    रिया जेल पहुंचीं,
    कंगना चंडीगढ़ पहुंचीं,
    CBI शुशांत के घर पहुंची,
    BMC कंगना के दफ्तर पहुंची,
    अभी अभी कंगना मुंबई पहुंची..
    लोग पूछ रहे हैं कि..
    बेरोजगारी कहां पहुंची ?
    चीन की सेना कहां तक पहुंची ??
    GDP इतना नीचे क्यों पहुंची ??
    अपनी अपनी पहुंच है..

    — Bhagwant Mann (@BhagwantMann) September 9, 2020 " class="align-text-top noRightClick twitterSection" data=" ">

ਸ਼ੁਸ਼ਾਤ ਸਿੰਘ ਰਾਜਪੂਤ ਮਾਮਲੇ 'ਤੇ ਮਾਨ ਨੇ ਕਿਹਾ ਕਿ ਗੋਦੀ ਮੀਡੀਆ ਕਿਹ ਰਿਹਾ ਸੀ ਕਿ ਸੀਬੀਆਈ ਦੀ ਟੀਮ ਸ਼ੁਸ਼ਾਤ ਦੇ ਘਰ ਪਹੁੰਚੀ ਹੈ। ਮਾਨ ਦਾ ਕਹਿਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੇਸ਼ ਨੂੰ ਆਤਮ-ਨਿਰਭਰ ਬਨਣਾਂ ਪੈਣਾਂ ਹੈ, ਇਸ ਦੇ ਉਪਰ ਮਾਨ ਨੇ ਨਰਿੰਦਰ ਮੋਦੀ 'ਤੇ ਤੰਜ਼ ਕਸਦੇ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ.. ਦੇਸ਼ ਵਿੱਚ ਬੇਰੁਜ਼ਗਾਰੀ ਕਿੱਥੋ ਤੱਕ ਪਹੁੰਚ ਗਈ ਹੈ। ਇਸ ਦੇ ਉਪਰ ਕਿਸੇ ਮੰਤਰੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਚੀਨ ਦੀ ਫੌਜ ਕਿੱਥੇ ਪਹੁੰਚੀ' ਮਾਨ ਨੇ ਕਿਹਾ ਕਿ ਸਰਹੱਦਾਂ ਦੇ ਉਪਰ ਸਾਡੇ ਦੇਸ਼ ਨੌਜਵਾਨ ਆਪਣੀ ਜਾਨ ਦੀ ਕੁਰਬਾਨੀ ਲਾ ਕੇ ਸਾਡੇ ਦੇਸ਼ ਦੀ ਰਾਖੀ ਕਰਦੇ ਹਨ, ਪਰ ਇਸ ਦੇ ਉਪਰ ਗੋਦੀ ਮੀਡੀਆ ਵੱਲੋਂ ਕੁਝ ਨਹੀਂ ਬੋਲਿਆ ਜਾਂਦਾ।

ਮਾਨ ਨੇ ਕਿਹਾ 'ਜੀਡੀਪੀ ਇੰਨੀ ਘੱਟ ਕਿਉਂ ਪਹੁੰਚੀ??' ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਦੀ ਜੀਡੀਪੀ -23 ਫ਼ੀਸਦੀ ਹੋ ਗਈ ਹੈ ਪਰ ਇਸ ਦੇ ਉਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭ ਦੀ ਆਪਣੀ-ਆਪਣੀ ਪਹੁੰਚ ਹੈ।

ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਕਰਜ਼ੇ ਨਾਲ ਮਰ ਰਹੇ ਹਨ, ਲੋਕ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ, ਪਰ ਮੀਡੀਆ ਇਨ੍ਹਾਂ ਖ਼ਬਰਾਂ ਨੂੰ ਨਹੀਂ ਦਿਖਾ ਰਿਹਾ ਹੈ, ਉਨ੍ਹਾਂ ਨੂੰ ਸਿਰਫ਼ ਆਪਣੀ TRP ਨਾਲ ਹੀ ਮਤਲਬ ਹੈ। ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਡੀਆਂ ਖੋਹੀਆਂ ਜਾ ਰਹੀਆਂ ਹਨ, ਉਸ ਦੇ ਉਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ।

ਮਾਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਹਨ ਕਿ ਦੇਸ਼ ਵਿੱਚੋਂ ਬੇਰੁਜ਼ਗਾਰੀ ਨੂੰ ਬਾਹਰ ਕੱਢ ਦੇਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਦੇਸ਼ ਵਿੱਚੋਂ ਬੇਰੁਜ਼ਗਾਰੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਕਿਉਕਿ ਇਸ ਦੇਸ਼ ਦੇ ਵਿੱਚ ਗੋਦੀ ਮੀਡੀਆ ਦਾ ਪੂਰਾ ਬੋਲ-ਬਾਲਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.