ਚੰਡੀਗੜ੍ਹ: ਸ਼ਹਿਰ ਦੇ ਇੰਡਸਟ੍ਰੀਅਲ ਏਰੀਆ ਫੇਜ਼ 2 ਵਿੱਚ ਭਿਆਨਕ ਅੱਗ ਲੱਗਣ ਨਾਲ ਹਾਹਾਕਾਰ ਮੱਚ ਗਈ। ਇੰਡਸਟ੍ਰੀਅਲ ਏਰੀਆ ਵਿੱਚ ਸਥਿਤ ਇੱਕ ਇਲੈਕਟ੍ਰਿਕ ਗੋਦਾਮ ਵਿੱਚ ਅੱਗ ਲੱਗਣ ਹਫ਼ੜਾ-ਤਫੜੀ ਮਾਹੌਲ ਪੈਦਾ ਹੋ ਗਿਆ ਅਤੇ ਦਹਿਸ਼ਤ ਨਾਲ ਆਲੇ-ਦੁਆਲੇ ਦੇ ਲੋਕ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਲਦਬਾਜ਼ੀ 'ਚ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ਲਈ ਸੂਚਨਾ ਦਿੱਤੀ ਗਈ। ਜਿੱਥੇ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ।
ਬੇਸਮੈਂਟ 'ਚ ਲੱਗੀ ਅੱਗ: ਦਰਅਸਲ ਅੱਗ ਇਲੈਕਟ੍ਰਾਨਿਕ ਗੋਦਾਮ ਦੇ ਬੇਸਮੈਂਟ ਵਿੱਚ ਲੱਗੀ। ਜੋ ਹੌਲੀ-ਹੌਲੀ ਵੱਧ ਰਹੀ ਸੀ ਅਤੇ ਜ਼ੋਰਦਾਰ ਧੂੰਆਂ ਚਾਰੇ ਪਾਸੇ ਫੈਲਦਾ ਗਿਆ। ਅੱਗ ਦਾ ਧੂੰਆਂ ਇੰਨ੍ਹਾ ਤੇਜ਼ ਸੀ ਕਿ ਫਾਇਰ ਬ੍ਰਿਗੇਡ ਨੂੰ ਵੀ ਮੁਸ਼ੱਕਤ ਕਰਨੀ ਪਈ। ਜਿਸ ਕਰਕੇ ਫਾਇਰ ਬ੍ਰਿਗੇਡ ਨੂੰ ਹੋਰ ਟੀਮ ਵੀ ਬੁਲਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਅੱਗ ਅਤੇ ਤੇਜ਼ ਧੂੰਏਂ ਕਾਰਨ ਮੌਕੇ 'ਤੇ ਮੌਜੂਦ ਦੋ ਲੜਕੀਆਂ ਬੇਹੋਸ਼ ਹੋ ਗਈਆਂ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਵਿੱਚ ਕਿੰਨਾ ਮਾਲੀ ਨੁਕਸਾਨ ਹੋਇਆ ਹੈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜਿਸ ਗੋਦਾਮ ਵਿੱਚ ਅੱਗ ਲੱਗੀ ਹੈ ਉੱਥੇ ਇਲੈਕਟ੍ਰਾਨਿਕ ਸਮਾਨ ਦੀ ਪੈਕਿੰਗ ਕੀਤੀ ਜਾਂਦੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3-4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ।
ਪਹਿਲਾਂ ਸੈਕਟਰ 26 ਗੋਦਾਮ 'ਚ ਲੱਗੀ ਸੀ ਅੱਗ: ਦੱਸ ਦਈਏ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 26 ਸਥਿਤ ਐਸਸੀਓ ਦੇ ਬੇਸਮੈਂਟ ਵਿੱਚ ਭਿਆਨਕ ਅੱਗ ਲੱਗੀ ਸੀ। ਇਹ ਅੱਗ ਗੋਲਡ ਵਿੰਗਜ਼ ਜਵੈਲਰਜ਼ ਦੀ ਦੁਕਾਨ ਦੇ ਬੇਸਮੈਂਟ ਵਿੱਚ ਲੱਗੀ ਜਿਥੇ ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਬੇਸਮੈਂਟ ਵਿੱਚ ਮੋਲਡਿੰਗ ਅਤੇ ਫੋਟੋ ਫਰੇਮ ਦਾ ਕੰਮ ਚੱਲਦਾ ਸੀ।