ਚੰਡੀਗੜ੍ਹ: ਬਾਰਡਰ ਰੋਡ ਆਰਗੇਨਾਇਜ਼ੇਸ਼ਨ (BRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜੇ ਕੱਸੋਵਾਲ ਇਨਕਲੇਵ ਦੇ 8 ਪਿੰਡ ਦੇਸ਼ ਨਾਲ ਜੋੜ ਦਿੱਤੇ ਹਨ। ਇਸ ਲਈ ਬੀਆਰਓ ਨੂੰ ਰਾਵੀ ਦਰਿਆ ਉੱਤੇ ਪੱਕਾ ਪੁੱਲ ਬਣਾਉਣਾ ਪਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਬੀਆਰਓ ਨੂੰ ਵਧਾਈ ਦਿੱਤੀ ਹੈ।
-
Congratulations to BRO for connecting Kassowal enclave with rest of Punjab via 484-metre long bridge over Ravi. This part had seasonal connectivity with rest of Punjab since 1947. Farmers with tractor trolleys filled with harvested wheat were the first ones to use the bridge. pic.twitter.com/7QJ18aVze7
— Capt.Amarinder Singh (@capt_amarinder) April 27, 2020 " class="align-text-top noRightClick twitterSection" data="
">Congratulations to BRO for connecting Kassowal enclave with rest of Punjab via 484-metre long bridge over Ravi. This part had seasonal connectivity with rest of Punjab since 1947. Farmers with tractor trolleys filled with harvested wheat were the first ones to use the bridge. pic.twitter.com/7QJ18aVze7
— Capt.Amarinder Singh (@capt_amarinder) April 27, 2020Congratulations to BRO for connecting Kassowal enclave with rest of Punjab via 484-metre long bridge over Ravi. This part had seasonal connectivity with rest of Punjab since 1947. Farmers with tractor trolleys filled with harvested wheat were the first ones to use the bridge. pic.twitter.com/7QJ18aVze7
— Capt.Amarinder Singh (@capt_amarinder) April 27, 2020
ਕੈਪਟਨ ਨੇ ਟਵੀਟ ਕਰਦਿਆਂ ਲਿਖਿਆ, "ਕਾਸੋਵਾਲ ਇਨਕਲੇਵ ਨੂੰ ਰਾਵੀ ਦੇ 484 ਮੀਟਰ ਲੰਬੇ ਬ੍ਰਿਜ ਰਾਹੀਂ ਬਾਕੀ ਪੰਜਾਬ ਨਾਲ ਜੋੜਨ ਲਈ ਬੀਆਰਓ ਨੂੰ ਵਧਾਈ। ਇਸ ਹਿੱਸੇ ਦਾ 1947 ਤੋਂ ਪੰਜਾਬ ਦੇ ਬਾਕੀ ਹਿੱਸਿਆਂ ਨਾਲ ਮੌਸਮੀ ਸੰਪਰਕ ਸੀ। ਕਟਾਈ ਵਾਲੀ ਕਣਕ ਨਾਲ ਭਰੀਆਂ ਟਰੈਕਟਰ ਟਰਾਲੀਆਂ ਵਾਲੇ ਕਿਸਾਨ ਇਸ ਪੁਲ ਦੀ ਵਰਤੋਂ ਕਰਨ ਵਾਲੇ ਪਹਿਲੇ ਵਿਅਕਤੀ ਸਨ।"
ਦਰਅਸਲ, 1947 ਤੋਂ ਲੈ ਕੇ ਹੁਣ ਤੱਕ ਹਰ ਸਾਲ ਇੱਥੇ ਕੱਚਾ ਪੁੱਲ ਬਣਾ ਕੇ ਹੀ ਕੰਮ ਚਲਾਇਆ ਜਾਂਦਾ ਰਿਹਾ ਹੈ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਇਹ ਪੁੱਲ ਜਾਂ ਤਾਂ ਹਟਾ ਦਿੱਤਾ ਜਾਂਦਾ ਸੀ ਤੇ ਜਾਂ ਉਹ ਪਾਣੀ ਦੇ ਤੇਜ਼ ਵਹਾਅ ਨਾਲ ਟੁੱਟ ਜਾਂਦਾ ਸੀ।
ਬੀਆਰਓ ਵੱਲੋਂ ਹੁਣ ਜਿਹੜਾ ਪੁਲ ਬਣਾਇਆ ਗਿਆ ਹੈ, ਉਹ 484 ਮੀਟਰ ਲੰਬਾ ਹੈ। ਰਾਵੀ ਦਰਿਆ ਦੇ ਕੰਢੇ ਉੱਤੇ ਮੌਜੂਦ ਕੱਸੋਵਾਲ ਇਨਕਲੇਵ ਇਲਾਕਾ 354 ਵਰਗ ਕਿਲੋਮੀਟਰ ਰਕਬੇ ਵਿੱਚ ਫੈਲਿਆ ਹੋਇਆ ਹੈ। ਇਹ ਇਲਾਕਾ ਬਹੁਤ ਉਪਜਾਊ ਹੈ।