ਚੰਡੀਗੜ੍ਹ: ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਦਾ ਉਤਸ਼ਾਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਵੱਖਰੇ ਹੀ ਲੈਵਲ ਦਾ ਹੁੰਦਾ ਹੈ। ਇਹ ਦੋਵੇਂ ਟੀਮਾਂ ਜਦੋਂ ਵੀ ਖੇਡਦੀਆਂ ਹਨ, ਤਾਂ ਇਤਿਹਾਸ ਰੱਚਿਆ ਜਾਂਦਾ ਹੈ। ਜਿੱਥੇ ਭਾਰਤ-ਪਾਕਿ ਟੀਮ ਦੇ ਖਿਡਾਰੀ ਇਤਿਹਾਸ ਬਣਾ ਦਿੰਦੇ ਹਨ, ਉੱਥੇ ਹੀ ਦਰਸ਼ਕ ਵਲੋਂ ਵੀ ਅਨੋਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਹਨ। ਇਸ ਸਮੇਂ ਭਾਰਤ ਦੀ ਪਾਕਿਸਤਾਨ ਖਿਲਾਫ ਅਹਿਮਦਾਬਾਦ ਦੇ ਮੋਦੀ ਸਟੇਡੀਅਮ ਵਿੱਚ ਮਿਲੀ ਜਿੱਤ ਤਾਂ ਹਰ ਵਿਅਕਤੀ ਦੇ ਬੁੱਲ੍ਹਾਂ ਉੱਤੇ ਬਣੀ ਹੋਈ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਦਾ ਪਰਿਵਾਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਉਨ੍ਹਾਂ ਨੇ ਉਸ ਦਿਨ Swiggy ਨੂੰ ਇਸ ਤਰ੍ਹਾਂ ਦਾ ਆਰਡਰ ਦਿੱਤਾ ਕਿ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਰਿਐਕਸ਼ਨਾਂ ਦੀ ਝੜੀ ਲੱਗੀ ਹੋਈ ਹੈ।
Swiggy ਨੇ ਕੀਤੀ ਪੋਸਟ: 14 ਅਕਤੂਬਰ ਨੂੰ ਭਾਰਤ-ਪਾਕਿ ਦੇ ਰੋਮਾਂਚਕ ਮੈਚ ਨੂੰ ਦੇਖਦੇ ਹੋਏ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਆਰਡਰ ਕੀਤੀਆਂ। ਇਸੇ ਵਿਚਾਲੇ ਔਨਲਾਈਨ ਫੂਡ ਡਿਲੀਵਰੀ ਐਪਲੀਕੇਸ਼ਨ, Swiggy ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਪਾਉਂਦੇ ਹੋਏ ਉਪਭੋਗਤਾਵਾਂ ਨੂੰ ਸੂਚਿਤ ਕੀਤਾ ਕਿ ਇੱਕ ਪਰਿਵਾਰ ਨੇ ਇੱਕ ਵਾਰ ਵਿੱਚ 70 ਬਿਰਯਾਨੀਆਂ ਦਾ ਆਰਡਰ ਕੀਤਾ ਹੈ।ਪੋਸਟ ਨੂੰ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪ੍ਰਾਪਤ ਹੋਈਆਂ।
-
70 biryanis ordered by a household in chandigarh in one-go, seems they already know who's winning 👀 #INDvsPAK pic.twitter.com/2qQpIj5nhu
— Swiggy (@Swiggy) October 14, 2023 " class="align-text-top noRightClick twitterSection" data="
">70 biryanis ordered by a household in chandigarh in one-go, seems they already know who's winning 👀 #INDvsPAK pic.twitter.com/2qQpIj5nhu
— Swiggy (@Swiggy) October 14, 202370 biryanis ordered by a household in chandigarh in one-go, seems they already know who's winning 👀 #INDvsPAK pic.twitter.com/2qQpIj5nhu
— Swiggy (@Swiggy) October 14, 2023
ਫੂਡ-ਡਿਲੀਵਰੀ Swiggy ਨੇ ਐਪ X ਨੇ ਲਿਖਿਆ- "ਚੰਡੀਗੜ੍ਹ ਵਿੱਚ ਇੱਕ ਪਰਿਵਾਰ ਨੇ ਇੱਕ ਵਾਰ ਵਿੱਚ 70 ਬਿਰਯਾਨੀ ਦਾ ਆਰਡਰ ਕੀਤਾ, ਅਜਿਹਾ ਲਗਦਾ ਹੈ ਕਿ ਉਹ ਪਹਿਲਾਂ ਹੀ ਜਾਣਦੇ ਹਨ ਕਿ ਕੌਣ ਜਿੱਤ ਰਿਹਾ ਹੈ। #INDvsPAK"
ਸ਼ੇਅਰ ਕੀਤੇ ਜਾਣ ਤੋਂ ਬਾਅਦ, ਪੋਸਟ ਨੂੰ 94,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇੱਕ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇੱਕ ਉਪਭੋਗਤਾ ਨੇ ਕਿਹਾ "ਇਸ ਨੂੰ ਇੱਕ ਮਾਰਕੀਟਿੰਗ ਰਣਨੀਤੀ ਕਿਹਾ ਜਾਂਦਾ ਹੈ।" ਇਕ ਹੋਰ ਨੇ ਕਿਹਾ, "ਪਾਰਟੀ ਮੋਡ ਚਾਲੂ ਹੈ।"
ਜ਼ਿਕਰਯੋਗ ਹੈ ਕਿ 14 ਤਰੀਕ ਨੂੰ ਭਾਰਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੇ ਪੁਰਾਣੇ ਵਿਰੋਧੀਆਂ ਦਾ ਸਾਹਮਣਾ ਕੀਤਾ। ਟੀਮ ਇੰਡੀਆ ਜੇਤੂ ਰਹੀ ਅਤੇ 191 ਦੌੜਾਂ 'ਤੇ ਪਾਕਿਸਤਾਨ ਦੀਆਂ ਸਾਰੀਆਂ ਵਿਕਟਾਂ ਲੈ ਲਈਆਂ। 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ 7 ਵਿਕਟਾਂ ਨਾਲ ਜਿੱਤ ਗਿਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਆਪਣੀ 8ਵੀਂ ਵਿਸ਼ਵ ਕੱਪ ਜਿੱਤ ਦਰਜ ਕੀਤੀ।