ETV Bharat / state

ਝੂੱਠੇ ਪੁਲਿਸ ਮੁਕਾਬਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ 28 ਸਾਲ ਬਾਅਦ ਸਜਾ

ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਭੇਤ–ਭਰੇ ਹਾਲਾਤ ’ਚ ਗ਼ਾਇਬ ਹੋਣ ਦੇ ਲਗਭਗ 28 ਸਾਲਾਂ ਪਿੱਛੋਂ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਇਸ ਮਾਮਲੇ ’ਚ ਛੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।

6 policemen convicted in the case of disappearance of baba charan singh and family
ਫ਼ੋਟੋ
author img

By

Published : Jan 9, 2020, 11:19 PM IST

ਮੋਹਾਲੀ: ਕਾਰ ਸੇਵਾ ਕਰਨ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਚੱਕ ਕੇ ਐਨਕਾਊਂਟਰ ਕਰਨ ਦੇ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਨੇ ਵੀਰਵਾਰ ਨੂੰ ਉਸ ਸਮੇਂ ਦੇ 6 ਪੁਲਿਸ ਕਰਮੀਆਂ ਨੂੰ ਸਜਾ ਸੁਣਾਈ ਹੈ ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਵਿਚੋਂ ਇੰਸਪੈਕਟਰ ਸੂਬਾ ਸਿੰਘ, ਏਐੱਸਆਈ ਸੂਬਾ ਸਿੰਘ, ਹੌਲਦਾਰ ਲੱਖਾ ਸਿੰਘ, ਸਬ-ਇੰਸਪੈਕਟਰ ਬਿਕਰਮਜੀਤ ਸਿੰਘ, ਸਬ-ਇੰਸਪੈਕਟਰ ਸੁਖਦੇਵ ਸਿੰਘ ਤੇ ਸਬ-ਇੰਸਪੈਕਟਰ ਸੁਖਦੇਵ ਰਾਜ ਜੋਸ਼ੀ ਸ਼ਾਮਲ ਹਨ। ਇਸ ਮਾਮਲੇ 'ਚ ਸੀਬੀਆਈ ਅਦਾਲਤ ਨੇ ਡੀਐੱਸਪੀ ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਤੇ ਸਬ-ਇੰਸਪੈਕਟਰ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਹੈ। ਐੱਸਐੱਸਪੀ ਅਜੀਤ ਸਿੰਘ ਸੰਧੂ ਸਮੇਤ ਸੱਤ ਜਣੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਚੱਲ ਵੱਸੇ ਹਨ। ਇਹ ਮਾਮਲਾ 1997 'ਚ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਸੀ। ਜਦੋਂ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।

ਅਰਜ਼ੀ 'ਚ ਲਿਖਿਆ ਸੀ ਉਨ੍ਹਾਂ ਦੇ ਪਤੀ ਬਾਬਾ ਚਰਨ ਸਿੰਘ, ਭਤੀਜੇ ਬਲਵਿੰਦਰ ਸਿੰਘ ਜੋ ਪੰਜਾਬ ਪੁਲਿਸ 'ਚ ਕਾਂਸਟੇਬਲ ਸੀ, ਉਸ ਦੇ ਪਿਤਾ ਗੁਰਮੇਜ ਸਿੰਘ, ਬਾਬਾ ਚਰਨ ਸਿੰਘ ਦੇ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਉਸ ਦੇ ਸਾਲੇ ਗੁਰਮੇਜ ਸਿੰਘ ਸਮੇਤ ਕੁੱਲ ਛੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਅਪ੍ਰੈਲ 1993 ਦੌਰਾਨ ਤਰਨ ਤਾਰਨ ਅਤੇ ਵੱਖੋ ਵੱਖ ਸਥਾਨਾਂ ਤੋਂ ਅਗ਼ਵਾ ਕਰ ਲਿਆ ਸੀ। ਬਾਅਦ 'ਚ ਪੁਲਿਸ ਨੇ ਰਿਕਾਰਡ ਵਿੱਚ ਇਹ ਦਰਸਾ ਦਿੱਤਾ ਸੀ ਕਿ ਉਹ ਸਾਰੇ ਵਿਅਕਤੀ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਲੱਗੇ ਸਨ ਤੇ ਉਸ ਚੱਕਰ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਸਾਰੇ ਮਾਰੇ ਗਏ ਸਨ। ਸੀਬੀਆਈ ਦੀ ਜਾਂਚ ਦਾ ਇਹੋ ਨਤੀਜਾ ਨਿੱਕਲਿਆ ਸੀ ਕਿ ਪੁਲਿਸ ਨੇ ਇਸ ਪਰਿਵਾਰ ਨੂੰ ਪਹਿਲਾਂ ਅਗ਼ਵਾ ਕੀਤਾ ਤੇ ਫਿਰ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ 'ਚ ਰੱਖਿਆ। ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਤੇ ਫਿਰ ਉਨ੍ਹਾਂ ਨੂੰ ਹਿਰਾਸਤ 'ਚੋਂ ਫ਼ਰਾਰ ਹੁੰਦੇ ਸਮੇਂ ਮਾਰੇ ਗਏ ਕਰਾਰ ਦੇ ਦਿੱਤਾ।

Intro:ਮੁਹਾਲੀ ਦੀ ਸੀਬੀਆਈ ਅਦਾਲਤ ਨੇ ਅੱਜ ਕਾਰ ਸੇਵਾ ਕਰਨ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਚੱਕ ਕੇ ਐਨਕਾਊਂਟਰ ਕਰਨ ਦੇ ਮਾਮਲੇ ਦੇ ਵਿੱਚ ਉਸ ਵਕਤ ਦੇ ਛੇ ਪੁਲੀਸ ਕਰਮੀਆਂ ਨੂੰ ਸਜਾ ਸੁਣਾਈ ਹੈ ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ ਗਿਆ

Body:ਜਾਣਕਾਰੀ ਲਈ ਦੱਸ ਦੀਏ ਸੀਬੀਆਈ ਦੀ ਮੋਹਾਲੀ ਅਦਾਲਤ ਨੇ ਸੂਬਾ ਸਿੰਘ ਸਾਬਕਾ ਇੰਸਪੈਕਟਰ ਨੂੰ 10 ਸਾਲ ਬਿਕਰਮਜੀਤ ਸਿੰਘ ਨੂੰ 10 ਸਾਲ ਅਤੇ ਦੂਜੇ ਮਾਮਲੇ ਵਿੱਚ 2, ਸਾਲ ਸੁਖਦੇਵ ਸਿੰਘ ਨੂੰ ਇੱਕ ਮਾਮਲੇ ਵਿੱਚ 10 ਸਾਲ ਅਤੇ ਦੂਸਰੇ ਦੇ ਵਿੱਚ 2 ਸਾਲ, ਸੁਖਦੇਵ ਸਿੰਘ ਜੋਸ਼ੀ ਨੂੰ 10 ਸਾਲ ਐੱਸਆਈ ਸੂਬਾ ਸਿੰਘ ਅਤੇ ਹੈੱਡ ਕਾਂਸਟੇਬਲ ਲੱਖਾ ਸਿੰਘ ਨੂੰ 2 ਮਾਮਲੇ ਚ 2-2 ਸਾਲ ਦੀ ਸਜ਼ਾ ਸੁਣਾਈ ਗਈ ਹੈ ।
ਚਰਨ ਸਿੰਘ ਕੇਸ ,ਚ ਆਰੋਪੀ ਇੰਸਪੈਕਟਰ ਸੂਬਾ ਸਿੰਘ ਨੂੰ 364 ਦੇ ਮਾਮਲੇ ਦੇ ਵਿੱਚ 10 ਸਾਲ ਦੀ ਸਜ਼ਾ ਅਤੇ ਅਤੇ 20 ਹਜ਼ਾਰ ਰੁਪਏ ਜ਼ੁਰਮਾਨਾ 318 ਦੇ ਤਹਿਤ 2 ਸਾਲ ਦੀ ਸਜ਼ਾ ,ਕੇਸਰ ਸਿੰਘ ਮਾਮਲੇ ਦੇ ਵਿੱਚ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੂੰ 364 ਦੇ ਤਹਿਤ 10 ਸਾਲ ਦੀ ਸਜ਼ਾ ਅਤੇ 318 ਦੇ ਤਹਿਤ 2 ਸਾਲ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜ਼ੁਰਮਾਨਾ, ਏ.ਐਸ.ਆਈ ਸੂਬਾ ਸਿੰਘ, ਸਬ ਇੰਸਪੈਕਟਰ ਲੱਖਾ ਸਿੰਘ ਨੂੰ ਇਸੇ ਕੇਸ ਦੇ ਵਿੱਚ 318 ਦੇ ਤਹਿਤ 2 ਸਾਲ ਦੀ ਪ੍ਰੋਬੇਸ਼ਨ ਉੱਪਰ ਪੰਜਾਹ ਹਜ਼ਾਰ ਬਾਊਂਡ ਦੇ ਨਾਲ ਰਿਹਾਅ ਕੀਤਾ ਗਿਆ ਮੇਜਾ ਸਿੰਘ ਦੇ ਕੇਸ 'ਚ ਇੰਸਪੈਕਟਰ ਸੂਬਾ ਸਿੰਘ ਨੂੰ 364 ਦੇ ਤਹਿਤ 10 ਸਾਲ ਦੀ ਸਜ਼ਾ ਅਤੇ 30 ਹਜ਼ਾਰ ਰੁਪਏ ਜੁਰਮਾਨਾ ਮੇਜਾ ਸਿੰਘ ਦੇ ਕੇਸ 'ਚ ਹੀ ਸੁਖਦੇਵ ਰਾਜ ਜੋਸ਼ੀ ਨੂੰ 365 ਦੇ ਤਹਿਤ 5 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਗੁਰਮੇਜ ਸਿੰਘ ਬਲਵਿੰਦਰ ਸਿੰਘ ਕੇਸ ਵਿਚ ਸੁਖਦੇਵ ਰਾਜ ਜੋਸ਼ੀ ਖ਼ੂਬੀ ਰਾਮ ਦੇ ਪੀਏ ਨੂੰ 5 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਗੁਰਦੇਵ ਸਿੰਘ ਕੇਸ ਚ ਡੀਐੱਸਪੀ ਗੁਰਮੀਤ ਸਿੰਘ ਰੰਧਾਵਾ ਤੇ ਬਾਬਾ ਚਰਨ ਸਿੰਘ ਕੇਸ 'ਚ ਆਰੋਪੀ ਇੰਸਪੈਕਟਰ ਕਸ਼ਮੀਰ ਸਿੰਘ ਗਿੱਲ ਅਤੇ ਨਿਰਮਲ ਸਿੰਘ ਨੂੰ ਬਰੀ ਕੀਤਾ ਗਿਆ ਹੈ ਪੀੜਤ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਅਪਰਾਧ ਇਨ੍ਹਾਂ ਆਰੋਪੀਆਂ ਨੇ ਕੀਤਾ ਹੈ ਉਸਦੀ ਸਾਰ ਨਾਲ ਇਨ੍ਹਾਂ ਨੂੰ ਸਜ਼ਾ ਨਹੀਂ ਹੋਈ ਅਤੇ ਉਹ ਵੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਮਾਮਲਾ ਦੁਬਾਰਾ ਚਾਲੂ ਹੋਇਆ ਨਹੀਂ ਇਹ ਮਾਮਲਾ ਤਾਂ ਰੁਕ ਹੀ ਗਿਆ ਸੀ ਘੱਟੋ ਘੱਟ ਜਿਸ ਤਰ੍ਹਾਂ ਦੇ ਇਨ੍ਹਾਂ ਉੱਪਰ ਦੋਸ਼ ਸਨ ਉਸੀ ਸਾਲ ਉਮਰ ਕੈਦ ਹੋਣੀ ਚਾਹੀਦੀ ਸੀ ਅਤੇ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ ਉਧਰ ਬਾਬਾ ਚਰਨ ਸਿੰਘ ਦੇ ਪੁੱਤਰ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਬਿਲਕੁਲ ਵੀ ਸੰਤੁਸ਼ਟੀ ਨਹੀਂ ਹੈ ਕਿਉਂਕਿ ਸਾਡਾ ਪੂਰਾ ਪਰਿਵਾਰ ਖਤਮ ਹੋ ਗਿਆ ਸੀ ਅਤੇ ਕੇਸ ਲੜਦਿਆਂ ਨੂੰ ਅਠਾਈ ਸਾਲ ਬੀਤ ਗਏ ਅਤੇ ਸਿਰਫ ਦਸ ਸਾਲ ਅਤੇ ਪੰਜ ਸਾਲ ਅਤੇ ਦੋ ਸਾਲ ਦੀ ਸਜ਼ਾ ਇਹ ਕੋਈ ਸਜ਼ਾ ਨਹੀਂ ਹੁੰਦੀ ਅਸੀਂ ਹਾਈਕੋਰਟ ਦੇ ਵਿੱਚ ਜਾਵਾਂਗੇ

Conclusion:ਜਾਣਕਾਰੀ ਲਈ ਦਸ ਦੇਈਏ ਤਰਨ ਤਾਰਨ ਦੇ ਕਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਪੁਲਿਸ ਵੱਲੋਂ 1992-93 ਦੇ ਵਿੱਚ ਚੁੱਕ ਕੇ ਫੇਕ ਐਨਕਾਊਂਟਰ ਕਰ ਦਿੱਤਾ ਗਿਆ ਜਿਸਤੋ ਬਾਅਦ ਬਾਬਾ ਚਰਨ ਸਿੰਘ ਦੀ ਪਤਨੀ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ।ਅਮ੍ਰਿਤਸਰ ਜੱਜ ਨੇ ਇਨਕੁਆਰੀ ਰਿਪੋਰਟ ਮੰਗੀ ਅਤੇ 1997 ਵਿੱਚ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ ,ਸੀਬੀਆਈ ਨੇ 2001 ਚ ਚਾਰਜਸ਼ੀਟ ਦਾਖਿਲ ਕੀਤੀ ਪਰ ਦੋਸ਼ੀਆਂ ਨੇ ਕੋਰਟ ਤੋਂ ਸਟੇਅ ਲੈ ਲਈ ਪਰ ਪਿਛਲੇ ਸਾਲ 2019 ਵਿੱਚ ਕੇਸ ਦੀ ਜਾਂਚ ਮੁੜ ਤੋਂ ਸ਼ੁਰੂ ਹੋਈ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ 6 ਮਹੀਨੇ ਅੰਦਰ ਕੇਸ ਦਾ ਫੈਸਲਾ ਆ ਗਿਆ। ਇਸ ਮਾਮਲੇ ਵਿੱਚ 15 ਨੂੰ ਨਾਮਜਦ ਕੀਤਾ ਗਿਆ ਸੀ ਬਾਕੀਆਂ ਦੀ ਮੌਤ ਹੋ ਗਈ ਅਤੇ 9 ਵਿੱਚੋ 3 ਨੂੰ ਬਰੀ ਕੀਤਾ ਅਤੇ 6 ਨੂੰ ਸਜ਼ਾ ਹੋਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.