ਹਰਿਆਣਾ: ਜਿੱਥੇ ਸਾਰੀਆਂ ਦੁਨੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਧੂਮ-ਧਾਮ ਨਾਲ ਮਨਾ ਰਹੀ ਹੈ। ਉੱਥੇ ਹੀ ਹਰਿਆਣਾ ਵਿੱਚ ਜ਼ੇਲ੍ਹ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਨੋਖੇ ਢੰਗ ਨਾਲ ਮਨਾ ਰਹਾ ਹੈ।
ਹਰਿਆਣਾ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਜਾਣ ਸਕਣਗੇ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਰ ਸਕਣਗੇ।
ਦੱਸ ਦਈਏ ਕਿ ਇਸ ਵਾਰ ਹਰਿਆਣਾ ਦੀਆਂ 19 ਜ਼ੇਲ੍ਹਾਂ ਵਿੱਚ ਵੀ 550ਵੇਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। 2 ਨਵੰਬਰ ਜਾਣਿ ਅੱਜ ਸੈਂਟਰਲ ਜੇਲ੍ਹ ਅੰਬਾਲਾ ਵਿੱਚ ਪੰਡਿਤ ਰਾਓ ਧਰੇਨਵਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਾਤੀ ਅਤੇ ਪਿਆਰ ਦਾ ਸੰਦੇਸ਼ ਕੈਦੀਆਂ ਤੱਕ ਪਹੁੰਚਣਗੇ।
ਹਰਿਆਣਾ ਜ਼ੇਲ੍ਹ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅਨੋਖੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਹਰਿਆਣਾ ਦੀਆਂ ਸਾਰੀਆਂ ਜ਼ੇਲ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਾਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਣ ਲਈ ਪੰਡਿਤ ਰਾਓ ਧਰੇਨਵਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਦੇ ਬਾਅਦ ਪੰਡਿਤ ਰਾਓ ਧਰੇਨਵਰ ਹਰਿਆਣਾ ਦੀਆਂ ਕੁੱਲ 19 ਜ਼ੇਲ੍ਹਾਂ ਵਿੱਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਣ ਦਾ ਕੰਮ ਕਰਨਗੇ।
ਸ੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਨੇ ਵਾਲੇ ਪੰਡਿਤ ਰਾਓ ਧਰੇਨਵਰ ਯਮੁਨਾ ਨਗਰ ਸੁਧਾਰ ਘਰ ਵਿੱਚੋਂ ਸ਼ੁਰੂ ਕਰਕੇ ਅੰਬਾਲਾ, ਕਰੁਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਜੀਂਦ, ਹਿਸਾਰ, ਅਤੇ ਸਿਰਸਾ ਸੁਧਾਰ ਘਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਣਗੇ।
ਇਹ ਵੀ ਪੜੋ: ਕਰਤਾਰਪੁਰ ਲਾਂਘਾ ਖੁੱਲ੍ਹਣ 'ਚ ਇਮਰਾਨ ਖ਼ਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਦਾ ਅਹਿਮ ਰੋਲ : ਭਗਵੰਤ ਮਾਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਬਾਲਾ ਸੈਂਟਰਲ ਜ਼ੇਲ੍ਹ ਦੇ ਡੀਸੀਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੈਦੀਆਂ ਲਈ ਬਹੁਤ ਲਾਭਦਾਇਕ ਸਾਬਿਤ ਹੋਣਗੇ।