ਕੁਰਾਲੀ: ਨੇੜਲੇ ਪਿੰਡ ਮੰਦਵਾੜਾ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਗੋਪਾਲ ਮੰਦਰ ਦੇ ਟਰੱਸਟ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 51000 ਰੁਪਏ ਦੀ ਸਹਾਇਤਾ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਸੱਤ ਪ੍ਰਕਾਸ਼ ਗੁਪਤਾ ਅਤੇ ਸ਼ਾਮ ਦੁਲਾਰੀ ਨੇ ਦੱਸਿਆ ਕਿ ਸਮੇਂ ਸਮੇਂ ਦੌਰਾਨ ਟਰੱਸਟ ਵੱਲੋਂ ਕਰਵਾਏ ਜਾਂਦੇ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹਾਂ ਲਈ ਅਤੇ ਹੋਰਨਾਂ ਲੋੜਵੰਦਾਂ ਲਈ ਹਮੇਸ਼ਾ ਮੱਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੱਜ ਟਰੱਸਟ ਵੱਲੋਂ ਪਿੰਡ ਦੰਗੇੜਾ ਦੇ ਇੱਕ ਲੋੜਵੰਦ ਪਰਿਵਾਰ ਦੀ ਬੱਚੀ ਦੇ ਪਰਿਵਾਰ ਨੇ ਟਰੱਸਟ ਕੋਲ ਸਹਾਇਤਾ ਲਈ ਪਹੁੰਚ ਕੀਤੀ। ਜਿਸ ਲਈ ਟਰੱਸਟ ਨੇ ਉਸ ਬੱਚੀ ਦੇ ਵਿਆਹ ਲਈ 51000 ਰੁਪਏ ਚੈੱਕ ਦੇ ਕੇ ਸਹਾਇਤਾ ਕੀਤੀ। ਇਸ ਰਾਸ਼ੀ ਦੇ ਨਾਲ ਨਾਲ ਲੜਕੀ ਦੇ ਘਰੇਲੂ ਵਰਤੋਂ ਆਉਣ ਵਾਲੇ ਸਾਮਾਨ ਜਿਸ ਵਿੱਚ ਬਿਸਤਰੇ, ਕੰਬਲ ਅਤੇ ਝਾਂਜਰਾਂ ਵੀ ਦਿੱਤੀਆਂ।