ਚੰਡੀਗੜ੍ਹ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਬ੍ਰਿਟੇਨ 'ਚ ਭਾਰਤੀ ਦੂਤਾਵਾਸ 'ਤੇ ਹਮਲਾ ਕਰਨ ਅਤੇ ਤਿਰੰਗੇ ਦਾ ਅਪਮਾਨ ਕਰਨ ਵਾਲੇ 45 ਖਾਲਿਸਤਾਨੀ ਸਮਰਥਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ ਦੇ ਨਾਲ ਐਨਆਈਏ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਪੋਸਟਰਾਂ ਰਾਹੀਂ ਖਾਲਿਸਤਾਨੀ ਸਮਰਥਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਟਸਐਪ ਨੰਬਰ +917290009373 'ਤੇ ਭੇਜਣ। ਐਨਆਈਏ ਨੇ ਦੋ ਦਿਨ ਪਹਿਲਾਂ ਇਸ ਸਬੰਧੀ ਇੱਕ ਵੀਡੀਓ ਜਾਰੀ ਕੀਤਾ ਸੀ। ਇਹ ਸਾਰੇ ਉਹ ਚਿਹਰੇ ਹਨ, ਜੋ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵੱਸ ਗਏ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਰਿਕਾਰਡ ਵਿੱਚ ਇਨ੍ਹਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਨ੍ਹਾਂ ਦਾ ਮਕਸਦ ਪੰਜਾਬ ਦਾ ਮਾਹੌਲ ਖਰਾਬ ਕਰਨਾ : ਐਨਆਈਏ ਨੇ ਇਨ੍ਹਾਂ ਚਿਹਰਿਆਂ ਨੂੰ ਲੱਭਣ ਲਈ ਯੂਕੇ ਵਿੱਚ ਵਸੇ ਪੰਜਾਬੀ ਸਿੱਖਾਂ ਦੇ ਰਿਕਾਰਡ ਦੀ ਵੀ ਖੰਘਾਲਿਆ ਹੈ, ਪਰ ਐਨਆਈਏ ਨੇ ਉਨ੍ਹਾਂ ਦਾ ਰਿਕਾਰਡ ਕਲੀਅਰ ਨਹੀਂ ਕੀਤਾ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਾਰੇ ਖਾਲਿਸਤਾਨੀ ਪੱਖੀ ਚਿਹਰੇ ਵਿਦੇਸ਼ਾਂ ਵਿਚ ਜਾ ਕੇ ਵਸ ਗਏ ਹਨ ਅਤੇ ਉਥੋਂ ਦੀ ਨਾਗਰਿਕਤਾ ਵੀ ਹਾਸਲ ਕਰ ਚੁੱਕੇ ਹਨ। ਇਨ੍ਹਾਂ ਦਾ ਮਕਸਦ ਸਿਰਫ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਹੈ।
- ਖ਼ਤਰੇ 'ਚ ਪੰਜਾਬ ਦੀ ਸਨਅਤ, ਇੰਡਸਟਰੀਆਂ ਕਰ ਰਹੀਆਂ ਪਲਾਇਨ, ਕਈ ਬੰਦ ਹੋਣ ਦੀ ਕਗਾਰ 'ਤੇ, ਵੇਖੋ ਖਾਸ ਰਿਪੋਰਟ
- ਕਸਬਾ ਸੈਲਾ ਖੁਰਦ ਦੇ ਵਿੱਚ ਚੋਰਾਂ ਨੇ ਤਿੰਨ ਘਰਾਂ ਨੂੰ ਬਣਾਇਆ ਨਿਸ਼ਾਨਾ; 27 ਤੋਲੇ ਸੋਨਾ, 7 ਲੱਖ 30 ਹਜ਼ਾਰ ਰੁਪਏ ਕੀਤੇ ਚੋਰੀ
- ਗ਼ੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਲੜਕੇ ਦੀ ਮੌਤ ਮਗਰੋਂ ਹਰਕਤ ਵਿੱਚ ਸਿਹਤ ਮਹਿਕਮਾ, ਸੈਂਟਰ 'ਚੋਂ ਛੁਡਵਾਏ 25 ਨੌਜਵਾਨ
ਯੂਕੇ ਵਿੱਚ ਭਾਰਤੀ ਦੂਸਵਾਸ ਉਤੇ ਵੀ ਕੀਤਾ ਸੀ ਹਮਲਾ : ਇਹ ਉਹੀ ਖਾਲਿਸਤਾਨੀ ਸਮਰਥਕ ਹਨ, ਜਿਨ੍ਹਾਂ ਨੇ ਅੱਤਵਾਦੀ ਅਵਤਾਰ ਖੰਡਾ ਪਿੱਛੇ ਭਾਰਤੀ ਦੂਤਾਵਾਸ 'ਤੇ ਹਮਲਾ ਕੀਤਾ ਸੀ। ਬਾਹਰਲੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ। ਇੰਨਾ ਹੀ ਨਹੀਂ ਉਸ ਨੇ ਭਾਰਤੀ ਦੂਤਘਰ ਦੇ ਸਟਾਫ ਨਾਲ ਵੀ ਮਾੜਾ ਵਿਵਹਾਰ ਕੀਤਾ। uk ਨੇ ਭਾਰਤ ਦੀਆਂ ਸੜਕਾਂ 'ਤੇ ਘੁੰਮਦੇ ਭਾਰਤੀ ਹਿੰਦੂਆਂ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਦਾ ਭਾਰਤ ਵਿੱਚ ਵਿਰੋਧ ਦੇਖਣ ਨੂੰ ਮਿਲਿਆ।
ਦਿੱਲੀ ਪੁਲਿਸ ਵੱਲੋਂ ਮਾਮਲਾ ਦਰਜ : ਇਸ ਘਟਨਾ ਦੇ ਅਗਲੇ ਹੀ ਦਿਨ ਦਿੱਲੀ ਪੁਲਿਸ ਨੇ ਅਵਤਾਰ ਸਿੰਘ ਖੰਡਾ ਸਮੇਤ ਖਾਲਿਸਤਾਨੀ ਸਮਰਥਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਕੁਝ ਹੀ ਦਿਨਾਂ 'ਚ NIA ਨੇ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਹੀਨੇ ਦੀ ਸ਼ੁਰੂਆਤ 'ਚ NIA ਦੀ ਟੀਮ ਲੰਡਨ ਸਥਿਤ ਭਾਰਤੀ ਦੂਤਘਰ ਪਹੁੰਚੀ ਸੀ, ਜਿੱਥੋਂ ਇਹ ਸੀਸੀਟੀਵੀ ਵੀਡੀਓ ਬਰਾਮਦ ਹੋਇਆ ਸੀ।