ਚੰਡੀਗੜ੍ਹ : ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਉਤੇ ਪਰਤ ਰਹੇ ਹਨ। ਜਿਨ੍ਹਾਂ ਦਾ ਮੈਂ ਸਨਮਾਨ ਨਾਲ ਸਵਾਗਤ ਕਰਾਂਗਾ। ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ, ਜੋ ਵੀ ਤੁਸੀਂ ਇਨ੍ਹਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ। ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕੇ ਪੰਜਾਬ ਦੇ 36 ਪ੍ਰਿੰਸੀਪਲ ਅੱਜ ਆਪਣੇ ਵਤਨ ਪੁੱਜਣਗੇ, ਜਿਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
-
ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਤੇ ਪਰਤ ਰਹੇ ਨੇ…ਜਿਹਨਾਂ ਦਾ ਮੈਂ ਸਨਮਾਨ ਨਾਲ ਸੁਆਗਤ ਕਰਾਂਗਾ...
— Bhagwant Mann (@BhagwantMann) February 11, 2023 " class="align-text-top noRightClick twitterSection" data="
ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ…ਜੋ ਵੀ ਤੁਸੀਂ ਇਹਨਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ…ਸਾਰਿਆਂ ਨੂੰ ਸ਼ੁੱਭਕਾਮਨਾਵਾਂ…
">ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਤੇ ਪਰਤ ਰਹੇ ਨੇ…ਜਿਹਨਾਂ ਦਾ ਮੈਂ ਸਨਮਾਨ ਨਾਲ ਸੁਆਗਤ ਕਰਾਂਗਾ...
— Bhagwant Mann (@BhagwantMann) February 11, 2023
ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ…ਜੋ ਵੀ ਤੁਸੀਂ ਇਹਨਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ…ਸਾਰਿਆਂ ਨੂੰ ਸ਼ੁੱਭਕਾਮਨਾਵਾਂ…ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਤੇ ਪਰਤ ਰਹੇ ਨੇ…ਜਿਹਨਾਂ ਦਾ ਮੈਂ ਸਨਮਾਨ ਨਾਲ ਸੁਆਗਤ ਕਰਾਂਗਾ...
— Bhagwant Mann (@BhagwantMann) February 11, 2023
ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ…ਜੋ ਵੀ ਤੁਸੀਂ ਇਹਨਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ…ਸਾਰਿਆਂ ਨੂੰ ਸ਼ੁੱਭਕਾਮਨਾਵਾਂ…
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਹ ਇੱਕ ਨਵੀਂ ਗਾਰੰਟੀ ਦਿੱਤੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 36 ਮੁੱਖ ਅਧਿਆਪਕ ਸਿੰਗਾਪੁਰ ਵਿੱਚ 6 ਫਰਵਰੀ ਤੋਂ 10 ਫਰਵਰੀ ਤੱਕ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨ ਲਈ ਭੇਜੇ ਗਏ ਸਨ। ਇਹ ਬੈਚ ਸੈਮੀਨਾਰ ਵਿਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪੰਜਾਬ ਪਰਤ ਰਿਹੈ ਹੈ।
36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ ਪਹੁੰਚਿਆ ਸੀ ਸਿੰਗਾਪੁਰ : ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਫਰਵਰੀ ਨੂੰ ਪੰਜਾਬ ਦੇ ਲੋਕਾਂ ਨਾਲ ਆਨਲਾਈਨ ਰਾਬਤਾ ਕਾਇਮ ਕਰਦੇ ਹੋਏ ਕਿਹਾ ਸੀ ਕਿ 'ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕੀਤੀ ਜਾਵੇਗਾ। ਇਸੇ ਤਹਿਤ ਸਰਕਾਰ ਵੱਲੋਂ ਸਿੱਖਿਆ ਸਬੰਧੀ ਇਕ ਉਪਰਾਲਾ ਕੀਤਾ ਜਾ ਰਿਹਾ ਹੈ।' ਉਨ੍ਹਾਂ ਕਿਹਾ ਸੀ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹਨ, ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ, ਜਿਸ ਕਰਕੇ ਇਹ ਗਾਰੰਟੀ ਦਿੱਤੀ ਗਈ ਸੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਉਚ ਪੱਧਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਅਧਿਆਪਨ ਹੁਨਰ ਨੂੰ ਹੋਰ ਨਿਖਾਰਿਆ ਜਾਵੇਗਾ।