ETV Bharat / state

ਫ਼ਿਲਮ 'ਸ਼ੂਟਰ' ਬਾਰੇ ਅਕਾਲੀ ਮੰਤਰੀ ਨੇ ਆਹ ਕੀ ਕਹਿ ਦਿੱਤਾ... - ਯੂਥ ਅਕਾਲੀ ਦਲ ਨੇ ਲਗਾਇਆ ਖੂਨਦਾਨ ਕੈਂਪ

ਮੋਹਾਲੀ ਦੇ ਪਿੰਡ ਖਿਜ਼ਰਾਬਾਦ ਦੀ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਵਿਧਾਇਕ ਐਨ.ਕੇ ਸ਼ਰਮਾ ਨੇ ਸ਼ਿਰਕਤ ਕੀਤੀ।

ਫ਼ੋਟੋ
ਫ਼ੋਟੋ
author img

By

Published : Jan 27, 2020, 5:06 PM IST

ਮੋਹਾਲੀ: ਪਿੰਡ ਖਿਜ਼ਰਾਬਾਦ ਦੀ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਅਤੇ ਯੂਥ ਅਕਾਲੀ ਦਲ ਆਗੂ ਰਵਿੰਦਰ ਸਿੰਘ ਖੇੜਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।

ਇਸ ਕੈਂਪ ਵਿੱਚ ਪੀ.ਜੀ.ਆਈ. ਦੇ ਡਾਕਟਰਾਂ ਨੇ ਖ਼ੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਰਾਣਾ ਰਣਜੀਤ ਸਿੰਘ ਗਿੱਲ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਵਿਧਾਇਕ ਐਨ.ਕੇ ਸ਼ਰਮਾ ਨੇ ਕੀਤਾ।

ਵੇਖੋ ਵੀਡੀਓ

ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਝਾਅ ਵੀ ਦਿੱਤਾ। ਇਸ ਖ਼ੂਨਦਾਨ ਕੈਂਪ ਵਿੱਚ ਇਲਾਕੇ ਨਿਵਾਸੀਆਂ, ਯੂਥ ਅਕਾਲੀ ਦਲ ਦੇ ਨੌਜਵਾਨਾਂ ਅਤੇ ਹੋਰ ਖੂਨਦਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਤੋਂ 197 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ।

ਵੇਖੋ ਵੀਡੀਓ

ਪੰਜਾਬੀ ਫ਼ਿਲਮ 'ਸ਼ੂਟਰ' ਬਾਰੇ ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਦੇਖੇ ਬਿਨਾ ਕੋਈ ਵੀ ਰਾਏ ਨਹੀਂ ਬਣਾਓਣੀ ਚਾਹੀਦੀ ਕਿਉਂਕਿ ਹੋ ਸਕਦਾ ਹੈ ਫਿਲਮ ਦੇ ਅੰਤ ਵਿੱਚ ਵਧੀਆਂ ਸੁਨੇਹਾ ਦਿੱਤਾ ਹੋਵੇ।

ਸਰਕਾਰ ਵੱਲੋਂ ਨੌਕਰੀਆਂ ਦੇਣ ਦੀ ਗੱਲ 'ਤੇ ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਨੌਜਵਾਨ ਪੀੜ੍ਹੀ ਨਾਲ ਧੋਖਾ ਕਰਕੇ ਸਭ ਚੋਂ ਵੱਚੀ ਗੱਲ ਕਰ ਰਹੀ ਹੈ। ਨਾਲ ਹੀ ਉਨ੍ਹਾਂ ਦਿੱਲੀ ਵਿੱਚ ਅਕਾਲੀ ਭਾਜਪਾ ਦੇ ਟੁੱਟੇ ਗਠਜੋੜ ਬਾਰੇ ਕਿਹਾ ਕਿ ਇਸਦਾ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ 'ਤੇ ਕੋਈ ਅਸਰ ਨਹੀਂ ਪਵੇਗਾ।

Intro:ਅੱਜ ਨਜ਼ਦੀਕੀ ਪਿੰਡ ਖਿਜ਼ਰਾਬਾਦ ਦੇ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ।Body:ਇਹ ਕੈਂਪ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਅਤੇ ਯੂਥ ਅਕਾਲੀ ਦਲ ਆਗੂ ਰਵਿੰਦਰ ਸਿੰਘ ਖੇੜਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਹੈ ।ਇਸ ਕੈਂਪ ਵਿੱਚ ਪੀਜੀਆਈ ਤੋਂ ਕਾਬਿਲ ਡਾਕਟਰਾਂ ਨੇ ਖ਼ੂਨ ਇਕੱਤਰ ਕੀਤਾ ।ਇਸ ਕੈਂਪ ਦਾ ਉਦਘਾਟਨ ਰਾਣਾ ਰਣਜੀਤ ਸਿੰਘ ਗਿੱਲ ਤੇ ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਐਨਕੇ ਸ਼ਰਮਾ ਨੇ ਕੀਤਾ ।ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਝਾਅ ਵੀ ਦਿੱਤਾ ।ਇਸ ਖੂਨਦਾਨ ਕੈਂਪ ਵਿੱਚ ਇਲਾਕੇ ਦੇ ਮੌਤਵਾਰ ਵਿਅਕਤੀਆਂ,ਯੂਥ ਅਕਾਲੀ ਦਲ ਦੇ ਨੌਜਵਾਨਾਂ,ਅਤੇ ਇਲਾਕੇ ਦੇ ਹੋਰ ਖੂਨਦਾਨੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ।ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਤੋਂ 197 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।Conclusion:ਇਸ ਮੌਕੇ ਹਰਦੀਪ ਸਿੰਘ ਖਿਜ਼ਰਾਬਾਦ, ਸਰਬਜੀਤ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮੁੰਧੋ, ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਚੰਗਰ, ਬਲਦੇਵ ਸਿੰਘ ਖਿਜ਼ਰਾਬਾਦ, ਕੁਲਵਿੰਦਰ ਸਿੰਘ, ਬਲਕਾਰ ਸਿੰਘ ਬੱਬੂ, ਮਨਜੀਤ ਮਨੀ, ਦੀਪਕ ਸ਼ਰਮਾ, ਕੌਂਸਲਰ ਦਵਿੰਦਰ ਠਾਕੁਰ, ਕੌਂਸਲਰ ਰਾਜਦੀਪ ਸਿੰਘ ਹੈਪੀ, ਰਣਧੀਰ ਸਿੰਘ ਧੀਰਾ, ਹਰਿੰਦਰ ਸਿੰਘ ਸਾਬਕਾ ਸਰਪੰਚ, ਗੁਲਜ਼ਾਰ ਸਿੰਘ ਸਾਬਕਾ ਸਰਪੰਚ, ਜਗਦੀਸ਼ ਸਿੰਘ ਖੈਰਪੁਰ, ਸਰਬਣ ਸਿੰਘ ਕਾਦੀਮਾਜਰਾ, ਜੰਗ ਸਿੰਘ ਬੂਥਗੜ੍ਹ, ਗੁਰਦੇਵ ਸਰਪੰਚ, ਭੁਪਿੰਦਰ ਸਿੰਘ ਕਾਲਾ ਤੇ ਸੌਦਾਗਰ ਸਿੰਘ ਹੁਸ਼ਿਆਰਪੁਰ, ਸੁਖਵਿੰਦਰ ਤੋਗਾ, ਹੈਪੀ ਮੁੰਧੋ ਆਦਿ ਹਾਜਰ ਸਨ ।
ETV Bharat Logo

Copyright © 2025 Ushodaya Enterprises Pvt. Ltd., All Rights Reserved.