ETV Bharat / state

10 ਦਿਨਾਂ ’ਚ ਕੋਵਿਡ 19 ਮਰੀਜ਼ਾਂ ਦੀ ਗਿਣਤੀ ’ਚ 100 ਫੀਸਦ ਵਾਧਾ: ਪੀਜੀਆਈ

author img

By

Published : Feb 27, 2021, 5:25 PM IST

ਸੁਰੱਖਿਆਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪਿਛਲੇ 10 ਦਿਨਾਂ 'ਚ ਮਰੀਜਾਂ ਦੀ ਗਿਣਤੀ ’ਚ 100 ਫੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ’ਚ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ’ਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।

ਤਸਵੀਰ
ਤਸਵੀਰ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੀਜੀਆਈ ਚ ਕੋਵਿਡ 19 ਦਾ ਅਧਿਐਨ ਕੀਤਾ ਗਿਆ ਹੈ ਇਸ ਅਧਿਐਨ ਚ ਸਾਹਮਣੇ ਆਇਆ ਹੈ ਕਿ ਸੁਰੱਖਿਆਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪਿਛਲੇ 10 ਦਿਨਾਂ ਚ ਮਰੀਜਾਂ ਦੀ ਗਿਣਤੀ ’ਚ 100 ਫੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ’ਚ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ’ਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।

ਮਾਸਕ ਨਾ ਪਾਉਣ ਅਤੇ ਇਕੱਠ ਕਾਰਨ ਵੱਧ ਰਿਹਾ ਖਤਰਾ

ਪੀਜੀਆਈ ਨੇ ਕਿਹਾ ਕਿ ਪਿਛਲੇ 10 ਦਿਨਾਂ ’ਚ ਕੋਵਿਡ-19 ਦੀ ਗਿਣਤੀ ’ਚ 100 ਫੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦਾ ਕਾਰਨ ਮਾਸਕ ਪਾਉਣ ’ਚ ਲਾਪਰਵਾਹੀ ਅਤੇ ਆਵਾਜਾਈ ਗਤੀਵਿਧੀਆਂ 'ਚ ਵਾਧੇ ਦੇ ਕਾਰਨ ਕੋਵਿਡ 19 ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਨੇਸਥੇਸੀਆ ਅਤੇ ਇੰਟੈਂਸੀਵ ਕੇਅਰ ਵਿਭਾਗ ਦੇ ਮੁਖੀ, ਜੀ.ਡੀ. ਪੁਰੀ ਨੇ ਕਿਹਾ ਕਿ ਪਿਛਲੇ ਹਫਤੇ 30 ਤੋਂ 87 ਦੇ ਵਿਚਾਲੇ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਜੋ ਕੋਵਿਡ 19 ਪੌਜ਼ੀਟਿਵ ਮਾਮਲਿਆਂ 'ਚ 100 ਫੀਸਦ ਵਾਧਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਅਜੇ ਖਤਮ ਹੋਣ 'ਚ ਕਾਫੀ ਸਮਾਂ ਲਗੇਗਾ। ਲੋਕਾਂ ਦਾ ਇਕੱਠ ਕੋਰੋਨਾ ਦੇ ਮਰੀਜ਼ਾ ਚ ਲਗਾਤਾਰ ਵਾਧਾ ਕਰ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਇਹ ਵੀ ਪੜੋ: ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਕੱਢੀ ਸਾਇਕਲ ਰੈਲੀ

ਸਿਹਤਕਰਮੀ ਅਤੇ ਹੋਰ ਲੋਕਾਂ ਨੂੰ ਕਰਵਾਉਣ ਚਾਹੀਦਾ ਹੈ ਟੀਕਾਕਰਨ

ਪੁਰੀ ਨੇ ਕਿਹਾ ਕਿ ਇਹ ਹੁਣ ਤੱਕ ਸਿਰਫ ਦੋ ਗਿਣਤੀ ਚ ਹੈ ਪਰ ਅਸਲ ਚ ਚਿੰਤਾ ਦੀ ਗੱਲ ਇਹ ਹੈ ਕਿ ਇਸਦੀ ਮਰੀਜ਼ਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਸਿਹਤ ਕਰਮੀਆਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਜਰੂਰ ਕਰਵਾਉਣ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਬਹੁਤ ਹੀ ਬਹਾਦੁਰੀ ਨਾਲ ਕੀਤਾ ਹੈ ਇਸ ਲਈ ਟੀਕਾਕਰਨ ਦੇ ਲਈ ਡਰ ਕਿਉਂ ਲੱਗ ਰਿਹਾ ਹੈ। ਜਦਕਿ ਇਹ ਸਾਰਿਆਂ ਦੀ ਸੁਰੱਖਿਆ ਲਈ ਜਰੂਰੀ ਹੈ। ਡਰਨ ਦੀ ਥਾਂ ਲੋਕਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ। ਜਿਸ ਨਾਲ ਟੀਕੇ ਦੇ ਸਾਈਡ ਇਫੈਕਟ, ਸੁਰੱਖਿਆ ਆਦਿ ਸਬੰਧੀ ਅਫਵਾਹਾਂ ’ਤੇ ਲਗਾਮ ਲਗ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.