ETV Bharat / state

ਪਾਲੀਥੀਨ ਬੈਗ ਉਤਪਾਦਕਾਂ ਨੇ ਬ੍ਰਹਮ ਮਹਿੰਦਰਾ ਨਾਲ ਕੀਤੀ ਮੁਲਾਕਾਤ

author img

By

Published : Jul 20, 2019, 10:32 AM IST

ਪਲੇਨ ਪਲਾਸਟਿਕ ਅਤੇ ਨਾਨ-ਵੂਵਨ ਪਦਾਰਥਾਂ ਤੋਂ ਲਿਫ਼ਾਫੇ ਬਨਾਉਣ ਵਾਲੇ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਹੈ ਅਤੇ ਸਰਕਾਰ ਤੋਂ 100 ਐਮ.ਐਮ. ਤੋਂ ਵੱਧ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਦੇ ਉਤਪਾਦਨ 'ਤੇ ਵਿਕਰੀ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ।

ਫ਼ੋਟੋ

ਚੰਡੀਗੜ੍ਹ: ਸੂਬੇ 'ਚ ਪਲੇਨ ਪਲਾਸਟਿਕ ਅਤੇ ਨਾਨ-ਵੂਵਨ ਪਦਾਰਥਾਂ ਤੋਂ ਲਿਫ਼ਾਫੇ ਬਨਾਉਣ ਵਾਲੇ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਹੈ। ਨਾਨ-ਵੂਵਨ ਕੈਰੀ ਬੈਗ ਐਸੋਸੀਏਸ਼ਨ ਨੇ ਦਲੀਲ ਪੇਸ਼ ਕੀਤੀ ਹੈ ਕਿ ਨਾਨ-ਵੂਵਨ ਬੈਗ ਪਲਾਸਟਿਕ ਤੋਂ ਬਣੇ ਲਿਫ਼ਾਫੇ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਮੰਨਿਆ ਜਾਵੇ।

  • Associations of Punjab Plastic Carry Bags Manufactureres Association calls on brahm mohindra to relax ban on use of high thickness bags. Local Bodies Minister asks officers to study the proposal. pic.twitter.com/2SItplAG7J

    — Government of Punjab (@PunjabGovtIndia) July 19, 2019 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ 2016 'ਚ ਸਰਕਾਰ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਗਏ ਸਨ। ਹੁਣ ਐਸੇਸੀਏਸ਼ਨ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੇ ਉਤਪਾਦਨ, ਵੰਡ, ਮੁੜ ਵਰਤੋਂ ਅਤੇ ਵਿਕਰੀ 'ਤੇ ਲਗਾਈ ਰੋਕ ਸਬੰਧੀ ਜਾਰੀ ਕੀਤੇ ਹੁਕਮਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਹੈ।

ਐਸੋਸੀਏਸ਼ਨ ਨੇ ਦਲੀਲੀ ਪੇਸ਼ ਕਰਦਿਆਂ ਕਿਹਾ ਹੈ ਕਿ ਨਾਨ-ਵੂਵਨ ਫੈਬਰਿਕ ਪੌਲੀਪ੍ਰੋਪਲੀਨ ਤੋਂ ਬਣਿਆ ਇੱਕ ਤਕਨੀਕੀ ਉਤਪਾਦ ਹੈ ਜੋ ਕਿ ਮੁੜ ਵਰਤੋਂ ਯੋਗ, ਨਾਨ- ਟਾਕਸਿਕ ਹੈ ਅਤੇ ਖਾਧ ਪਦਾਰਥਾਂ, ਦਵਾਈਆਂ ਤੇ ਪੀਣ ਵਾਲੇ ਪਾਣੀ ਨੂੰ ਰੱਖਣ ਲਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫਿਆਂ ਦਾ ਵਾਤਾਵਰਣ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਕਾਰਨ ਹੀ ਉਨ੍ਹਾਂ ਨੇ ਪਲਾਸਟਿਕ ਬੈਗ ਇਕਾਈਆਂ ਤੋਂ ਨਾਨ-ਵੂਵਨ ਬੈਗ ਉਤਪਾਦਨ ਵੱਲ ਰੁਖ਼ ਕੀਤਾ ਹੈ ਅਤੇ ਇਨ੍ਹਾਂ ਇਕਾਈਆਂ ਨੂੰ ਸਥਾਪਤ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮੱਦੇਨਜ਼ਰ ਵੱਡਾ ਨਿਵੇਸ਼ ਕੀਤਾ ਗਿਆ ਹੈ। ਬ੍ਰਹਮ ਮਹਿੰਦਰਾ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰੇਗੀ।

ਇਹ ਵੀ ਪੜ੍ਹੋ- ਡੇਰਾ ਮੁਖੀ ਤੋਂ ਪੁੱਛਗਿਛ ਕਰੇਗੀ ਐੱਸਆਈਟੀ

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.