ਚੰਡੀਗੜ੍ਹ: ਅੰਬਾਲਾ ਰੋਡ 'ਤੇ ਪੈਂਦੇ ਲਾਲੜੂ 'ਚ ਇੱਕ ਢਾਬੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਪੈਟਰੋਲ-ਡੀਜ਼ਲ ਤੇ ਕੈਰੋਸੀਨ ਦੀ ਵੱਡੀ ਖੇਪ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲਿਸ ਨੇ ਢਾਬਾ ਮਾਲਕ ਨੂੰ ਗੈਰ ਕਾਨੂੰਨੀ ਵਪਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਾਣਕਾਰੀ ਮੁਤਾਬਕ ਢਾਬੇ 'ਚ ਟੈਂਕਰ ਜੋ ਕਿ ਅੰਬਾਲਾ,ਚੰਡੀਗੜ੍ਹ, ਹਿਮਾਚਲ ਤੋਂ ਆਉਂਦੇ ਸਨ, ਉਹ ਇੱਥੋਂ ਲੰਘਦੇ ਹੋਏ ਮੈਕਸ ਸ਼ਿਫਟ ਢਾਬੇ 'ਤੇ ਰੁਕਦੇ ਸਨ ਜਿੱਥੇ ਉਹ ਆਪਣੀ ਗੱਡੀਆਂ ਦਾ ਪੈਟਰੋਲ, ਡੀਜ਼ਲ, ਕੈਰੋਸੀਨ ਕੱਢ ਕੇ ਗੈਰ ਕਾਨੂੰਨੀ ਤਰੀਕੇ ਨਾਲ ਵੇਚਦੇ ਸਨ। ਢਾਬੇ 'ਚ ਇਹ ਪੈਟਰੋਲ-ਡੀਜ਼ਲ ਤੇ ਕੈਰੋਸੀਨ ਮਾਰਕੀਟ ਰੇਟ ਤੋਂ 15 -20 ਰੁਪਏ ਸਸਤਾ ਵੇਚਿਆ ਜਾਂਦਾ ਸੀ।
ਆਪਣੇ ਨਾਜਾਇਜ਼ ਸਬੰਧਾਂ ਕਾਰਨ ਪਤੀ ਨੇ ਪਤਨੀ ਨੂੰ ਕੀਤਾ ਕਤਲ
ਦਰਅਸਲ ਅੰਬਾਲਾ ਰੋਡ ਸਥਿਤ ਲਾਲੜੂ ਦੇ ਢਾਬੇ ਵਿੱਚ ਕੀਤੀ ਗਈ ਰੇਡ ਐਡੀਸ਼ਨਲ ਡਾਇਰੈਕਟਰ ਸਿਮਰਜੀਤ ਕੌਰ ਜੀ.ਪੀ. ਨੇ ਫੂਡ ਅਤੇ ਸਿਵਲ ਸਪਲਾਈਜ਼ ਮਨਿਸਟਰ ਅਤੇ ਆਈਓਸੀਐੱਲ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਸੀ। ਢਾਬੇ 'ਤੇ ਕੀਤੀ ਗਈ ਰੇਡ ਪੁਲਿਸ ਨੇ 525 ਲੀਟਰ ਪੈਟਰੋਲ ਅਤੇ 630 ਲੀਟਰ ਐੱਚ.ਐੱਸ.ਡੀ. ਮਿਲਿਆ, ਜੋ ਕਿ ਗੈਰ ਕਾਨੂੰਨੀ ਤਰੀਕੇ 'ਤੇ ਵੇਚਣ ਲਈ ਰੱਖਿਆ ਗਿਆ ਸੀ। ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 379/420/411 ਦੇ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।