ETV Bharat / state

ਪੰਜਾਬ 'ਚੋਂ ਛਾਪੇਮਾਰੀ ਦੌਰਾਨ 3500 ਕਿਲੋ ਪਲਾਸਟਿਕ ਬੈਗ ਜ਼ਬਤ

ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ/ਗੋਦਾਮਾਂ 'ਤੇ ਛਾਪੇਮਾਰੀ ਕੀਤੀ ਜਿਸ ਤਹਿਤ ਪਲਾਸਟਿਕ ਕੈਰੀ ਬੈਗ ਦੇ 88 ਮਾਮਲੇ ਸਾਹਮਣੇ ਆਏ।

author img

By

Published : Jun 20, 2019, 5:40 AM IST

ਪਲਾਸਟਿਕ ਬੈਗ

ਚੰਡੀਗੜ੍ਹ: ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਠੱਲ ਪਾਉਣ ਲਈ ਛਾਪੇਮਾਰੀ ਨੂੰ ਜਾਰੀ ਰੱਖਦਿਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ/ਗੋਦਾਮਾਂ 'ਤੇ ਛਾਪੇਮਾਰੀ ਕੀਤੀ ਜਿਸ ਤਹਿਤ ਪਲਾਸਟਿਕ ਕੈਰੀ ਬੈਗ (ਉਤਪਦਾਨ, ਵਰਤੋਂ ਤੇ ਨਿਪਟਾਰਾ) ਕੰਟਰੋਲ ਐਕਟ, 2005 ਮੁਤਾਬਕ ਉਲੰਘਣਾ ਦੇ 88 ਮਾਮਲੇ ਸਾਹਮਣੇ ਆਏ। ਇਸ ਸਬੰਧੀ ਸੂਚਨਾ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕੇ.ਐਸ. ਪੰਨੂ ਨੇ ਦਿੱਤੀ।

ਪੰਨੂ ਨੇ ਦੱਸਿਆ ਕਿ ਛਾਪੇਮਾਰੀ ਦੇ ਦੂਜੇ ਦਿਨ 3500 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਜਦੋਂ ਕਿ ਸ਼ਨੀਵਾਰ ਨੂੰ ਕੀਤੀ ਛਾਪੇਮਾਰੀ ਦੌਰਾਨ 4000 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ 82 ਚਲਾਨ ਜਾਰੀ ਕੀਤੇ ਗਏ ਅਤੇ ਮੌਕੇ 'ਤੇ ਹੀ ਲਗਭਗ 50,000 ਰੁਪਏ ਜ਼ੁਰਮਾਨੇ ਵਜੋਂ ਇੱਕਠੇ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਲੁਧਿਆਣਾ ਜ਼ਿਲੇ ਵਿੱਚੋਂ 1150 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ।

ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਭਰ ਵਿੱਚੋਂ ਪਲਾਸਟਿਕ ਬੈਗਾਂ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਕੋਸ਼ਿਸ਼ਾਂ ਜਾਰੀ ਹਨ। ਇਹ ਬਹੁਤ ਮੰਦਭਾਗਾ ਹੈ ਕਿ ਸੂਬੇ ਵਿੱਚ ਪਲਾਸਟਿਕ ਬੈਗਾਂ ਦੇ ਉਤਪਾਦਨ, ਭੰਡਾਰਨ, ਵਿਤਰਣ, ਵਿਕਰੀ ਅਤੇ ਵਰਤੋਂ 'ਤੇ ਰੋਕ ਦੇ ਬਾਵਜੂਦ, ਉਲੰਘਣਾ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।

ਲੋਕਾਂ ਨੂੰ ਪਲਾਸਟਿਕ ਬੈਗਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਿਆਂ ਪੰਨੂ ਨੇ ਕਿਹਾ ਕਿ ਪਲਾਸਟਿਕ ਬੈਗ ਵਾਤਾਵਰਣ ਲਈ ਗੰਭੀਰ ਸਮੱਸਿਆ ਹਨ ਅਤੇ ਇਹਨਾਂ ਦੀ ਵਰਤੋਂ ਰੋਕਣੀ ਲਾਜ਼ਮੀ ਹੈ।

Intro:Body:

dfgad

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.