ਚੰਡੀਗੜ੍ਹ: ਚੋਣਾਂ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੰਦਿਆਂ ਬਿਜਲੀ ਦਰਾਂ ‘ਚ ਵਾਧਾ ਕਰਨ ਦਾ ਐਲਾਨ ਕੀਤਾ ਸੀ।
ਸੂਬਾ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦੀਆਂ ਦਰਾਂ ਵਿਚ 2.14 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ ਜੋ ਕਿ ਅੱਜ ਤੋਂ ਲਾਗੂ ਹੋ ਰਿਹਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਸੂਬੇ ਦੇ ਲੋਕਾਂ ਦੀ ਜੇਬ ਉੱਤੇ ਹੋਰ ਅਸਰ ਪਵੇਗਾ।
ਨਵੀਂ ਦਰਾਂ ਮੁਤਾਬਕ ਹੁਣ ਘਰੇਲੂ ਖਪਤਕਾਰਾਂ ਨੂੰ 100 ਯੁਨਿਟ ਤੱਕ 4.99 ਰੁਪਏ ਪ੍ਰਟੀ ਕਿਲੋਵਾਟ ਆਵਰ (kWh), 101 ਤੋਂ 300 ਯੁਨਿਟ ਲਈ 6.59 ਰੁਪਏ ਅਤੇ 301 ਤੋਂ 500 ਯੁਨਿਟ ਲਈ 7.20 ਰੁਪਏ ਦੀ ਅਦਾਇਗੀ ਕਰਨੀ ਪਵੇਗੀ।
ਖੇਤੀਬਾੜੀ ਲਈ ਟਿਊਬਵੈੱਲ ਦੀ ਵਰਤੋਂ 'ਤੇ ਹੁਣ 5.28 ਪ੍ਰਤੀ kWh ਅਦਾਇਗੀ ਕਰਨੀ ਪਵੇਗੀ ਅਤੇ ਉਦਯੋਗਿਕ ਖੇਤਰ ਲਈ 8 ਪੈਸੇ ਪ੍ਰਤੀ ਯੁਨਿਟ ਵਾਧਾ ਕੀਤਾ ਗਿਆ ਹੈ।