ਚੰਡੀਗੜ੍ਹ : ਸਿਹਤ ਵਿਭਾਗ ਨੇ ਪੰਜਾਬ 'ਚ ਚਮਕੀ ਬੁਖਾਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਬਿਮਾਰੀ ਦੇ ਬਚਾਅ ਲਈ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਹੈ, ਹਾਲਾਂਕਿ ਹੁਣ ਤੱਕ ਪੰਜਾਬ 'ਚ ਚਮਕੀ ਬੁਖ਼ਾਰ ਨੂੰ ਲੈ ਕੇ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਬਿਹਾਰ 'ਚ ਇਸ ਬਿਮਾਰੀ ਨਾਲ150 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਖ਼ਬਰਾਂ ਮੁਤਾਬਿਕ ਪੰਜਾਬ 'ਚ ਵੀ ਇਸ ਦਾ ਖ਼ਤਰਾ ਮੰਡਰਾ ਰਿਹਾ ਹੈ।
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਇਸ ਬੁਖ਼ਾਰ ਦੇ ਨਾਲ ਨਿਪਟਨ ਲਈ ਤਿਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਇਕ ਦਿਮਾਗੀ ਬੁਖ਼ਾਰ ਹੈ ਜੋ ਬਹੁਤ ਛੇਤੀ ਫ਼ੈਲਦਾ ਹੈ।
ਦੱਸਣਯੋਗ ਹੈ ਕਿ ਡੇਂਗੂ ਦੇ ਨਾਲ ਇਸ ਵਾਰ ਚਮਕੀ ਬੁਖ਼ਾਰ ਨਾਲ ਵੀ ਨਿਪਟਨ ਲਈ ਆਮ ਲੋਕਾਂ ਨੂੰ ਪਹਿਲਾਂ ਤੋਂ ਜ਼ਿਆਦਾ ਸਾਵਧਾਨੀ ਵਰਤਨੀ ਪਵੇਗੀ। ਬਿਹਾਰ ਅਤੇ ਯੂਪੀ ਸਰਕਾਰ ਨੂੰ ਚਮਕੀ ਬੁਖ਼ਾਰ 'ਤੇ ਸੁਪਰੀਮ ਕੋਰਟ ਫਟਕਾਰ ਲਾ ਚੁੱਕੀ ਹੈ।
ਕੀ ਹੈ ਇਹ ਚਮਕੀ ਬੁਖ਼ਾਰ?
ਇਸ ਬੁਖ਼ਾਰ ਦਾ ਜ਼ਿਆਦਾਤਰ ਸ਼ਿਕਾਰ ਬੱਚੇ ਹੀ ਹੁੰਦੇ ਹਨ । ਇਸ ਬਿਮਾਰੀ ਦੀ ਸ਼ੁਰੂਆਤ ਤੇਜ਼ ਬੁਖ਼ਾਰ ਦੇ ਨਾਲ ਹੁੰਦੀ ਹੈ, ਚੱਕਰ ਆਉਂਦੇ ਹਨ ,ਬੱਚਾ ਬੇਹੋਸ਼ ਹੋ ਜਾਂਦਾ ਹੈ, ਦੌਰੇ ਪੈਣ ਲਗਦੇ ਹਨ। ਕਈ ਵਾਰ ਪੀੜ੍ਹਤ ਬੱਚਾ ਕੋਮਾ 'ਚ ਵੀ ਚੱਲ ਜਾਂਦਾ ਹੈ। ਜੇਕਰ ਸਮੇਂ ਤੇ ਇਲਾਜ਼ ਨਾ ਮਿਲੇ ਤਾਂ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ।
ਕਿਵੇਂ ਕੀਤਾ ਜਾਵੇ ਬਚਾਅ ?
ਦੱਸਣਯੋਗ ਹੈ ਕਿ ਅੱਜੇ ਤੱਕ ਇਸ ਬਿਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ। ਇਸ ਦੇ ਬਚਾਅ ਦਾ ਕੋਈ ਸਟੀਕ ਉਪਾਹ ਨਹੀਂ ਹੈ, ਹਾਲਾਂਕਿ ਕੁਝ ਸਾਵਧਾਨੀਆਂ ਜ਼ਰੂਰ ਵਰਤਨੀਆਂ ਚਾਹੀਦੀਆਂ ਹਨ। ਜਾਰੀ ਐਡਵਾਇਜ਼ਰੀ ਦੇ ਵਿੱਚ ਬੱਚਿਆਂ ਨੂੰ ਧੁੱਪ ਅਤੇ ਗਰਮੀ ਤੋਂ ਬਚਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ।