ਮੋਗਾ: ਬਿਜਲੀ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਸਰਕਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਅਕਾਲੀ ਦਲ ਸ਼ੁੱਕਰਵਾਰ ਤੋਂ ਸੂਬਾ ਸਰਕਾਰ ਵਿਰੁੱਧ ਮੋਰਚਾ ਖੋਲੇਗਾ। ਮੋਗਾ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਗ੍ਰਹਿ ਮੰਤਰਾਲੇ ਨੇ ਕਾਲੀ ਸੂਚੀ 'ਚੋਂ ਕੱਢੇ 11 ਹੋਰ ਸਿੱਖਾਂ ਦੇ ਨਾਂਅ
ਇਹ ਧਰਨਾ ਸੁਖਬੀਰ ਬਾਦਲ ਦੀ ਅਗਵਾਈ ਹੇਠ ਦਿੱਤਾ ਜਾਵੇਗਾ। ਧਰਨੇ ਤੋਂ ਬਾਅਦ ਪ੍ਰਦਸ਼ਨਕਾਰੀ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕਢੱਣਗੇ। ਬਿਜਲੀ ਦੇ ਵਧੇ ਰੇਟ 'ਤੇ ਪੂਰੀ ਸਪਲਾਈ, ਲਾਅ ਐਂਡ ਆਰਡਰ, ਨਸ਼ੇ ਦਾ ਵਿਰੋਧ, ਪੂਰਨ ਕਰਜ਼ ਮੁਆਫ਼ੀ ਦੀ ਮੰਗ, ਘਰ-ਘਰ ਨੌਕਰੀ, ਨੀਲੇ ਕਾਰਡ, ਪੈਨਸ਼ਨਾਂ ਆਦਿ ਅਤੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ।
ਚਿੱਟੇ ਦੇ ਕਾਲੇ ਸਾਏ ਹੇਠ ਨਬਾਲਿਗ ਕੁੜੀ, ਨਸ਼ਿਆਂ ਦੇ ਦਲਦਲ 'ਚੋਂ ਨਿਕਲਣ ਲਈ ਆਈ ਸਾਹਮਣੇ
ਇਸ ਧਰਨਾ ਪ੍ਰਦਰਸ਼ਨ ਦੀ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਬਿਜਲੀ ਨੂੰ ਲੈ ਕੇ ਹਰ ਪਾਰਟੀ ਕਮਰ ਕਸ ਕੇ ਅੱਗੇ ਵੱਧ ਰਹੀ ਹੈ ਅਤੇ ਮੋਰਚਾ ਚੁੱਕ ਬਿਜਲੀ ਵਿਭਾਗ ਦੇ ਪਿੱਛੇ ਹੈ। ਬੀਤੇ ਦਿਨ ਮੁੱਖ ਮੰਤਰੀ ਵੱਲੋਂ ਬੈਠਕ ਕੀਤੀ ਗਈ ਪਰ ਕੋਈ ਵੱਡੇ ਫ਼ੈਸਲੇ ਦਾ ਐਲਾਨ ਉਨ੍ਹਾਂ ਵੱਲੋਂ ਨਹੀਂ ਕੀਤਾ ਗਿਆ।