ETV Bharat / state

ਕੁਦਰਤੀ ਸੋਮੇ ਬਚਾਉਣ ਲਈ ਅੱਗੇ ਆਏ ਨੌਜਵਾਨ, ਕਿਹਾ - ਧਰਮ ਦੇ ਨਾਂਅ ਉੱਤੇ ਪਾਣੀ ਗੰਧਲਾ ਕਰ ਰਹੇ ਲੋਕ - ਦੂਸ਼ਿਤ ਪਾਣੀ ਅਤੇ ਵਾਤਾਵਰਣ

ਅੱਜ ਦੇ ਯੁੱਗ ਵਿਚ ਮਨੁੱਖ ਵੱਲੋਂ ਜਿੱਥੇ ਹਵਾ ਨੂੰ ਪਲੀਤ ਕੀਤਾ ਜਾ ਰਿਹਾ ਹੈ ਉਥੇ ਹੀ ਪੀਣ ਦੇ ਪਾਣੀ ਦੇ ਸਰੋਤਾਂ ਵਿੱਚ ਵੀ ਧਾਰਮਿਕ ਆਸਥਾ ਦੇ ਨਾਂ ਉੱਤੇ ਗੰਦਗੀ ਫੈਲਾਈ (Dirt in the name of religious faith) ਜਾ ਰਹੀ ਹੈ। ਬਠਿੰਡਾ ਦੇ ਕੁੱਝ ਨੌਜਵਾਨਾਂ ਨੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਦਾ ਅਹਿਦ (Covenant to prevent water pollution) ਲਿਆ ਹੈ।

Young people came forward to save natural resources in Bathinda
ਕੁਦਰਤੀ ਸੋਮੇ ਬਚਾਉਣ ਲਈ ਅੱਗੇ ਆਏ ਨੌਜਵਾਨ, ਕਿਹਾ ਧਰਮ ਦੇ ਨਾਂਅ ਉੱਤੇ ਪਾਣੀ ਗੰਧਲਾ ਕਰ ਰਹੇ ਲੋਕ
author img

By

Published : Nov 15, 2022, 1:26 PM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਇਨ੍ਹਾਂ ਕੁਦਰਤੀ ਸੋਮਿਆਂ (Save natural resources) ਨੂੰ ਬਚਾਉਣ ਲਈ ਆਪਣੀ ਪੱਧਰ ਉਪਰ ਉਪਰਾਲੇ ਵਿੱਢੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਬਠਿੰਡਾ ਦੀ ਸਰਹਿੰਦ ਕਨਾਲ (Sirhind Kanal canal of Bathinda) ਨਹਿਰ ਉੱਪਰ ਪਾਣੀ ਵਿੱਚ ਵਸਤੂਆਂ ਸੁੱਟਣ ਵਾਲੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਅਤੇ ਪੀਣ ਦੇ ਪਾਣੀ ਦੇ ਸਰੋਤਾਂ ਨੂੰ ਗੰਦਾ ਨਾ ਕਰਨ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਲੋਕਾਂ ਨੂੰ ਅਪੀਲ: ਰਾਜੂ ਸ਼ਰਮਾ ਜੋ ਖੁਦ ਇਕ ਮੰਦਰ ਦੇ ਪੁਜਾਰੀ ਹਨ ਦਾ ਕਹਿਣਾ ਹੈ ਕਿ ਮਨੁੱਖ ਵੱਲੋਂ ਪਹਿਲਾਂ ਹੀ ਹਵਾ ਨੂੰ ਦੂਸ਼ਿਤ ਕੀਤਾ ਜਾ ਚੁੱਕਿਆ (The air has been polluted) ਹੈ ਅਤੇ ਹੁਣ ਬਠਿੰਡਾ ਦੇ ਇੱਕੋ ਇੱਕ ਪੀਣ ਦੇ ਪਾਣੀ ਦੇ ਸਰੋਤ ਨੂੰ ਵੀ ਧਾਰਮਿਕ ਆਸਥਾ ਦੀ ਆੜ ਵਿਚ ਖ਼ਰਾਬ ਕੀਤਾ ਜਾ ਰਿਹਾ ਹੈ ਜਿਸ ਪਿੱਛੇ ਵੱਡਾ ਕਾਰਨ ਧਾਰਮਿਕ ਆਗੂਆਂ ਵੱਲੋਂ ਲੋਕਾਂ ਨੂੰ ਪਾਣੀ ਵਿਚ ਵਸਤੂਆਂ ਤੈਰਾਉਣ ਲਈ ਆਖਿਆ ਜਾਣਾ ਹੈ।

ਇਹ ਵੀ ਪੜ੍ਹੋ: ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼, ਫੈਲੀ ਸਨਸਨੀ

ਕੁਦਰਤੀ ਸੋਮੇ ਬਚਾਉਣ ਲਈ ਅੱਗੇ ਆਏ ਨੌਜਵਾਨ, ਕਿਹਾ ਧਰਮ ਦੇ ਨਾਂਅ ਉੱਤੇ ਪਾਣੀ ਗੰਧਲਾ ਕਰ ਰਹੇ ਲੋਕ

ਨਦੀਆਂ ਕੀਤੀਆਂ ਪਲੀਤ: ਰਾਜੂ ਸ਼ਰਮਾ ਨੇ ਕਿਹਾ ਕਿ ਗੰਗਾ ਅਤੇ ਯਮਨਾ ਜਿਹੀਆਂ ਪਵਿੱਤਰ ਨਦੀਆਂ ਨੂੰ ਵੀ ਮਨੁੱਖ ਵੱਲੋਂ ਖ਼ਰਾਬ (Rivers are being damaged by humans) ਕੀਤਾ ਜਾ ਰਿਹਾ ਹੈ। ਉਨ੍ਹਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਆਸਥਾ ਦੇ ਨਾਂ ਉੱਤੇ ਜਲ ਵਿਸਰਜਨ ਕਰਨ ਤੋਂ ਰੋਕਣ ਕਿਉਂਕਿ ਸ਼ਹਿਰ ਵਿਚ ਹੁਣ ਨਲ ਕੇ ਵੀ ਨਹੀਂ ਜਿੱਥੋਂ ਲੋਕ ਪਾਣੀ ਪੀ ਸਕਣ ਅਤੇ ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ ਸਰਹਿੰਦ ਕੈਨਾਲ ਨਹਿਰ ਵਿਚ ਕਈ ਕਈ ਫੁੱਟ ਮਲਬੇ ਦਾ ਢੇਰ ਲੱਗਿਆ ਪਿਆ ਹੈ ਜਿਸ ਵਿੱਚ ਜ਼ਿਆਦਾਤਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ।

ਵਾਤਾਵਰਣ ਹੋ ਰਿਹਾ ਪ੍ਰਦੂਸ਼ਿਤ: ਉਨ੍ਹਾਂ ਕਿਹਾ ਕਿ ਪੀਣ ਦੇ ਪਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਜਾ ਰਿਹਾ ਹੈ ਪਰ ਮਨੁੱਖ ਆਪਣੇ ਨਿੱਜੀ ਹਿੱਤਾਂ ਲਈ ਇਸ ਨੂੰ ਗੰਧਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਕੁਝ ਨਹੀਂ ਛੱਡ ਕੇ ਜਾ ਰਹੇ ਉਨ੍ਹਾਂ ਲਈ ਸਿਰਫ ਦੂਸ਼ਿਤ ਪਾਣੀ ਅਤੇ ਵਾਤਾਵਰਣ (Contaminated water and environment) ਛੱਡ ਕੇ ਜਾ ਰਹੇ ਹਨ ਮਨੁੱਖ ਹਰ ਚੀਜ਼ ਪੈਦਾ ਕਰ ਸਕਦਾ ਹੈ, ਪਰ ਉਸ ਵੱਲੋਂ ਪਾਣੀ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ ਵਿਸਰਜਨ ਦੇ ਨਾਮ ਉੱਪਰ ਲੋਕਾਂ ਨੂੰ ਅਪੀਲ ਕਰਨਗੇ ਉਹ ਅਗਨੀ ਪ੍ਰਚੰਡ ਕਰਕੇ ਆਪਣੀ ਧਾਰਮਿਕ ਆਸਥਾ ਨੂੰ ਪੂਰਾ ਕਰਨ ।

ETV Bharat Logo

Copyright © 2025 Ushodaya Enterprises Pvt. Ltd., All Rights Reserved.