ਬਠਿੰਡਾ: ਸ਼ਨੀਵਾਰ ਦੇਰ ਸ਼ਾਮ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਐਸਐਚਓ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਘਟਨਾਂ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਘਟਨਾਂ ਦਾ ਜਾਇਜ਼ਾ ਲਿਆ।
ਡੀਐਸਪੀ ਰੋਮਾਣਾ ਨੇ ਦੱਸਿਆ ਕਿ ਫਿਲਹਾਲ ਥਾਣਾ ਕੈਨਾਲ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਸ਼ਨਾਖ਼ਤ ਸੁਖਨਪ੍ਰੀਤ ਸੰਧੂ ਵਾਸੀ ਲਾਲ ਸਿੰਘ ਬਸਤੀ ਦੇ ਤੌਰ ਤੇ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਸੁਖਨਪ੍ਰੀਤ ਕਿਸੇ ਨੂੰ 40 ਹਜ਼ਾਰ ਰੁਪਏ ਦੇਣ ਲਈ ਘਰੋਂ ਨਿਕਲਿਆ ਸੀ।
ਜਦੋਂ ਸੁਖਨਪ੍ਰੀਤ ਆਪਣੇ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਥਾਣਾ ਕੈਨਾਲ ਪੁਲਸ ਨੂੰ ਸੂਚਨਾ ਮਿਲੀ ਕਿ ਝਾੜੀਆਂ ਦੇ ਕੋਲੇ ਇੱਕ ਲਾਸ਼ ਬਰਮਾਦ ਹੋਈ ਹੈ ਅਤੇ ਉਸ ਦੇ ਥੋੜ੍ਹੀ ਦੂਰ ਇੱਕ ਸਕੂਟੀ ਦੀ ਡਿੱਗੀ ਪਈ ਸੀ। ਪੁਲਿਸ ਟੀਮ ਨੇ ਘਟਨਾਂ ਵਾਲੀ ਜਗ੍ਹਾ ਤੋਂ ਕੁੱਝ ਗੋਲੀ ਦੇ ਖੋਲ੍ਹ ਵੀ ਬਰਾਮਦ ਕੀਤੇ ਹਨ। ਡੀਐਸਪੀ ਰੋਮਾਣਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਪੁਲਿਸ ਜਲਦ ਗ੍ਰਿਫ਼ਤਾਰ ਕਰ ਲਵੇਗੀ।