ETV Bharat / state

ਕੀ ਪੰਜਾਬ 'ਚ ਭਾਜਪਾ ਨੂੰ 2024 ਲੋਕ ਸਭਾ ਚੋਣ ਇਕੱਲਿਆਂ ਲੜਣ 'ਤੇ ਮਿਲੇਗੀ ਸਫ਼ਲਤਾ ? ਵੇਖੋ ਸਪੈਸ਼ਲ ਰਿਪੋਰਟ - When Akali BJP Alliance

ਪਿਛਲੀ ਦਿਨੀਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਗੱਲ ਹਾਲ ਹੀ 'ਚ ਹੋਇਆ ਜ਼ਿਮਨੀ ਚੋਣ ਨਤੀਜਿਆਂ ਦੀ ਕਰੀਏ ਤਾਂ, ਨਤੀਜੇ ਸਾਫ ਬੋਲ ਰਹੇ ਹਨ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਦੋਹਾਂ ਪਾਰਟੀਆਂ ਦਾ ਸਿਆਸੀ ਗ੍ਰਾਫ ਪੱਧਰ ਹੇਠਾਂ ਆ ਰਿਹਾ ਹੈ। ਇਸ ਮਾਮਲੇ ਉੱਤੇ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਜੇ ਭਾਜਪਾ ਪੰਜਾਬ ਵਿੱਚ ਸਿਆਸੀ ਤੌਰ ਉੱਤੇ ਪੈਰ ਜਮਾਉਣਾ ਚਾਹੁੰਦੀ ਹੈ, ਤਾਂ ਉਨ੍ਹਾਂ ਨੂੰ ਹਿੰਦੂ-ਸਿੱਖ ਏਕਤਾ ਨੂੰ ਅੱਗੇ ਲੈ ਕੇ ਜਾਣਾ ਪਵੇਗਾ, ਕਿਸਾਨਾਂ ਦੇ ਮੁੱਦਿਆਂ ਉੱਤੇ ਸਪੱਸ਼ਟ ਹੋਣਾ ਪਵੇਗਾ।

Akali BJP Alliance, BJP in Punjab, 2024 Lok Sabha Election
Akali BJP Alliance
author img

By

Published : May 24, 2023, 12:12 PM IST

ਕੀ ਪੰਜਾਬ 'ਚ ਭਾਜਪਾ ਨੂੰ 2024 ਲੋਕ ਸਭਾ ਚੋਣਾਂ ਵਿੱਚ ਮਿਲੇਗੀ ਸਫ਼ਲਤਾ ?

ਬਠਿੰਡਾ: ਕਿਸੇ ਸਮੇਂ ਨਹੁੰ-ਮਾਸ ਦਾ ਰਿਸ਼ਤਾ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਕਿਸਾਨ ਅੰਦੋਲਨ ਕਾਰਨ ਆਪਸੀ ਸਬੰਧ ਇਸ ਕਦਰ ਵਿਗੜ ਗਏ, ਕਿ ਉਨ੍ਹਾਂ ਨੇ ਪੰਜਾਬ ਵਿੱਚ ਹੋਈਆਂ 2 ਜ਼ਿਮਨੀ ਚੋਣਾਂ ਵੀ ਵੱਖੋ-ਵੱਖ ਲੜੀਆਂ। ਪਿਛਲੀ ਦਿਨੀਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਜਪਾ ਵਰਕਰਾਂ ਨੂੰ ਜ਼ਮੀਨੀ ਪੱਧਰ ਉੱਤੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਕੰਮ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ।

1997 ਵਿੱਚ ਹੋਇਆ ਸੀ ਅਕਾਲੀ-ਭਾਜਪਾ ਦਾ ਗਠਜੋੜ: ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਵਿਚਕਾਰ 1997 ਗਠਜੋੜ ਹੋਇਆ ਸੀ ਜਿਸ ਦਾ ਸਲੋਗਨ ਹਿੰਦੂ-ਸਿੱਖ ਏਕਤਾ ਸੀ। ਪੰਜਾਬ ਦੇ ਕਪੂਰਥਲਾ ਵਿਖੇ ਵੱਡੀ ਰੈਲੀ ਕਰਕੇ ਅਟਲ ਬਿਹਾਰੀ ਵਾਜਪਾਈ ਅਤੇ ਪਰਕਾਸ਼ ਸਿੰਘ ਬਾਦਲ ਵੱਲੋਂ ਇਹ ਗਠਜੋੜ ਕੀਤਾ ਗਿਆ ਸੀ। ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ 1997 ਵਿੱਚ ਹੋਏ ਗਠਜੋੜ ਨੂੰ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਬਹੁਮਤ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ।

Akali BJP Alliance, BJP in Punjab, 2024 Lok Sabha Election
ਇੰਝ ਰਿਹਾ ਅਕਾਲੀ ਦਲ-ਭਾਜਪਾ ਦਾ ਇੱਕਠੇ ਸਿਆਸੀ ਸਫ਼ਰ

ਪਹਿਲਾਂ ਅਕਾਲੀ-ਭਾਜਪਾ ਨੂੰ ਮਿਲੀ ਸਫਲਤਾ, ਫਿਰ ਗ੍ਰਾਫ ਹੇਠਾਂ ਗਿਆ: 2002 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 41 ਅਤੇ ਭਾਜਪਾ ਨੂੰ 3 ਸੀਟਾਂ ਉੱਤੇ ਸਫਲਤਾ ਮਿਲੀ। 2007 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਨੂੰ ਵੱਡੀ ਸਫਲਤਾ ਮਿਲੀ ਅਤੇ ਇਨ੍ਹਾਂ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਈ ਗਈ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 49 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ। 2012 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 56 ਅਤੇ ਭਾਰਤੀ ਜਨਤਾ ਪਾਰਟੀ ਨੂੰ 12 ਸੀਟਾਂ ਉੱਤੇ ਬਹੁਮਤ ਮਿਲਿਆ। ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਬਣੀ। 2017 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 18 ਸੀਟਾਂ ਉੱਤੇ ਹੀ ਸਬਰ ਕਰਨਾ ਪਿਆ, ਭਾਵੇਂ ਭਾਜਪਾ ਦੀ ਕੇਂਦਰ ਸਰਕਾਰ ਸੀ, ਪਰ ਪੰਜਾਬ ਵਿੱਚ ਲਗਾਤਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਡਿੱਗਦਾ ਜਾ ਰਿਹਾ ਹੈ।

ਇੰਝ ਹੋਇਆ ਸੀ ਅਕਾਲੀ ਦਲ-ਭਾਜਪਾ ਦਾ ਗਠਜੋੜ

2020 ਵਿੱਚ ਟੁੱਟਾ ਇਹ ਗਠਜੋੜ: ਹਿੰਦੂ-ਸਿੱਖ ਏਕਤਾ ਸਲੋਗਨ ਅਧੀਨ ਬਣਿਆ ਇਹ ਗਠਜੋੜ ਨੇ ਪੰਜਾਬ ਵਿੱਚ ਪੰਜ ਵਿਧਾਨ ਸਭਾ ਅਤੇ ਪੰਜ ਲੋਕ ਸਭਾ ਚੋਣਾਂ ਲੜੀਆਂ ਅਤੇ ਅਖੀਰ 26 ਸਤੰਬਰ 2020 ਨੂੰ ਹਿੰਦੂ-ਸਿੱਖ ਏਕਤਾ ਧਰਮ ਬਣਿਆ ਗੱਠਜੋੜ ਖੇਤੀਬਾੜੀ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲ ਗਠਜੋੜ ਖ਼ਤਮ ਕਰ ਦਿਆ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ।

ਮੁੜ ਅਕਾਲੀ-ਭਾਜਪਾ ਗਠੋਜੜ ਦੀਆਂ ਕਿਆਸਾਰੀਆਂ

ਭਾਜਪਾ ਨੂੰ ਇੱਕਲਿਆਂ ਪੰਜਾਬ ਵਿੱਚ ਨਹੀਂ ਮਿਲ ਰਹੀ ਸਫ਼ਲਤਾ: ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦੱਸਦੇ ਹਨ ਕਿ ਹਿੰਦੂ ਸਿੱਖ ਏਕਤਾ ਦੇ ਨਾਂ ਉੱਤੇ ਬਣਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਨੇ ਦੋ ਜ਼ਿਮਨੀ ਚੋਣਾਂ ਸੰਗਰੂਰ ਅਤੇ ਜਲੰਧਰ ਦੀਆਂ ਇੱਕਲੇ ਲੜੀਆਂ, ਪਰ ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਦੋਵੇਂ ਹੀ ਉਮੀਦਵਾਰ ਦੂਜੀਆਂ ਸਿਆਸੀ ਪਾਰਟੀਆਂ ਤੋਂ ਆਏ ਉਮੀਦਵਾਰਾਂ ਨੂੰ ਟਿਕਟ ਦਿੱਤੀ। ਸੰਗਰੂਰ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਵਧਾਇਕ ਇਕ ਰਹੇ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਸੰਗਰੂਰ ਜ਼ਿਮਨੀ ਚੋਣ ਦੌਰਾਨ ਭਾਜਪਾ ਨੂੰ 9 ਫੀਸਦੀ ਵੋਟ ਪ੍ਰਾਪਤ ਹੋਈ। ਇਸੇ ਤਰ੍ਹਾਂ ਜਲੰਧਰ ਜ਼ਿਮਨੀ ਚੋਣ ਦੌਰਾਨ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ ਇਕਬਾਲ ਸਿੰਘ ਅਟਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਜਿੱਥੇ ਭਾਜਪਾ ਨੂੰ 15 ਫੀਸਦੀ ਵੋਟਾਂ ਪ੍ਰਾਪਤ ਹੋਈਆਂ।

ਭਾਜਪਾ ਦੂਜੀ ਪਾਰਟੀਆਂ ਦੇ ਚੱਲੇ ਹੋਏ ਕਾਰਤੂਸ ਅਜ਼ਮਾ ਰਹੀ: ਹੁਣ ਭਾਜਪਾ ਵੱਲੋਂ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕੱਲਿਆ ਹੀ ਚੋਣ ਲੜਨ ਦੇ ਐਲਾਨ ਉੱਤੇ ਟਿੱਪਣੀ ਕਰਦੇ ਹੋਏ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਇੰਨੀ ਸਮਰੱਥ ਨਹੀਂ ਹੋਈ ਕਿ ਉਹ ਪੰਜਾਬ ਵਿੱਚ ਇੱਕਲਿਆਂ ਚੋਣ ਲੜ ਕੇ ਬਹੁਮਤ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਕਿਸਾਨਾਂ ਦੇ ਮੁੱਦਿਆਂ ਉੱਤੇ ਉਨ੍ਹਾਂ ਦਾ ਕੀ ਸਟੈਂਡ ਹੈ। ਇਸ ਦੇ ਨਾਲ ਹੀ, ਭਾਜਪਾ ਵੱਲੋਂ ਦੂਜੀ ਸਿਆਸੀ ਪਾਰਟੀਆਂ ਤੋਂ ਆਏ ਚੱਲੇ ਹੋਏ ਕਾਰਤੂਸ ਲਿਆ ਕੇ ਅਹੁਦੇਦਾਰੀਆਂ ਦਿੱਤੇ ਜਾਣ ਕਾਰਨ, ਕਿਤੇ ਨਾ ਕਿਤੇ ਭਾਜਪਾ ਨਾਲ ਲੰਮੇ ਸਮੇਂ ਤੋਂ ਜੁੜੇ ਨੇਤਾ ਨਿਰਾਸ਼ ਨਜ਼ਰ ਆ ਰਹੇ ਹਨ। ਇਸ ਨਾਲ ਪੰਜਾਬ ਭਾਜਪਾ ਵਿੱਚ 50 ਸਾਲਾਂ ਤੋਂ ਕੰਮ ਕਰ ਰਹੇ ਵਰਕਰ ਪਾਰਟੀ ਤੋਂ ਦੂਰ ਹੋ ਰਹੇ ਹਨ, ਜੋ ਪਾਰਟੀ ਲਈ ਸਹੀ ਸੰਕੇਤ ਨਹੀਂ ਹਨ।

ਭਾਜਪਾ ਦੂਜੀ ਪਾਰਟੀਆਂ ਦੇ ਚੱਲੇ ਹੋਏ ਕਾਰਤੂਸ ਅਜ਼ਮਾ ਰਹੀ

ਮੁੜ ਅਕਾਲੀ-ਭਾਜਪਾ ਗਠੋਜੜ ਦੀਆਂ ਕਿਆਸਾਰੀਆਂ: ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੌਰਾਨ ਹਿੰਦੂ-ਸਿੱਖ ਏਕਤਾ ਦਾ ਨਾਅਰਾ ਦਿੱਤਾ ਗਿਆ ਸੀ ਉਸ ਨਾਲ ਲੋਕਾਂ ਵਿੱਚ ਇੱਕ ਭਾਈਚਾਰਕ ਸੰਦੇਸ਼ ਗਿਆ ਸੀ ਅਤੇ ਲੋਕਾਂ ਨੇ ਇਸ ਨਾਅਰੇ ਨੂੰ ਪਸੰਦ ਵੀ ਕੀਤਾ ਸੀ, ਨਾਲ ਹੀ ਬਹੁਮਤ ਵੀ ਦਿੱਤਾ ਸੀ। ਸੋ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਦੀਆਂ ਚੱਲ ਰਹੀਆਂ ਕਿਆਸਰਾਈਆਂ ਜੇਕਰ ਸੱਚ ਸਾਬਤ ਹੁੰਦੀਆਂ ਹਨ, ਤਾਂ ਪੰਜਾਬ ਵਿੱਚ ਭਾਜਪਾ ਨੂੰ ਮੁੜ ਵੱਡਾ ਬਹੁਮਤ ਮਿਲ ਸਕਦਾ ਹੈ, ਪਰ ਉਸ ਲਈ ਭਾਜਪਾ ਨੂੰ ਕਬਜ਼ੇ ਦੀ ਰਾਜਨੀਤੀ ਛੱਡਣੀ ਪਵੇਗੀ।

  1. ਦਲਿਤ ਔਰਤਾਂ ਨਾਲ ਵਧੀਕੀ ਕਰਨ ਦੇ ਮਾਮਲੇ 'ਚ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਮਾਮਲਾ ਕਾਰਵਾਈ ਦੀ ਉੱਠੀ ਮੰਗ
  2. Vaibhavi Upadhyaya: ਨਹੀਂ ਰਹੀ ਟੀਵੀ ਅਦਾਕਾਰਾ ਵੈਭਵੀ ਉਪਾਧਿਆਏ, ਸੜਕ ਹਾਦਸੇ ਦੀ ਹੋਈ ਸ਼ਿਕਾਰ
  3. Kartar Singh Sarabha: ਸਰਦਾਰ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਉੱਤੇ ਵਿਸ਼ੇਸ਼

ਸੀਨੀਅਰ ਪੱਤਰਕਾਰ ਨੇ ਆਪ ਸਰਕਾਰ ਉੱਤੇ ਵੀ ਖੜੇ ਕੀਤੇ ਸਵਾਲ

ਆਪ ਸਰਕਾਰ ਉੱਤੇ ਵੀ ਖੜੇ ਕੀਤੇ ਸਵਾਲ: ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ, "ਆਪ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਕ੍ਰਾਈਮ ਬਹੁਤ ਵੱਧ ਗਿਆ ਹੈ। ਜੇ ਗੱਲ ਸਿੱਧੂ ਮੂਸੇਵਾਲਾ ਜਾਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਕਰੀਏ, ਤਾਂ ਆਪ ਸਰਕਾਰ ਨੂੰ ਇਹ ਪਾਰਦਰਸ਼ੀ ਜਾਂਚ ਕਰਵਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਮੂਸੇਵਾਲਾ ਦੀ ਸੁਰੱਖਿਆ ਸਬੰਧੀ ਜਾਣਕਾਰੀ ਕਿਸ ਨੇ ਲੀਕ ਕੀਤੀ। ਇਸ ਤੋਂ ਇਲਾਵਾ, ਜੇਕਰ ਸੱਤਾਧਾਰੀ ਧਿਰ ਉੱਤੇ ਉਬ ਬਿਆਨ ਦੇ ਰਹੀ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ, ਤਾਂ ਫਿਰ ਉਹ ਦੱਸਦੇ ਕਿਉਂ ਨਹੀਂ।"

ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ, "ਸੱਤਾਧਿਰ ਕਹਿ ਰਹੀ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ, ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਨਾਲ ਚੱਲਣ, ਮੈਂ ਦਸਾਂਗਾ ਕਿ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਤੇ ਕਿੱਥੇ ਨਹੀਂ।"

ETV Bharat Logo

Copyright © 2025 Ushodaya Enterprises Pvt. Ltd., All Rights Reserved.