ETV Bharat / state

ਸਾਬਕਾ ਕਾਂਗਰਸੀ ਲੀਡਰ ਨੂੰ ਆਖਿਰ ਕਿਉਂ ਹੋਇਆ ਪਛਤਾਵਾ ?

ਬਠਿੰਡਾ ਦੇ ਥਰਮਲ ਦੀਆਂ ਚਿਮਨੀਆਂ ਢਹਿ ਢੇਰੀ ਹੋਣ 'ਤੋਂ ਬਾਅਦ ਸਾਬਕਾ ਸੀਨੀਅਰ ਕਾਂਗਰਸੀ ਲੀਡਰ (Former senior Congress leader) ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਪਛਤਾਵਾਂ ਹੈ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਦੀ ਟੀਮ ਦਾ ਹਿੱਸਾ ਸਨ।

ਸਾਬਕਾ ਕਾਂਗਰਸੀ ਲੀਡਰ ਨੂੰ ਆਖਿਰ ਕਿਉਂ ਹੋਇਆ ਪਛਤਾਵਾ

author img

By

Published : Sep 13, 2021, 6:06 PM IST

ਬਠਿੰਡਾ: ਜ਼ਿਲ੍ਹੇ ਦੀ ਸ਼ਾਨ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਦੀਆਂ ਚਿਮਨੀਆਂ ਢਹਿ ਢੇਰੀ ਕਰਨ ਤੋਂ ਬਾਅਦ ਸਾਬਕਾ ਸੀਨੀਅਰ ਕਾਂਗਰਸੀ ਲੀਡਰ (Former senior Congress leader) ਜਗਰੂਪ ਸਿੰਘ ਗਿੱਲ ਨੇ ਆਪਣੀ ਭੁੱਲ ਨੂੰ ਮੰਨਦਿਆ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ ਕਿ ਉਹ ਮਨਪ੍ਰੀਤ ਬਾਦਲ (Manpreet Badal) ਦੀ ਟੀਮ ਦਾ ਹਿੱਸਾ ਸਨ।

ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਚੋਣ ਲੜਨ ਸਮੇਂ ਮਨਪ੍ਰੀਤ ਸਿੰਘ ਬਾਦਲ (Manpreet Badal) ਵੱਲੋਂ ਕਿਹਾ ਗਿਆ ਸੀ, ਕਿ ਉਹ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਦੀਆਂ ਚਿਮਨੀਆਂ ਨੂੰ ਜਦ ਵੀ ਵੇਖਦੇ ਹਨ ਤਾਂ ਉਨ੍ਹਾਂ ਦਾ ਮਨ ਉਦਾਸ ਹੋ ਜਾਂਦਾ ਹੈ। ਪਰ ਉਹ ਹਰ ਹਾਲਤ ਵਿੱਚ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਚਿਮਨੀਆਂ ਵਿੱਚੋਂ ਧੂੰਆਂ ਕੱਢਣਗੇ ਅਤੇ ਚਾਲੂ ਕਰਗੇ।

ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਵੱਲੋਂ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਵੇਚਣ ਦੀਆਂ ਸਕੀਮਾਂ ਸ਼ੁਰੂ ਕਰ ਦਿੱਤੀਆਂ ਸਨ। ਪਰ ਚਿਮਨੀਆਂ ਚੋਂ ਧੂੰਆਂ ਕੱਢਣ ਦੀ ਬਜਾਏ। ਉਨ੍ਹਾਂ ਪਾਸੋਂ ਪਰਮਾਨੈਂਟ ਹੀ ਧੂੰਆਂ ਕੱਢ ਦਿੱਤਾ ਗਿਆ।

ਸਾਬਕਾ ਕਾਂਗਰਸੀ ਲੀਡਰ ਨੂੰ ਆਖਿਰ ਕਿਉਂ ਹੋਇਆ ਪਛਤਾਵਾ

ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ (Manpreet Badal) ਦੀ ਟੀਮ ਦਾ ਹਿੱਸਾ ਹੋਣ ਦੇ ਕਾਰਨ ਲੋਕ ਉਨ੍ਹਾਂ ਨੂੰ ਸਵਾਲ ਕਰ ਰਹੇ ਹਨ ਕਿ ਹਜ਼ਾਰਾਂ ਵਰਕਰਾਂ ਦੀਆਂ ਯਾਦਾਂ ਇਸ ਥਰਮਲ ਪਲਾਂਟ ਨਾਲ ਜੁੜੀਆਂ ਹੋਈਆਂ ਸਨ। ਜਿਨ੍ਹਾਂ ਨੂੰ ਮਨਪ੍ਰੀਤ ਸਿੰਘ ਬਾਦਲ (Manpreet Badal) ਨੇ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ 700 ਕਰੋੜ ਦੇ ਕਰੀਬ ਖ਼ਰਚ ਕੇ ਇਸ ਥਰਮਲ ਪਲਾਂਟ ਨੂੰ ਰੈਨੋਵੇਟ ਕੀਤਾ ਗਿਆ ਸੀ। ਜਿਸ ਦੀ ਮਿਆਦ 2031 ਤੱਕ ਸੀ।

ਪਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਿੱਜੀ ਹਿੱਤਾਂ ਕਾਰਨ ਇਸ ਥਰਮਲ ਪਲਾਂਟ ਨੂੰ ਮਾਤਰ ਪੌਣੇ ਦੋ ਸੌ ਕਰੋੜ ਵਿੱਚ ਵੇਚ ਦਿੱਤਾ ਗਿਆ। ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਵੇਚਣ ਵਿੱਚ ਕਰੋੜਾਂ ਦਾ ਘਪਲਾ ਹੋਇਆ ਹੈ। ਜਿਸ ਦੀ ਸੀ.ਬੀ.ਆਈ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਤੁਹਾਡੇ ਵਿੱਚ ਆਉਣ 'ਤੇ ਉਨ੍ਹਾਂ ਨੂੰ ਸਵਾਲ ਜ਼ਰੂਰ ਕਰਨ ਕਿ ਇਹ ਆਖ਼ਿਰ ਬਠਿੰਡਾ ਦੀ ਪਹਿਚਾਣ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਉਸ ਸਮੇਂ ਹੀ ਕਿਉਂ ਢਾਹਿਆ ਗਿਆ।

ਜਦੋਂ ਇੱਕ ਦਿਨ ਦਾ ਸੈਸ਼ਨ ਸੱਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Sri Guru Tegh Bahadur Sahib) ਦਾ ਪੁਰਬ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਦੂਜੇ ਪਾਸੇ ਬਠਿੰਡੇ ਦੀ ਪਹਿਚਾਣ ਅਤੇ ਪਹਿਲੀ ਪਾਤਸ਼ਾਹੀ ਦੇ ਨਾਂ ਤੇ ਬਣਾਏ ਗਏ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant) ਨੂੰ ਢਹਿ ਢੇਰੀ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ:-ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਾ ਭਾਜਪਾ ‘ਚ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.