ਬਠਿੰਡਾ: ਜਿਲ੍ਹੇ ਦੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਿਰਜੋਆਣਾ ਵਿਖੇ ਪਿੰਡ ਵਾਸੀਆਂ ਵੱਲੋਂ ਇੱਕ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਚ ਮੱਝਾਂ ਦੀ ਮੂੰਹ ਖੁਰ ਦੀ ਬੀਮਾਰੀ ਦੂਰ ਕਰਨ ਲਈ ਪਿੰਡ ਵਾਸੀਆਂ ਵੱਲੋਂ ਧਾਗਾ ਕਰਵਾਇਆ ਗਿਆ ਸੀ ਜਿਸ ਨੂੰ ਉਕਤ ਪਰਿਵਾਰ ਨੇ ਮੰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਗੁਰਸਿੱਖ ਪਰਿਵਾਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ।
ਪਿੰਡ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਪਸ਼ੂਆਂ ਦੇ ਮੂੰਹ ਖੁਰ ਦੀ ਬੀਮਾਰੀ ਕਾਰਨ ਮੌਤ ਹੋ ਰਹੀ ਸੀ ਜਿਸ ਕਾਰਨ ਜਿਸ ਨੂੰ ਲੈ ਕੇ ਪ੍ਰੇਸਾਨ ਪਿੰਡ ਵਾਸੀਆਂ ਨੇ ਪਸੂਆਂ ਦੇ ਡਾਕਟਰਾਂ ਤੋ ਇਲਾਜ ਵੀ ਕਰਵਾਇਆ ਅਤੇ ਪਿੰਡ ਦੇ ਕੁੱਝ ਲੋਕਾਂ ਨੇ ਇਸ ਬੀਮਾਰੀ ਤੋਂ ਬਚਣ ਲਈ ਮਲੇਰਕੋਟਲਾ ਦੇ ਕਿਸੇ ਸਿਆਣੇ ਬਾਬੇ ਤੋਂ ਧਾਗਾ ਵੀ ਕਰਵਾਇਆ ਜਿਸਦੇ ਚੱਲਦੇ ਪਿੰਡ ਵਿੱਚ ਕਿਸੇ ਵੀ ਘਰ ਨੂੰ ਲਾਈਟ ਜਗਾ ਕੇ ਨਾ ਰੱਖਣ, ਰਾਤ ਨੂੰ ਦਸ ਵਜੇ ਤੱਕ ਸਾਰੇ ਘਰਾਂ ਦੇ ਦਰਵਾਜੇ ਖੁੱਲੇ ਰੱਖਣ ਅਤੇ ਪਿੰਡ ਦੇ ਸਾਰੇ ਘਰਾਂ ਨੂੰ ਆਪਣੇ ਪਸ਼ੂ ਧਰਮਸ਼ਾਲਾ ਵਿੱਚ ਧਾਗੇ ਹੇਠ ਦੀ ਲੰਘਾਉਣ ਲਈ ਕਿਹਾ ਸੀ। ਪਰ ਉਨ੍ਹਾਂ ਵੱਲੋਂ ਇਹ ਸਭ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅਗਲੇ ਦਿਨ ਪਿੰਡ ਦੀ ਸਾਂਝੀ ਜਗ੍ਹਾ ’ਤੇ ਇੱਕਠ ਕਰਕੇ ਉਕਤ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆਂ ’ਤੇ ਵਾਈਰਲ ਹੋ ਗਈ।
ਫਿਲਹਾਲ ਇਸ ਮਾਮਲੇ ’ਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਕੁਝ ਨਹੀਂ ਕੀਤਾ ਗਿਆ ਹੈ ਇਹ ਫੈਸਲਾ ਪਿੰਡ ਦੇ ਲੋਕਾਂ ਦਾ ਹੈ। ਖੈਰ ਗੁਰਸਿੱਖ ਪਰਿਵਾਰ ਵੱਲੋਂ ਪੰਚਾਇਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਮਾਮਲੇ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਪੱਤਰ ਰਾਹੀ ਗੁਰਦੁਆਰਾ ਸਾਹਿਬ ਤੋਂ ਅਜਿਹੀ ਮਨਮੱਤ ਲਈ ਹੁੰਦੀ ਮੁਨੀਆਦੀ ਬੰਦ ਕਰਵਾਉਣ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜੋ: ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਦਾ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿਰੋਧ