ਬਠਿੰਡਾ : ਪੰਜਾਬ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਐਕਸ਼ਨ ਲੈ ਰਹੀ ਹੈ। ਜਿਸ ਤਹਿਤ ਮੰਗਲਵਾਰ ਵਿਜੀਲੈਂਸ ਵਿਭਾਗ ਬਠਿੰਡਾ ਨੇ ਇਕ ਰਿਸ਼ਵਤ ਲੈਦੇਂ ਮੁਲਾਜ਼ਮ ਨੂੰ ਰੰਗੇ ਹੱਥੀ ਫੜਿਆਂ ਹੈ। ਟਰਾਂਸਪੋਰਟ ਵਿਭਾਗ 'ਚ ਤਾਇਨਾਤ ਅਕਾਊਂਟਟ ਅਤੇ ਉਸ ਦਾ ਕਰਿੰਦੇ ਜਦੋਂ ਰਿਸ਼ਵਤ ਲੈ ਰਹੇ ਸੀ ਤਾਂ ਵਿਜੀਲੈਂਸ ਵਿਭਾਗ ਨੇ ਦੋਵਾਂ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ।
"ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਟਰਾਂਸਪੋਰਟ ਵਿਭਾਗ ਦਾ ਅਕਾਊਂਟਟ ਵਾਹਨਾਂ ਦੀਆਂ ਕਾਪੀਆਂ ਦੇ ਕੋਡ ਜਾਰੀ ਕਰਨ ਲਈ 100 ਰੁਪਏ ਪ੍ਰਤੀ ਕਾਪੀ ਰਿਸ਼ਵਤ ਲੈ ਰਿਹਾ ਹੈ। ਟਰਾਂਸਪੋਰਟ ਵਿਭਾਗ ਦੇ ਦੂਸਰੀ ਮੰਜ਼ਲ ਸਥਿਤ ਦਫ਼ਤਰ ਵਿੱਚ ਦਿਨੇਸ਼ ਕੁਮਾਰ ਅਤੇ ਉਸਦੇ ਕਰੀਂਦੇ ਰਾਜੂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਦੋਵੇਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ"- ਅਮਨਦੀਪ ਸਿੰਘ,ਇੰਸਪੈਕਟਰ ਵਿਜੀਲੈਂਸ ਬਿਊਰੋ ਬਠਿੰਡਾ
ਜਾਂਚ ਦਾ ਵਿਸ਼ਾ: ਇਹ ਮੁਲਜ਼ਮ ਨੇ ਕਿੱਥੋਂ-ਕਿੱਥੋਂ ਰਿਸ਼ਵਤ ਲਈ ਜਾ ਰਹੀ ਸੀ ਅਤੇ ਇਸ ਰਿਸ਼ਵਤ ਕਾਂਡ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਿਸ਼ਵਤ ਲੈਣਾ ਕਾਨੂੰਨੀ ਜ਼ੁਰਮ ਹੈ ਅਤੇ ਰਿਸ਼ਵਤਖੋਰਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਕਾਰਵਾਈ ਉਸੇ ਲੜੀ ਦਾ ਹਿੱਸਾ ਹੈ ਫਿਲਹਾਲ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਰਿਸ਼ਵਤ ਲੈਣ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
- By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
- THE KERALA STORY STAY: The Kerala Story ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ, 15 ਨੂੰ ਹੋਵੇਗੀ ਅਗਲੀ ਸੁਣਵਾਈ
- ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?
''ਮੈਂ ਪੈਸੇ ਨਹੀਂ ਲਏ'': ਮੀਡੀਆ ਦੇ ਕੈਮਰੇ ਦੇ ਸਾਹਮਣੇ ਟਰਾਂਸਪੋਰਟ ਵਿਭਾਗ ਦਾ ਅਕਾਊਂਟਟ ਨੇ ਕਿਹਾ ਕਿ ਮੈਂ ਪੈਸੇ ਨਹੀਂ ਲਏ, ਪਰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਫਿਰ ਵਿਜ਼ੀਲੈਂਸ ਨੇ ਤੁਹਾਨੂੰ ਗ੍ਰਿਫਤਾਰ ਕਿਉਂ ਕੀਤਾ ਹੈ ਤਾਂ ਮੁਲਜ਼ਮ ਨੂੰ ਫਿਰ ਕੋਈ ਗੱਲ ਨਹੀਂ ਔਡੀ।