ETV Bharat / state

ਬਠਿੰਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ - firing in bathinda

ਬਠਿੰਡਾ ਦੇ ਭਗਤਾ ਭਾਈਕਾ ਵਿੱਚ ਵੀਰਵਾਰ ਸਵੇਰੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਦਰਅਸਲ ਨੌਜਵਾਨ ਕੁੱਝ ਮੁੰਡਿਆਂ ਨੂੰ ਕੁੜੀਆਂ ਨਾਲ ਛੇੜਛਾੜ ਕਰਨ ਤੋਂ ਰੋਕ ਰਿਹਾ ਸੀ ਜਿਸ ਕਾਰਨ ਉਨ੍ਹਾਂ ਉਸ ਨੂੰ ਗੋਲੀ ਮਾਰ ਦਿੱਤੀ।

ਫ਼ੋਟੋ।
author img

By

Published : Nov 21, 2019, 12:04 PM IST

Updated : Nov 21, 2019, 1:04 PM IST

ਬਠਿੰਡਾ: ਭਗਤਾ ਭਾਈਕਾ ਵਿੱਚ ਵੀਰਵਾਰ ਸਵੇਰੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੈ। ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਭਗਤਾ ਲਿਜਾਇਆ ਗਿਆ ਜਿੱਥੋਂ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਨੌਜਵਾਨ ਦੇ ਮਾਮੇ ਨੇ ਦੱਸਿਆ ਕਿ ਉਸ ਦਾ ਭਾਣਜਾ ਕੁਝ ਮੁੰਡਿਆਂ ਨੂੰ ਕੁੜੀਆਂ ਛੇੜਨ ਤੋਂ ਰੋਕਦਾ ਸੀ। ਭਗਤਾ ਭਾਈਕਾ ਵਿੱਚ ਕੁੜੀਆਂ ਦਾ ਸਰਕਾਰੀ ਸਕੂਲ ਹੈ ਜਿੱਥੇ ਕੁੱਝ ਨੌਜਵਾਨ ਉਨ੍ਹਾਂ ਨੂੰ ਛੇੜਦੇ ਸਨ।

ਉਸ ਦਾ ਭਾਣਜਾ ਉਨ੍ਹਾਂ ਮੁੰਡਿਆਂ ਨੂੰ ਰੋਕ ਰਿਹਾ ਸੀ ਇਸ ਲਈ ਕੁਝ ਦਿਨ ਪਹਿਲਾਂ ਉਨ੍ਹਾਂ ਵਿਚਾਲੇ ਬਹਿਸ ਵੀ ਹੋਈ ਸੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਚਾਇਤ ਮੈਂਬਰ ਨੂੰ ਵੀ ਦੇ ਦਿੱਤੀ ਸੀ। ਵੀਰਵਾਰ ਸਵੇਰੇ ਜਦੋਂ ਉਸ ਦੇ ਭਾਣਜੇ ਨੇ ਮੁੜ ਕੁੜੀਆਂ ਛੇੜਨ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਮੁੰਡਿਆਂ ਨੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ।

ਜ਼ਖਮੀ ਗੁਰਪ੍ਰੀਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਦਾਖਲ ਕਰਾਇਆ ਗਿਆ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰ ਵਿਸ਼ੇਸ਼ ਚਾਵਲਾ ਨੇ ਦੱਸਿਆ ਕਿ ਗੋਲੀ ਨੌਜਵਾਨ ਦੀ ਗਰਦਨ ਵਿਚ ਲੱਗੀ ਹੈ ਫਿਲਹਾਲ ਉਹ ਦੀ ਹਾਲਤ ਸਥਿਰ ਹੈ ਅਤੇ ਉਹ ਨੂੰ ਸਿਟੀ ਸਕੈਨ ਵਾਸਤੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।

Intro:ਕੁੜੀਆਂ ਨੂੰ ਛੇੜਨ ਤੋਂ ਰੋਕਿਆ ਤਾਂ ਮਾਰੀ ਗੋਲੀ ਮੁੰਡੇ ਦੀ ਹਾਲਤ ਗੰਭੀਰBody:
ਬਠਿੰਡਾ ਦੇ ਭਗਤਾ ਭਾਈਕਾ ਵਿਖੇ ਵੀਰਵਾਰ ਤੜਕੇ ਕੁਝ ਅਗਿਆਤ ਵਿਅਕਤੀਆਂ ਨੇ ਇੱਕ ਯੁਵਕ ਤੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਫੱਟੜ ਕਰ ਦਿੱਤਾ,ਜਿਸ ਦੇ ਚੱਲਦੇ ਯੁਵਕ ਗੰਭੀਰ ਰੁਖ ਦਾ ਘਾਇਲ ਹੋ ਗਿਆ ਉਸ ਨੂੰ ਪਹਿਲਾਂ ਸਿਵਲ ਹਸਪਾਲ ਭਗਤਾ ਲਿਜਾਇਆ ਗਿਆ ਜਿੱਥੋਂ ਨੂੰ ਬਠਿੰਡਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ,ਬਠਿੰਡਾ ਸਿਵਲ ਹਸਪਤਾਲ ਵਿੱਚ ਫੱਟੜ ਗੁਰਪ੍ਰੀਤ ਸਿੰਘ ਦੇ ਮਾਮਾ ਨੇ ਦੱਸਿਆ ਕਿ ਉਸ ਦਾ ਭਾਣਜਾ ਕੁਝ ਮੁੰਡਿਆਂ ਨੂੰ ਕੁੜੀਆਂ ਛੇੜਨ ਤੋਂ ਰੋਕਦਾ ਸੀ,ਭਗਤਾ ਭਾਈਕਾ ਵਿੱਚ ਸਰਕਾਰੀ ਸਕੂਲ ਹੈ ਲੜਕੀਆਂ ਦਾ ਉਸ ਦਾ ਭਾਣਜਾ ਕੁਝ ਮੁੰਡਿਆਂ ਨੂੰ ਰੋਕਦਾ ਸੀ ਇਸ ਲਈ ਕੁਝ ਦਿਨ ਪਹਿਲਾਂ ਬਹਿਸ ਵੀ ਹੋਈ ਸੀ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਚਾਇਤ ਮੈਂਬਰ ਨੂੰ ਵੀ ਦੇ ਦਿੱਤੀ ਸੀ ਅੱਜ ਸੂਬਾ ਜਦੋਂ ਉਸ ਦੀ ਭਾਣਜੀ ਨੇ ਫਿਰ ਕੁੜੀਆਂ ਛੇੜਨ ਦਾ ਵਿਰੋਧ ਕੀਤਾ ਤਾਂ ਕੁਝ ਮੰਡਰ ਨੇ ਉਹਦੇ ਗੋਲੀ ਮਾਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਫੱਟੜ ਗੁਰਪ੍ਰੀਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਦਾਖਲ ਕਰਾਇਆ ਗਿਆ ਉਸ ਦਾ ਇਲਾਜ ਕਰ ਰਹੇ ਡਾਕਟਰ ਵਿਸ਼ੇਸ਼ ਚਾਵਲਾ ਨੇ ਦੱਸਿਆ ਕਿ ਗੋਲੀ ਲੜਕੇ ਦੇ ਗਰਦਨ ਵਿਚ ਲੱਗੀ ਹੈ ਫਿਲਹਾਲ ਉਹ ਦੀ ਹਾਲਤ ਸਥਿਰ ਹੈ ਅਤੇ ਉਹਨੂੰ ਸਿਟੀ ਸਕੈਨ ਵਾਸਤੇ ਭੇਜਿਆ ਜਾ ਰਿਹਾ ਹੈ,Conclusion:ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ ਗੁਰਪ੍ਰੀਤ ਦੀ ਸਿਹਤ ਤੇ ਨਿਗਰਾਨੀ ਡਾਕਟਰਾਂ ਵੱਲੋਂ ਰੱਖੀ ਜਾ ਰਹੀ ਹੈ।
Last Updated : Nov 21, 2019, 1:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.