ਬਠਿੰਡਾ: ਯੂਨਾਈਟਿਡ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਬਠਿੰਡਾ ਚੇਅਰਮੈਨ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਕਿ ਸਿੱਖਾਂ ਨੇ ਸੰਵਿਧਾਨ ਉਪਰ ਦਸਤਖ਼ਤ ਵੀ ਨਹੀਂ ਕੀਤੇ ਸਨ। ਜੋ ਸੰਵਿਧਾਨ ਭਾਰਤ ਵਿੱਚ ਲਾਗੂ ਕੀਤਾ ਗਿਆ ਹੈ, ਉਹ ਵੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।
ਨਹੀਂ ਹੋ ਰਿਹਾ ਹੋ ਰਹੇ ਬੰਦੀ ਸਿੰਘ: ਉਨ੍ਹਾਂ ਕਿਹਾ ਕਿ ਕਨੂੰਨ ਮੁਤਾਬਕ ਬਣਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਵੀ ਰਿਹਾਈਆਂ ਨਹੀਂ ਹੋ ਰਹੀਆਂ। ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦੇਣ ਅਤੇ ਗੋਲੀਕਾਂਡ ਦੇ ਹੁਕਮ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਗ੍ਰਿਫਤਾਰ ਕਰਨ ਵਿੱਚ ਢਿੱਲ- ਮੱਠ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : National Sikh Games 2022: ਸੋਨ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਸਨਮਾਨ
ਮਾਨ ਸਰਕਾਰ ਉੱਤੇ ਲਾਏ ਇਲਜ਼ਾਮ: ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਵੱਲੋਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੇ ਵਾਅਦੇ ਵੀ ਝੂਠੇ ਨਿਕਲੇ ਹਨ। ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਇਲ ਕੇਜਰੀਵਾਲ ਸਰਕਾਰ ਕੋਲ਼ ਪਈ ਹੈ। ਉਨ੍ਹਾਂ ਵਲੋਂ ਚਾਰ ਸਾਲਾਂ ਤੋਂ ਇਸ ਫਾਇਲ ਨੂੰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਬੇਅਦਬੀ ਦੇ ਦੋਸ਼ੀ ਤੋਂ ਚਲਾਣ ਪੇਸ਼ ਕਰਨ ਸਮੇਂ ਯੂ. ਏ .ਪੀ .ਏ ਅਤੇ ਧਾਰਾ 153 ਤੋੜ ਦਿੱਤੀਆਂ। ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ 26 ਜਨਵਰੀ ਦੇ ਸਮਾਗਮਾਂ ਦਾ ਬਾਈਕਾਟ ਕਰਕੇ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ 26 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ, ਤਾਂ ਜੋ ਮੋਦੀ ਅਤੇ ਮਾਨ ਸਰਕਾਰ ਨੂੰ ਇਨਸਾਫ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ।
ਯੂਨਾਈਟਿਡ ਅਕਾਲੀ ਦਲ ਵੱਲੋਂ ਇਨਸਾਫ ਮੋਰਚੇ ਵਿੱਚ ਪੰਜਾਬ ਦੇ ਸਾਰੇ ਭਾਈਚਾਰਿਆਂ ਹਿੰਦੂ ਭਾਈਚਾਰਾ, ਦਲਿਤ ਭਾਈਚਾਰੇ ਸਮੇਤ ਸਾਰੇ ਕਿੱਤਿਆਂ ਅਤੇ ਵਰਗਾਂ ਨੂੰ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ, ਮੁਲਾਜ਼ਮਾ, ਸਾਬਕਾ ਫੌਜੀਆਂ, ਰਿਟਾਇਰਡ ਮੁਲਾਜ਼ਮਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਜਥੇਬੰਦੀ ਵਲੋਂ ਦਲ ਖਾਲਸਾ ਵਲੋਂ 25 ਜਨਵਰੀ ਦੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। 26 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅ)ਦੇ ਰੋਸ ਪ੍ਰੋਗਰਾਮਾਂ ਦੀ ਇਖਲਾਕੀ ਹਮਾਇਤ ਕੀਤੀ। ਚੰਡੀਗੜ੍ਹ ਇਨਸਾਫ ਮੋਰਚੇ ਦੀ ਲਾਮਬੰਦੀ ਲਈ ਯੂਨਾਈਟਿਡ ਅਕਾਲੀ ਦਲ ਵਲੋਂ ਅਰੰਭੇ ਕੇਸਰੀ ਮਾਰਚਾਂ ਦੀ ਲੜੀ ਜਾਰੀ ਰੱਖੀ ਜਾਵੇਗੀ ਅਤੇ 4 ਫਰਵਰੀ ਨੂੰ ਧੂਰੀ ਮੁੱਖ ਮੰਤਰੀ ਦੇ ਹਲਕੇ ਵਿੱਚ ਮਾਰਚ ਕੀਤਾ ਜਾਵੇਗਾ। ਮੋਰਚੇ ਵਿੱਚ ਹਿਸਾ ਲੈਣ ਦੀ ਬੇਨਤੀ ਕੀਤੀ। ਉਨਾਂ ਇਹਨਾਂ ਮੁਦਿਆਂ ਉਪਰ ਚੱਲ ਰਹੇ ਵੱਖ ਵੱਖ ਮੋਰਚਿਆਂ ਨੂੰ ਵੀ ਇਕੱਠੇ ਹੋਣ ਦੀ ਅਪੀਲ ਕੀਤੀ।