ਬਠਿੰਡਾ: ਇੱਕ ਗ਼ਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਅਚਾਨਕ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਬੇਘਰ ਹੋਏ ਪਰਿਵਾਰ ਨੇ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਾਈ ਹੈ। ਸ਼ਨੀਵਾਰ ਨੂੰ ਸਵੇਰੇ ਲਗਭਗ 10 ਵਜੇ ਮੁਹੱਲਾ ਸੀੜੀਆਂ ਵਾਲਾ ਦੇ ਵਿੱਚ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਘਰ ਦਾ ਸਾਰਾ ਸਾਮਾਨ ਛੱਤ ਡਿੱਗਣ ਨਾਲ ਹੇਠਾਂ ਹੀ ਦੱਬ ਗਿਆ।
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਦਲਜੀਤ ਚੀਮਾ ਨੇ 521 ਵਿਦਿਆਰਥੀਆਂ ਨੂੰ ਵੰਡੀਆਂ ਕਿਤਾਬਾਂ
ਪੀੜਤ ਪਰਿਵਾਰ ਦੇ ਮੁਖੀ ਹਰਮੇਸ਼ ਕੁਮਾਰ ਬੀਮਾਰੀ ਤੋਂ ਗ੍ਰਸਤ ਪਤਨੀ ਅਤੇ ਬੇਟੇ ਨਾਲ ਘਰ ਵਿੱਚ ਰਹਿੰਦੇ ਸਨ ਜੋ ਬੜੀ ਹੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਰਮੇਸ਼ ਕੁਮਾਰ ਆਰਥਿਕ ਪੱਖੋਂ ਘਰ ਦੀ ਮੁਰੰਮਤ ਕਰਵਾਉਣ ਲਈ ਕਮਜ਼ੋਰ ਹਨ ਹੁਣ ਹਾਲਾਤ ਇਸ ਤਰ੍ਹਾਂ ਹਨ ਕਿ ਉਨ੍ਹਾਂ ਕੋਲ ਨਾਂ ਹੀ ਬਿਮਾਰੀ ਦੇ ਇਲਾਜ ਲਈ ਪੈਸੇ ਹਨ ਅਤੇ ਹੁਣ ਸਿਰੋਂ ਛੱਤ ਲਈ ਵੀ ਵਾਂਝੇ ਹੋ ਗਏ ਹਨ।
ਰਮੇਸ਼ ਕੁਮਾਰ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਕਿਹਾ ਕਿ ਉਨ੍ਹਾਂ ਦਾ ਇੱਕ ਬੇਟਾ ਸਿਰਫ 2-4 ਹਜ਼ਾਰ ਮਹੀਨਾ ਕਮਾਉਂਦਾ ਹੈ ਜਿਸ ਵਿੱਚ ਸਾਡਾ ਬੜੀ ਹੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਸੀ ਪਰ ਹੁਣ ਘਰ ਦੀ ਛੱਤ ਡਿੱਗਣ ਨਾਲ ਜੋ ਪ੍ਰੇਸ਼ਾਨੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਅਸੀਂ ਸਰਕਾਰ ਤੋਂ ਮੁੜ ਆਪਣੀ ਕੁੱਲੀ ਵਸਾਉਣ ਲਈ ਮਦਦ ਚਾਹੁੰਦੇ ਹਾਂ।