ਬਠਿੰਡਾ: ਕੇਂਦਰ ਅਤੇ ਪੰਜਾਬ ਸਰਕਾਰ (Central and Punjab Government) ਇੱਕ ਪਾਸੇ ਜਿੱਥੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਦੀ ਹੈ, ਉੱਥੇ ਹੀ ਦੇਸ਼ ਅੰਦਰ ਚੱਲ ਰਹੇ ਪਹਿਲਾਂ ਦੇ ਉਦਯੋਗਾਂ ਨੂੰ ਨਵੀਂਆਂ ਨੀਤੀਆਂ ਕਾਰਨ ਆਰਥਿਕ ਤੌਰ ‘ਤੇ ਕੰਗਾਲੀ ਕਰਨ ਵੱਲ ਵਧ ਰਹੀ ਹੈ, ਲਗਾਤਾਰ ਵੱਧ ਰਹੀਆਂ ਕੋਲੇ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਭੱਠਾ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਪੰਜਾਬ ਭੱਠਾ ਐਸੋਸੀਏਸ਼ਨ (Punjab Kiln Association) ਵੱਲੋਂ ਆਪਣੇ 3200 ਦੇ ਕਰੀਬ ਭੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਆਉਂਦੇ ਸਮੇਂ ਵਿੱਚ ਵੱਡੀ ਪੱਧਰ ‘ਤੇ ਇੱਟਾਂ ਦੇ ਭਾਅ ਵਧਣ ਦੇ ਆਸਾਰ ਪੈਦਾ ਹੋ ਚੁੱਕੇ ਹਨ।
ਕੋਲੇ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਭੱਠਾ ਉਦਯੋਗ ਦੀਆਂ ਹਿਲਾਈਆਂ ਜੜ੍ਹਾਂ: ਬਠਿੰਡਾ ਭੱਠਾ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ (Senior member of Bathinda Kiln Association) ਰਜਿੰਦਰ ਕੁਮਾਰ ਰਾਜੂ ਨੇ ਦੱਸਿਆ ਕਿ ਜਿਹੜਾ ਕੋਲਾ ਉਨ੍ਹਾਂ ਵੱਲੋਂ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਟਨ ਖਰੀਦਿਆ ਜਾਂਦਾ ਸੀ, ਹੁਣ ਉਸ ਦੀ ਕੀਮਤ ਕਰੀਬ 25 ਹਜ਼ਾਰ ਰੁਪਏ ਪ੍ਰਤੀ ਟਨ ਚਲੀ ਗਈ ਹੈ ਅਤੇ ਭੱਠਾ ਉਦਯੋਗ ਨੂੰ ਚਲਾਉਣ ਲਈ ਵੱਡੀ ਮਾਤਰਾ ਵਿੱਚ ਕੋਲੇ ਅਤੇ ਡੀਜ਼ਲ ਦੀ ਵਰਤੋਂ ਹੁੰਦੀ ਹੈ।
ਉਧਰ ਦੂਸਰੇ ਪਾਸੇ ਪੰਜਾਬ ਸਰਕਾਰ (Government of Punjab) ਵੱਲੋਂ ਮਾਈਨਿੰਗ ਨੂੰ ਲੈ ਕੇ ਲਗਾਤਾਰ ਭੱਠਾਂ ਮਾਲਕਾਂ ‘ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਸਟੇਟ ਅਤੇ ਕੇਂਦਰ ਦੀਆਂ ਨੀਤੀਆਂ ਜੋ ਕਿ ਭੱਠਾ ਉਦਯੋਗ ਲਈ ਖ਼ਤਰਨਾਕ ਹਨ, ਉਸ ਦੇ ਵਿਰੋਧ ਵਿੱਚ ਭੱਠੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਇੱਕ ਕਰੋੜ ਦੇ ਕਰੀਬ ਭੱਠਾ ਉਦਯੋਗ ਨਾਲ ਜੁੜੇ ਲੋਕ ਬੇਰੁਜ਼ਗਾਰ ਹੋਣ ਦੀ ਸੰਭਾਵਨਾ:ਪੰਜਾਬ ਭੱਠਾ ਐਸੋਸੀਏਸ਼ਨ ਵੱਲੋਂ ਆਪਣੇ ਭੱਠੇ ਜਨਵਰੀ 2023 ਤੱਕ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਭੱਠਾ ਉਦਯੋਗ ਨਾਲ ਜੁੜਿਆ ਹੋਇਆ ਕਰੀਬ ਇੱਕ ਕਰੋੜ ਲੋਕ ਬੇਰੁਜ਼ਗਾਰ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਪੰਜਾਬ ਵਿੱਚ ਇਸ ਸਮੇਂ 3200 ਦੇ ਕਰੀਬ ਭੱਠੇ ਹਨ, ਇੱਕ ਭੱਠੇ ਉਪਰ ਕਰੀਬ 500 ਵਿਅਕਤੀ ਕੰਮ ਕਰਦੇ ਹਨ। ਜੇਕਰ ਇਹ ਭੱਠੇ ਬੰਦ ਹੁੰਦੇ ਹਨ ਤਾਂ ਇਸ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ।
ਭੱਠਾ ਐਸੋਸੀਏਸ਼ਨ ਨੇ ਜਨਵਰੀ 2023 ਤਕ ਭੱਠੇ ਬੰਦ ਰੱਖਣ ਦਾ ਕੀਤਾ ਐਲਾਨ: ਲਗਾਤਾਰ ਕੇਂਦਰੀ ਅਤੇ ਸਟੇਟ ਦੀਆਂ ਨੀਤੀਆਂ ਤੋਂ ਖਫਾ ਪੰਜਾਬ ਭੱਠਾ ਐਸੋਸੀਏਸ਼ਨ ਵੱਲੋਂ ਜਿੱਥੇ ਆਪਣੇ ਸਮੂਹਿਕ ਤੌਰ ‘ਤੇ ਉੱਪਰ 3200 ਦੇ ਕਰੀਬ ਭੱਠਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਭੱਠੇ ਜਨਵਰੀ 2023 ਤੱਕ ਬੰਦ ਰਹਿੰਗੇ। ਰਾਜਿੰਦਰ ਕੁਮਾਰ ਨੇ ਕਿਹਾ ਕਿ ਕੇਂਦਰ ਅਤੇ ਸਟੇਟ ਗੌਰਮਿੰਟ ਵੱਲੋਂ ਭੱਠਾ ਉਦਯੋਗ ਨੂੰ ਬਚਾਉਣ ਲਈ ਬਣਦੇ ਕਦਮ ਨਾ ਚੁੱਕੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਇਹ ਆਪਣੇ ਕਾਰੋਬਾਰ ਹਮੇਸ਼ਾ ਲਈ ਬੰਦ ਕਰ ਦਿੱਤੇ ਜਾਣ, ਕਿਉਂਕਿ ਸਰਕਾਰ ਦੀਆਂ ਨੀਤੀਆਂ ਛੋਟੇ ਉਦਯੋਗਾਂ ਨੂੰ ਖ਼ਤਮ ਕਰਨ ਵਾਲੀਆਂ ਹਨ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਤ ਕਰਨ ਵਾਲੀਆਂ ਹਨ।
ਆਉਂਦੇ ਸਮੇਂ ਵਿਚ ਇੱਟਾਂ ਦੇ ਭਾਅ ਦੁੱਗਣੇ ਹੋਣ ਦੇ ਬਣੇ ਆਸਾਰ: ਭੱਠਾ ਉਦਯੋਗ ਨਾਲ ਜੁੜੇ ਹੋਏ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਇੱਟਾਂ ਦਾ ਭਾਅ ਹੌਲੀ-ਹੌਲੀ ਵਧਣਾ ਸ਼ੁਰੂ ਹੋਇਆ ਹੈ, ਕਿਉਂਕਿ ਜੋ ਇੱਟ ਪਹਿਲਾਂ 5200 ਸੀ, ਉਹ ਹੁਣ ਵਧ ਕੇ 6 ਹਜ਼ਾਰ 6200 ਰੁਪਏ ਵਿਕ ਰਹੀ ਹੈ, ਪਰ ਆਉਂਦੇ ਦਿਨਾਂ ਵਿੱਚ ਜਦੋਂ ਭੱਠਾ ਉਦਯੋਗ ਬੰਦ ਹੋਣ ਦਾ ਅਸਰ ਦਿਖਾਈ ਦੇਵੇਗਾ ਅਤੇ ਸਟਾਕ ਵਿੱਚ ਪਈ ਇੱਟ ਖ਼ਤਮ ਹੋ ਜਾਵੇਗੀ ਤਾਂ ਇਹੀ ਇੱਟਾਂ ਦਾ ਭਾਅ ਅਸਮਾਨੀ ਚੜ੍ਹਨ ਦੇ ਆਸਾਰ ਹਨ।
ਇਹ ਵੀ ਪੜ੍ਹੋ:ਪੰਜਾਬ ਦੇ ਇੱਟ ਭੱਠਾ ਮਾਲਕਾਂ ਨੇ ਲਿਆ ਵੱਡਾ ਫੈਸਲਾ, ਅਣਮਿੱਥੇ ਸਮੇਂ ਲਈ ਇੱਟਾਂ ਦੇ ਭੱਠੇ...