ਬਠਿੰਡਾ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ 31 ਦਸੰਬਰ ਨੂੰ ਦਿੱਲੀ ਵਿਖੇ ਟ੍ਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ, ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹੁਣ 30 ਦਸੰਬਰ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਹੁਤ ਉਮੀਦਾਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੂੰ 29 ਦਸੰਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਕਿਉਂਕਿ 30 ਦਸੰਬਰ ਨੂੰ ਉਨ੍ਹਾਂ ਵਲੋਂ ਸਮੁੱਚੀ ਦਿੱਲੀ ਵਿੱਚ ਟ੍ਰੈਕਟਰ ਮਾਰਚ ਕੱਢਿਆ ਜਾਣਾ ਸੀ। ਉਕਤ ਟ੍ਰੈਕਟਰ ਮਾਰਚ ਨੂੰ ਰੋਕਣ ਲਈ ਹੀ ਸ਼ਾਇਦ ਸਰਕਾਰ ਨੇ 30 ਨੂੰ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ ਦੇ ਦਿੱਤਾ ਹੈ। ਲੱਖੋਵਾਲ ਨੇ ਕਿਹਾ ਕਿ ਹੁਣ ਅਸੀਂ 31 ਦਸੰਬਰ ਨੂੰ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ।
ਕਿਸਾਨ ਆਗੂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਟ੍ਰੈਕਟਰ ਲੈ ਕੇ 31 ਦਸੰਬਰ ਨੂੰ ਮਾਰਚ ਵਿੱਚ ਸ਼ਾਮਲ ਹੋਣ, ਕਿਉਂਕਿ ਮੋਰਚੇ 'ਚੋ ਟ੍ਰੈਕਟਰਾਂ ਨੂੰ ਨਹੀਂ ਹਿਲਾਇਆ ਜਾਵੇਗਾ। ਜੋ ਟ੍ਰੈਕਟਰ ਕਿਸਾਨ ਲੈ ਕੇ ਜਾਣਗੇ ਉਨ੍ਹਾਂ ਨਾਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਜਨਵਰੀ ਨੂੰ ਦਿੱਲੀ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਲੰਗਰ ਵੀ ਛਕਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਕੇਂਦਰ ਦੇ ਨਾਲ 6 ਬੈਠਕਾਂ ਬੇਨਤੀਜਾ ਰਹਿ ਚੁੱਕਿਆਂ ਹਨ। ਇਹ ਦੋ ਵੱਖ-ਵੱਖ ਵਿਚਾਰਾਂ ਦਾ ਮਤਭੇਦ ਹੈ। ਕਿਸਾਨ ਇਹ ਬਿੱਲਾਂ ਨੂੰ 'ਕਿਸਾਨ ਮਾਰੂ' ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਸਿੱਧੇ ਤੌਰ 'ਤੇ ਕਿਸਾਨਾਂ ਦੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ। ਪਰ ਦੂਜੇ ਹੱਥ ਕੇਂਦਰ ਦੀ ਸਰਕਾਰ ਇਸ ਗੱਲ 'ਤੇ ਅੱਡਿਗ ਹੈ ਕਿ ਇਹ ਬਿੱਲ ਕਿਸਾਨ ਹਿਤੈਸ਼ੀ ਹੀ ਹਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਾ 34ਵਾਂ ਦਿਨ: ਭਲਕੇ ਹੋਵੇਗੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਬੈਠਕ