ਬਠਿੰਡਾ: ਸਕੂਲ ਪੜ੍ਹਨ ਗਈਆਂ ਤਿੰਨ ਨਾਬਾਲਿਗ ਕੁੜੀਆਂ ਆਪਣੇ ਘਰ ਵਾਪਸ ਨਹੀਂ ਪਰਤੀਆਂ। ਕੁੜੀਆਂ ਦੇ ਪਰਿਵਾਰਕ ਮੈਂਬਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਕੁੜੀਆਂ ਸ਼ਹਿਰ ਦੇ ਮਾਲ ਰੋਡ ਉੱਤੇ ਸਥਿਤ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀਆਂ ਹਨ ਅਤੇ ਨਾਬਾਲਿਗ ਕੁੜੀਆਂ 14 ਤਰੀਕ ਨੂੰ ਘਰ ਤੋਂ ਸਕੂਲ ਪੜ੍ਹਨ ਗਈਆਂ ਪਰ ਵਾਪਸ ਘਰ ਨਹੀਂ ਆਈਆਂ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਕੁੜੀਆਂ ਨਾ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਦਾ ਕਹਿਣਾ ਹੈ ਕਿ ਕੁੜੀਆਂ 14 ਤਰੀਕ ਨੂੰ ਸਕੂਲ ਨਹੀਂ ਗਈਆਂ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਅਗਿਆਤ ਦੇ ਖਿਲਾਫ਼ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ
ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁੜੀਆਂ ਦੀ ਭਾਲ ਸ਼ੁਰੂ ਹੋ ਚੁੱਕੀ ਹੈ।