ETV Bharat / state

ਸਕੂਲ ਬੈਗ ਜਾਂ ਹੋਰ ਸਮਾਨ 'ਤੇ ਹਥਿਆਰਾਂ ਦੀਆਂ ਫੋਟੋਆਂ ਲਗਾਉਣ ਵਾਲੇ ਹੋ ਜਾਣ ਸਾਵਧਾਨ, ਪੁਲਿਸ ਵੱਲੋਂ ਕਾਰਵਾਈ ਦੇ ਹੁਕਮ - weapons photos school bag kites

ਸਕੂਲ ਬੈਗ ਪਤੰਗਾਂ ਅਤੇ ਗੱਡੀਆਂ 'ਤੇ ਹਥਿਆਰਾਂ ਦੇ ਸਟਿੱਕਰ ਲਗਾ ਕੇ ਸ਼ਰੇਆਮ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਿਸ ਕਾਰਨ ਬੱਚਿਆਂ ਉੱਪਰ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਐਸਐਸਪੀ ਬਠਿੰਡਾ ਅਜਿਹੀ ਵਸਤੂਆਂ ਨੂੰ ਵੇਚਣ ਵਾਲਿਆਂ ਉਤੇ ਕਾਰਵਾਈ ਕਰਨ ਦੇ ਹੁਕਣ ਦਿੱਤੇ (Police orders action against those who put photos of weapons on objects) ਹਨ।

ਹਥਿਆਰਾਂ ਦੀਆਂ ਫੋਟੋਆਂ ਲਗਾਉਣ ਵਾਲਿਆਂ ਉਤੇ ਕਾਰਵਾਈ

author img

By

Published : Jan 3, 2023, 9:08 PM IST

ਹਥਿਆਰਾਂ ਦੀਆਂ ਫੋਟੋਆਂ ਲਗਾਉਣ ਵਾਲਿਆਂ ਉਤੇ ਕਾਰਵਾਈ

ਬਠਿੰਡਾ: ਸ਼ਹਿਰ ਵਿਚ ਜਗ੍ਹਾ-ਜਗ੍ਹਾ ਵਿਕਣ ਵਾਲੇ ਪਤੰਗ ਅਤੇ ਸਕੂਲ ਬੈਗ ਉਤੇ ਹਥਿਆਰਾਂ ਦੀਆਂ ਤਸਵੀਰਾਂ ਹਨ। ਇਸ ਤਰ੍ਹਾਂ ਹੀ ਆਵਾਜਾਈ ਦੇ ਵਾਹਨਾਂ ਪਿੱਛੇ ਵੀ ਇਹ ਤਸਵੀਰਾਂ ਆਮ ਦੇਖੀਆਂ ਜਾ ਸਕਦੀਆਂ ਹਨ। ਐਸਐਸਪੀ ਬਠਿੰਡਾ ਅਜਿਹੀ ਵਸਤੂਆਂ ਨੂੰ ਵੇਚਣ ਵਾਲਿਆਂ ਉਤੇ ਕਾਰਵਾਈ ਕਰਨ ਦੇ ਹੁਕਣ ਦਿੱਤੇ (Police orders action against those who put photos of weapons on objects) ਹਨ। ਪੰਜਾਬ ਵਿੱਚ ਹੋ ਰਹੀਆਂ ਵਾਰਦਾਤਾਂ ਕਾਰਨ ਪੰਜਾਬ ਸਰਕਾਰ ਨੇ ਗੰਲ ਕਲਚਰ ਨੂੰ ਬੈਨ ਕਰ ਦਿੱਤਾ ਸੀ। ਇਸ ਦਾ ਦਿਖਾਵਾ ਕਰਨ ਵਾਲਿਆ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਸਨ। ਸਕੂਲ ਬੈਗਾਂ ਉਤੇ ਹਥਿਆਰਾਂ ਦੀਆਂ ਤਸਵੀਰਾਂ ਹੋਣ ਕਾਰਨ ਬੱਚਿਆਂ ਉਤੇ ਇਸ ਦਾ ਗਲਤ ਅਸਰ ਪਵੇਗਾ।

ਹਥਿਆਰਾਂ ਦੀਆਂ ਫੋਟੋਆਂ ਦਾ ਬੱਚਿਆਂ ਉਤੇ ਗਲਤ ਅਸਰ: ਇਸ ਤਰ੍ਹਾਂ ਸਕੂਲ ਬੈਗਾਂ ਰਾਹੀ ਪ੍ਰਮੋਟ ਹੋ ਰਹੇ ਗੰਨ ਕਲਚਰ ਦਾ ਬੱਚਿਆਂ ਉਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। ਇਸ ਸਬੰਧੀ ਬੱਚਿਆਂ ਦੇ ਮਾਹਰ ਡਾਕਟਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਹੈ। ਬੱਚਿਆਂ ਦੇ ਮਾਹਰ ਡਾਕਟਰ ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਬੱਚੇ ਕੋਰੇ ਕਾਗਜ਼ ਦੇ ਹੁੰਦੇ ਹਨ। ਵਾਰ-ਵਾਰ ਇਕ ਚੀਜ਼ ਨੂੰ ਦਿਖਾਉਣ ਨਾਲ ਹੀ ਉਸ ਵੱਲ ਅਕਰਸ਼ਿਤ ਹੁੰਦੇ ਹਨ। ਇਸ ਤਰ੍ਹਾਂ ਗੰਨ ਕਲਚਰ ਨੂੰ ਪ੍ਰਮੋਟ ਕਰਨਾ ਸਰਾਸਰ ਗਲਤ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣ। ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਪੰਜਾਬ ਦੇ ਵਿਰਸੇ ਨਾਲ ਜੋੜਨ ਤਾਂ ਜੋ ਉਨ੍ਹਾਂ ਦੇ ਕੋਰਾ ਕਾਗਜ਼ ਦਿਮਾਗ ਵਿੱਚ ਗੰਨ ਕਲਚਰ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖਿਆਲ ਨਾ ਆਵੇ।

ਗੰਨ ਵਾਲਿਆਂ ਫੋਟੋਆਂ ਲਗਾ ਚੀਜ਼ਾ ਵੇਚਣ ਵਾਲਿਆ ਖਿਲਾਫ ਕਾਰਵਾਈ: ਸਕੂਲ ਬੈਗ ਪਤੰਗਾਂ ਅਤੇ ਗੱਡੀਆਂ ਪਿੱਛੇ ਸ਼ਰੇਆਮ ਗੰਨ ਕਲਚਰ ਨੂੰ ਪ੍ਰਮੋਟ ਕਰਨ ਲੱਗੀਆਂ ਤਸਵੀਰਾਂ ਨੂੰ ਵੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਸਮੁੱਚੇ ਥਾਣਿਆਂ ਨੂੰ ਹਦਾਇਤ ਕੀਤੀ ਹੈ ਇਹਨਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਵਸਤੂਆਂ 'ਤੇ ਸਖ਼ਤੀ ਨਾਲ ਐਕਸ਼ਨ ਲਿਆ ਜਾਵੇ। ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੁੱਚੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਵਾਹਨ ਪਤੰਗਾ ਬੈਗ ਆਦਿ 'ਤੇ ਸਖ਼ਤ ਨਜ਼ਰ ਰੱਖੀ ਜਾਵੇ। ਜੋ ਵੀ ਵਿਅਕਤੀ ਖਰੀਦ ਜਾਂ ਵੇਚ ਰਿਹਾ ਹੈ। ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਥਿਆਰਾਂ ਨੂੰ ਪ੍ਰਮੋਟ ਕਰਨ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗਾਂ ਦਾ ਬੱਚਿਆਂ ਵਿੱਚ ਖੂਬ ਕਰੇਜ਼

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.