ਬਠਿੰਡਾ : ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਰੈਸਲਿੰਗ ਨੂੰ ਲੈ ਕੇ ਇਕ ਰੋਡ ਸ਼ੌਅ ਕੀਤਾ ਗਿਆ। ਇਸ ਰੋਡ ਸ਼ੌਅ ਵਿੱਚ ਗ੍ਰੇਟ ਖਲੀ ਅਤੇ ਬਾਲੀਵੁੱਡ ਅਦਾਕਾਰ ਰਾਖੀ ਸਾਵੰਤ ਅਤੇ ਹੋਰ ਇੰਟਰਨੈਸ਼ਨਲ ਡਬਲ-ਡਬਲ ਦੇ ਚੈਂਪੀਅਨ ਮੌਜੂਦ ਸਨ। ਇਸ ਦੌਰਾਨ ਡਬਲਿਊਡਬਲਿਊਈ ਦੇ ਚੈਂਪੀਅਨ ਦ ਗ੍ਰੇਟ ਖਲੀ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਬਠਿੰਡਾ ਸ਼ਹਿਰ 'ਚ ਰੈਸਲਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਇੰਟਰਨੈਸ਼ਨਲ ਪੱਧਰ ਦੇਡਬਲਿਊਡਬਲਿਊਈਦੇ ਚੈਂਪੀਅਨ ਇਸ ਰੈਸਲਿੰਗ ਮੁਕਾਬਲੇ ਵਿੱਚ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਰੈਸਲਿੰਗ ਦੇ ਮੁਕਾਬਲਿਆਂ ਦਾ ਮੁੱਖ ਮੰਤਵ ਇਹ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ।