ਫਰੀਦਕੋਟ: ਜਿੱਥੇ ਅੱਜ ਦੇ ਨੌਜਵਾਨ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਨੂੰ ਤਬ੍ਹਾ ਕਰਨ ਵਿੱਚ ਲਗੇ ਹੋਏ ਹਨ, ਉੱਥੇ ਹੀ ਫ਼ਰੀਦਕੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਰਜਿੰਦਰਾ ਕਾਲਜ ਵਿੱਚ ਇੱਕ ਠੇਕਾ ਖੋਲ੍ਹਿਆ ਹੈ, ਇਹ ਠੇਕਾ ਸ਼ਰਾਬ ਦਾ ਨਹੀਂ ਬਲਕਿ ਕਿਤਾਬਾਂ ਦਾ ਹੈ, ਜਿੱਥੇ ਹਰ ਪ੍ਰਕਾਰ ਦੀ ਅੰਗਰੇਜ਼ੀ ਅਤੇ ਦੇਸੀ ਕਿਤਾਬਾਂ ਮਿਲਦੀਆਂ ਹਨ।
ਹੋਰ ਪੜ੍ਹੋ: 156.84 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ, ਸਰਕਾਰ ਨੇ ਕਿਸਾਨਾਂ ਨੂੰ ਕੀਤਾ ਕਰੋੜਾਂ ਦਾ ਭੁਗਤਾਨ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀ ਲਵਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੋਲ੍ਹਿਆ ਗਿਆ ਕਿਤਾਬਾਂ ਦਾ ਠੇਕਾ ਲੋਕਾਂ ਨੂੰ ਕਿਤਾਬਾਂ ਦੇ ਪ੍ਰਤੀ ਆਕਰਸ਼ਿਤ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ ਵਿੱਚ ਇਹ ਵਿਚਾਰ ਆਇਆ ਸੀ ਕਿ ਇੱਕ ਅਜਿਹਾ ਠੇਕਾ ਖੋਲ੍ਹਿਆ ਜਾਵੇ ਜਿੱਥੇ ਸ਼ਰਾਬ ਦੀ ਬਜਾਏ ਕਿਤਾਬਾਂ ਹੋਣ।
ਹੋਰ ਪੜ੍ਹੋ: ਪੰਜਾਬ ਤੇ ਰਾਜਸਥਾਨ ਤੋਂ ਭਗੌੜਾ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ!
ਲਵਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਇੱਕ ਬੁੱਕ ਸਟਾਲ ਲਗਾਈ ਗਈ ਸੀ, ਜਿੱਥੇ ਉਨ੍ਹਾਂ ਨੂੰ ਲੋਕਾਂ ਦਾ ਕਾਫ਼ੀ ਹੁੰਗਾਰਾ ਮਿਲਿਆ ਸੀ ਤੇ ਹੁਣ ਇਸ ਠੇਕੇ 'ਤੇ ਵੱਖ-ਵੱਖ ਥਾਂਵਾ ਤੋਂ ਲੋਕ ਆ ਰਹੇ ਹਨ।