ਬਠਿੰਡਾ: ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਹੁਣ ਦਿਨ ਦਿਹਾੜੇ ਚੋਰੀ ਅਤੇ ਲੁੱਟਾਂ ਖੋਹਾਂ ਅਤੇ ਚੈਨ ਸਨੈਚਿੰਗ ਵਰਗੀਆਂ ਘਟਨਾਵਾਂ ਵਾਪਰ ਰਹੀਆਂ, ਜਿਸ ਦੇ ਚੱਲਦਿਆਂ ਅਜਿਹੀ ਹੀ ਘਟਨਾ ਇੱਕ ਬਠਿੰਡਾ ਦੀ ਨਵੀਂ ਬਸਤੀ ਗਲੀ ਨੰਬਰ ਚਾਰ ਦੇ ਵਿੱਚ ਵਾਪਰੀ, ਜਿੱਥੇ ਇੱਕ ਘਰ ਦੇ ਵਿੱਚ ਦੋ ਚੋਰਾਂ ਵੱਲੋਂ ਘਰ ਦੇ ਵਿੱਚੋਂ ਚੋਰੀ ਕੀਤੀ ਗਈ ਹੈ।
ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ, ਜਿਸ ਵਿੱਚ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਹੈ, ਕਿ ਉਹ ਚੋਰ ਕਿਸੇ ਵੱਡੀ ਚੋਰੀ ਦੀ ਭਾਲ ਵਿੱਚ ਘੰਟਿਆਂ ਉਸ ਗਲੀ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ ਅਤੇ ਅਲੱਗ-ਅਲੱਗ ਉਸ ਗਲੀ ਵਿੱਚ ਮੌਜੂਦ ਘਰਾਂ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕੁਝ ਨਾ ਮਿਲਿਆ ਤਾਂ ਇੱਕ ਘਰ ਦਾ ਦਰਵਾਜ਼ਾ ਖੁੱਲ੍ਹਿਆ ਵੇਖ ਉਸ ਘਰ ਦੇ ਵਿਚੋਂ ਸਿਲੰਡਰ ਚੋਰੀ ਕਰਕੇ ਚਲੇ ਗਏ।
ਇਸ ਘਟਨਾ ਦੀ ਜਾਣਕਾਰੀ ਘਰ ਦੇ ਮਾਲਕ ਕਮਲ ਗਰਗ ਨੇ ਦਿੱਤੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ, ਜਿਸ ਵਿੱਚ ਦੋ ਚੋਰਾਂ ਵੱਲੋਂ ਉਸ ਦੇ ਘਰ ਵਿੱਚ ਅੰਦਰ ਆਏ ਤੇ ਕੋਈ ਕੀਮਤੀ ਸਾਮਾਨ ਨਾ ਮਿਲਣ 'ਤੇ ਘਰ ਵਿੱਚੋਂ ਸਿਲੰਡਰ ਹੀ ਚੁੱਕ ਕੇ ਲੈ ਗਏ।
ਇਹ ਵੀ ਪੜੋ: ਠੰਡ ਵੱਧਣ ਕਾਰਨ ਮੌਸਮ ਵਿਭਾਗ ਵੱਲੋਂ ਕਈ ਸੂਬਿਆਂ 'ਚ ਰੈਡ ਅਲਰਟ ਜਾਰੀ, ਕਈ ਟ੍ਰੇਨਾਂ ਤੇ ਉਡਾਨਾਂ ਰੱਦ
ਕਮਲ ਗਰਗ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਫ਼ਸੋਸ ਇਸ ਗੱਲ ਦਾ ਨਹੀਂ ਕਿ ਸਿਲੰਡਰ ਚੋਰੀ ਹੋਇਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਗਲੀ ਵਿੱਚ ਇਸ ਤਰੀਕੇ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਸਾਈਕਲ ਵੀ ਚੋਰੀ ਹੋ ਚੁੱਕਿਆ ਹੈ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਸ਼ਰੇਆਮ ਦਿਨ ਦਿਹਾੜੇ ਚੋਰੀ ਕਰ ਰਹੇ ਹਨ ਜੇਕਰ ਉਨ੍ਹਾਂ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਪਰਿਵਾਰ ਨੂੰ ਜਾਨ ਮਾਲ ਦਾ ਨੁਕਸਾਨ ਵੀ ਪਹੁੰਚਾ ਸਕਦੇ ਸੀ, ਇਸ ਕਰਕੇ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਹੈ ਅਤੇ ਪੁਲਿਸ ਇਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਹੈ।