ਬਠਿੰਡਾ: ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ (State level games) ਦੌਰਾਨ ਬਠਿੰਡਾ ਦੀਪ ਦਿਸਕ ਕੌਰ ਗੁਰੂ ਨੇ ਪਾਵਰ ਵੇਟ ਲਿਫਟਿੰਗ ਵਿਚ ਗੋਲਡ ਮੈਡਲ (Won Gold Medal in Power Weight Lifting) ਹਾਸਲ ਕੀਤਾ ਹੈ ਬਠਿੰਡਾ ਦੀ ਸਲਾਮਤੀ ਬਿਆਨਾਂ ਵਿਚ ਦੀਪ ਦੀਸਕ ਕੌਰ ਦਾ ਕਹਿਣਾ ਹੈ ਕਿ ਉਸਦੇ ਪਿਤਾ ਮਜ਼ਦੂਰੀ ਕਰਦੇ ਹਨ ਖੇਡਾਂ ਪ੍ਰਤੀ ਉਨ੍ਹਾਂ ਵੱਲੋਂ ਲਗਾਤਾਰ ਉਸ ਦਾ ਸਾਥ ਦਿੱਤਾ ਜਾ ਰਿਹਾ ਹੈ ਵੇਟ ਲਿਫਟਿੰਗ ਵਿੱਚ ਹਰ ਰੁੱਤ ਦੀ ਚੀਜ਼ ਭਾਵੇਂ ਕਿੰਨੀ ਵੀ ਨਹੀਂ ਹੋਵੇ ਉਸ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ।
ਖਾਣ ਦਾ ਨਹੀਂ ਪ੍ਰਬੰਧ: ਇਸ ਵੱਲੋਂ ਸੂਬਾ ਪੱਧਰੀ ਖੇਡਾਂ ਦੌਰਾਨ ਗੋਲਡ ਮੈਡਲ ਜਿੱਤਿਆ (Won gold medal during state level games) ਗਿਆ ਹੈ ਪ੍ਰੰਤੂ ਫ਼ਤਹਿਗੜ੍ਹ ਸਾਹਿਬ ਵਿਖੇ ਹੋਈਆਂ ਖੇਡਾਂ ਦੌਰਾਨ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਖਿਡਾਰੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਲੰਗਰ ਖਾਣ ਲਈ ਮਜ਼ਬੂਰ ਕੀਤਾ ਗਿਆ ਅਤੇ ਵਾਪਸੀ ਸਮੇਂ ਵੀ ਉਨ੍ਹਾਂ ਨੂੰ ਬੱਸ ਰਾਹੀਂ ਦੇਰ ਰਾਤ ਤੱਕ ਉਨ੍ਹਾਂ ਦੀ ਮੰਜ਼ਲ ਉੱਤੇ ਪਹੁੰਚਾਇਆ ਗਿਆ ਇੱਕ ਪਾਸੇ ਸਰਕਾਰ ਉਹਨਾਂ ਨੂੰ ਚੰਗੀ ਖੇਡ ਖੇਡਣ ਲਈ ਉਤਸ਼ਾਹਤ ਕਰ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਮਨਾਇਆ ਸ਼ਹੀਦੀ ਦਿਹਾੜਾ
ਚੰਗੀ ਡਾਈਟ: ਦੂਸਰੇ ਪਾਸੇ ਹੀ ਉਨ੍ਹਾਂ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਬਚਪਨ ਤੋਂ ਹੀ ਖੇਡਾਂ ਪ੍ਰਤੀ ਲਗਾਵ ਰੱਖਣ ਵਾਲੀ ਇਸ ਖਿਡਾਰਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਿਡਾਰੀਆਂ ਦੇ ਆਉਣ ਜਾਣ ਅਤੇ ਉਨ੍ਹਾਂ ਦੀ ਡਾਈਟ ਸਬੰਧੀ ਪੁਖ਼ਤਾ ਪ੍ਰਬੰਧ ਕਰੇ ਤਾਂ ਜੋ ਖਿਡਾਰੀ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ ਦੀਪ ਦੀਕਸ ਦੇ ਪਿਤਾ ਪਾਲੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀ ਬੱਚੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ, ਪਰ ਅਫ਼ਸੋਸ ਹੈ ਕਿ ਸਰਕਾਰ ਵੱਲੋਂ ਖਿਡਾਰੀਆਂ ਪ੍ਰਤੀ ਕੋਈ ਜ਼ਿੰਮੇਵਾਰੀ (government no responsibility towards the players) ਨਹੀਂ ਨਿਭਾਈ ਜਾ ਰਹੀ ਕਿਉਂਕਿ ਚੰਗੀ ਡਾਈਟ ਤੋਂ ਬਿਨਾਂ ਇਹ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਚੰਗੀ ਟਰਾਂਸਪੋਰਟ ਅਤੇ ਡਾਈਟ (Provision of good transport and diet) ਦਾ ਪ੍ਰਬੰਧ ਕਰੇ।