ETV Bharat / state

ਟਿੱਬਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਇਸ ਪਿੰਡ ਦੇ ਲੋਕਾਂ ਨੇ ਨਹੀਂ ਦਿੱਤਾ ਕਿਸੇ ਸਿਆਸੀ ਪਾਰਟੀ ਨੂੰ ਦੂਜਾ ਮੌਕਾ - ਪੰਜਾਬ ਦਾ ਸਿਆਸੀ ਅਖਾੜਾ

2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਜੇਕਰ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਗਿਣੇ ਜਾਂਦੇ ਬਠਿੰਡਾ ਸ਼ਹਿਰੀ ਦੀ ਵਿਧਾਨ ਸਭਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਦਾ ਇਤਿਹਾਸ ਬੜਾ ਹੀ ਰੌਚਕ ਰਿਹਾ ਹੈ, ਬਠਿੰਡੇ ਵਾਲਿਆਂ ਨੇ ਲਗਾਤਾਰ ਦੂਜੀ ਵਾਰ ਕਿਸੇ ਵੀ ਵਿਅਕਤੀ ਨੂੰ ਵਿਧਾਇਕ ਨਹੀਂ ਚੁਣਿਆ।

ਟਿੱਬਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਇਸ ਪਿੰਡ ਲੋਕਾਂ ਨੇ ਦੂਸਰੀ ਵਾਰ ਵੀ ਨਹੀਂ ਦਿੱਤਾ ਕਿਸੇ ਸਿਆਸੀ ਪਾਰਟੀ ਨੂੰ ਮੌਕਾ

author img

By

Published : Feb 4, 2022, 10:18 PM IST

ਬਠਿੰਡਾ: 2022 ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਜੇਕਰ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਗਿਣੇ ਜਾਂਦੇ ਬਠਿੰਡਾ ਸ਼ਹਿਰੀ ਦੀ ਵਿਧਾਨ ਸਭਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਦਾ ਇਤਿਹਾਸ ਬੜਾ ਹੀ ਰੌਚਕ ਰਿਹਾ ਹੈ, ਬਠਿੰਡੇ ਵਾਲਿਆਂ ਨੇ ਲਗਾਤਾਰ ਦੂਜੀ ਵਾਰ ਕਿਸੇ ਵੀ ਵਿਅਕਤੀ ਨੂੰ ਵਿਧਾਇਕ ਨਹੀਂ ਚੁਣਿਆ।

ਪੰਜਾਬ ਦੀ ਸਿਆਸਤ ਚੰਡੀਗੜ੍ਹ ਤੋਂ ਬਾਅਦ ਬਠਿੰਡਾ ਤੋਂ ਸ਼ੁਰੂ ਹੁੰਦੀ ਹੈ, ਪੰਜਾਬ ਦੀਆਂ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਵੱਲੋਂ ਫਿਰ ਤੋਂ ਸਰੂਪ ਚੰਦ ਸਿੰਗਲਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸੇ ਤਰ੍ਹਾਂ ਕਾਂਗਰਸ ਵੱਲੋਂ ਆਪਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਟਿਕਟ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਜਗਰੂਪ ਸਿੰਘ ਗਿੱਲ ਅਤੇ ਭਾਜਪਾ ਵੱਲੋਂ ਰਾਜ ਨੰਬਰਦਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਟਿੱਬਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਇਸ ਪਿੰਡ ਲੋਕਾਂ ਨੇ ਦੂਸਰੀ ਵਾਰ ਵੀ ਨਹੀਂ ਦਿੱਤਾ ਕਿਸੇ ਸਿਆਸੀ ਪਾਰਟੀ ਨੂੰ ਮੌਕਾ

1967 ਵਿੱਚ ਬਠਿੰਡਾ ਸ਼ਹਿਰੀ ਤੋਂ ਆਜ਼ਾਦ ਉਮੀਦਵਾਰ ਫਕੀਰ ਚੰਦ ਬਠਿੰਡਾ ਤੋਂ ਵਿਧਾਇਕ ਬਣੇ ਸਨ ਪਰ ਗੱਠਜੋੜ ਟੁੱਟਣ ਕਾਰਨ 1969 ਵਿੱਚ ਫਿਰ ਹੋਈਆਂ ਚੋਣਾਂ ਵਿਚ ਅਕਾਲੀ ਦਲ ਦੇ ਤੇਜਾ ਸਿੰਘ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਬਣੇ।

ਫਿਰ 1972 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਸੋ ਰਾਮ ਵਿਧਾਇਕ ਬਣੇ 1977 ਵਿੱਚ ਹੋਈਆਂ ਚੋਣਾਂ ਵਿੱਚ ਜਨਤਾ ਪਾਰਟੀ ਦੇ ਹਿੱਤ ਅਭਿਲਾਸ਼ੀ ਵਿਧਾਇਕ ਬਣੇ।

ਇਹ ਵੀ ਪੜ੍ਹੋ: ED ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦਾ ਅੱਠ ਫਰਵਰੀ ਤੱਕ ਮਿਲਿਆ ਰਿਮਾਂਡ

1980 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸੁਰਿੰਦਰ ਸਿੰਘ ਵਿਧਾਇਕ ਬਣੇ, ਉਸ ਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਕਸਤੂਰੀ ਲਾਲ ਵਿਧਾਇਕ ਬਣੇ ਇਸ ਦੌਰਾਨ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਕਾਰਨ ਚੋਣ ਕਮਿਸ਼ਨ ਤੈਅ ਸਮੇਂ ਅਨੁਸਾਰ ਚੋਣਾਂ ਨਾ ਕਰਵਾ ਸਕਿਆ।

1992 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਸੁਰਿੰਦਰ ਕਪੂਰ ਵਿਧਾਇਕ ਬਣੇ ਅਤੇ 1997 ਵਿੱਚ ਚੋਣਾਂ ਦੌਰਾਨ ਅਕਾਲੀ ਦਲ ਤੇ ਚਿਰੰਜੀ ਲਾਲ ਗਰਗ ਬਹੁਮਤ ਹਾਸਿਲ ਕਰ ਕੈਬਨਿਟ ਮੰਤਰੀ ਬਣੇ।

2002 ਵਿੱਚ ਹੋਈਆਂ ਚੋਣਾਂ ਦੌਰਾਨ ਸੁਰਿੰਦਰ ਸਿੰਗਲਾ ਬਠਿੰਡਾ ਤੋਂ ਵਿਧਾਇਕ ਚੁਣੇ ਗਏ ਅਤੇ 2007 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਬਣੇ 2012ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਸਫ਼ਲਤਾ ਮਿਲੀ ਅਤੇ 2017 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਬਹੁਮਤ ਹਾਸਲ ਕੀਤਾ।

ਇਹ ਵੀ ਪੜ੍ਹੋ: 'ਜਿਸ FIR ਦੇ ਅਧਾਰ 'ਤੇ ਹਨੀ ਨੂੰ ਗ੍ਰਿਫ਼ਤਾਰ ਕੀਤਾ, ਉਸ 'ਚ ਉਸ ਦਾ ਨਾਮ ਹੀ ਨਹੀਂ'

ਸੀਨੀਅਰ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਬਠਿੰਡਾ ਨੂੰ ਭਾਵੇਂ ਪੱਛੜਾ ਇਲਾਕਾ ਕਿਹਾ ਜਾਂਦਾ ਹੈ ਪਰ ਬਠਿੰਡਾ ਦੇ ਲੋਕ ਸੂਝਵਾਨ ਹਨ ਅਤੇ ਇਹ ਹਰ ਵਾਰ ਵਿਧਾਇਕ ਦੀ ਕਾਰਗੁਜ਼ਾਰੀ ਵੇਖਦੇ ਹਨ ਅਤੇ ਫਿਰ ਉਸ ਨੂੰ ਵੋਟ ਪਾਉਂਦੇ ਹਨ।

ਇਸੇ ਕਾਰਨ ਬਠਿੰਡਾ ਸ਼ਹਿਰੀ ਤੋਂ ਦੂਸਰੀ ਵਾਰ ਲਗਾਤਾਰ ਕੋਈ ਵਿਧਾਇਕ ਬਣ ਸਕਿਆ। ਉਨ੍ਹਾਂ ਕਿਹਾ ਕਿ ਪਿਛਲ੍ਹੇ ਸਮੇਂ ਦੌਰਾਨ ਬਠਿੰਡਾ ਨੇ ਖੂਬ ਤਰੱਕੀ ਕੀਤੀ ਹੈ। ਇੱਥੇ ਐਜੂਕੇਸ਼ਨ ਹੱਬ ਵੱਜੋਂ ਜਾਣੇ ਜਾਂਦੇ ਬਠਿੰਡਾ ਸ਼ਹਿਰ ਵਿੱਚ ਕਈ ਵੱਡੀਆਂ ਸਿੱਖਿਆ ਸੰਸਥਾਵਾਂ ਆਉਣ ਕਾਰਨ ਲੋਕ ਜਾਗਰੂਕ ਹੋਏ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰੀ ਦੇ ਲੋਕ ਉਮੀਦਵਾਰ ਦੀ ਚੋਣ ਪਰਖ਼ ਤੋਂ ਬਾਅਦ ਹੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ: ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ 'ਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ : ਭਗਵੰਤ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.