ਬਠਿੰਡਾ: ਇਨ੍ਹੀਂ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਦਿੱਲੀ ਮਾਡਲ ਸਕੂਲ ਪੰਜਾਬ ਵਿਚ ਬਣਾਇਆ ਜਾ ਸਕੇ ਪਰ ਦੂਸਰੇ ਪਾਸੇ ਬਠਿੰਡਾ ਦੀ ਗਰੀਬ ਬਸਤੀ ਵਿਚ ਬਣਿਆ ਮਾਡਲ ਸਕੂਲ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਠਿੰਡਾ ਦੀ ਧੋਬੀਆਣਾ ਬਸਤੀ ਵਿੱਚ ਬਣੇ ਸਰਕਾਰੀ ਸਕੂਲ (Government schools) ਦੇ ਅੱਜਕਲ ਹਰ ਜਗ੍ਹਾ ਚਰਚਾ ਹੋ ਰਹੇ ਹਨ, ਜਿਸ ਨਾਲ ਅਜੀਬ ਜਿਹਾ ਸਕੂਨ ਮਿਲਦਾ ਹੈ, ਜਿੱਥੇ ਸਕੂਲ ਵਿੱਚ ਛੋਟੇ ਬੱਚਿਆਂ ਦੀ ਸੇਵੀ ਪੁਲ ਬਣਾਇਆ ਗਿਆ ਹੈ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਦਾ ਕਹਿਣਾ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸੁਪਨਾ ਸੀ ਕਿ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ ਨਾਲ ਉਚੇਰੀ ਸਿੱਖਿਆ ਲਈ ਮਾਡਲ ਸਕੂਲਾਂ ਦੀ ਉਸਾਰੀ ਕੀਤੀ ਜਾਵੇ।
ਇਸੇ ਲੜੀ ਤਹਿਤ ਬਠਿੰਡਾ ਦੀ ਗਰੀਬ ਬਸਤੀ ਧੋਬੀਆਣਾ ਵਿਖੇ ਆਧੁਨਿਕ ਸਹੂਲਤਾਂ ਵਾਲੇ ਇਸ ਸਕੂਲ ਦਾ ਨਿਰਮਾਣ ਕਰਵਾਇਆ ਗਿਆ। ਜਿੱਥੇ ਬਹੁ ਮੰਜ਼ਿਲਾ ਇਮਾਰਤ ਉਸਾਰਨ ਤੋਂ ਬਾਅਦ ਉਸ ਇਮਾਰਤ ਵਿੱਚ ਆਦਿ ਅਨੇਕ ਸਹੂਲਤਾਂ ਸੀਸੀਟੀਵੀ ਕੈਮਰੇ ਆਰਓ ਅਤੇ ਸਿਵਿੰਗ ਪੁਲ ਬਣਵਾਇਆ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਮਾਡਲ ਦੀ ਜਗ੍ਹਾ ਪੰਜਾਬ ਵਿੱਚ ਅਜਿਹੇ ਸਕੂਲਾਂ ਦੀ ਸਾਰ ਲੈਣ ਜੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹਨ।
ਇਹ ਵੀ ਪੜ੍ਹੋ: ਸੁਨੀਲ ਜਾਖੜ ਖ਼ਿਲਾਫ਼ ਵੱਡਾ ਐਕਸ਼ਨ, 2 ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼