ਬਠਿੰਡਾ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਲਈ ਅਤੇ ਨੌਜਵਾਨ ਪੀੜੀ ਨੂੰ ਨਸ਼ੇ ਨੂੰ ਦੂਰ ਰੱਖਣ ਲਈ ਖੇਡਾਂ 'ਤੇ ਲੱਖਾਂ-ਕਰੋੜਾ ਰੁਪਏ ਖਰਚ ਕੀਤੇ ਜਾਂਦੇ ਹਨ। ਪਰ ਜੈਤੋ ਦੇ ਖੇਡ ਸਟੇਡੀਅਮ ਦੀ ਹਾਲਤ ਖਸਤਾ ਤੇ ਬੇਹੱਦ ਤਰਸਯੋਗ ਬਣੀ ਹੋਈ ਹੈ।
ਖੇਡ ਸਟੇਡੀਅਮ ਬਾਰੇ ਖਿਡਾਰੀਆਂ ਨੇ ਗੱਲ ਕਰਦੇ ਕਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਸ ਖੇਡ ਸਟੇਡੀਅਮ ਵੱਲ ਕੋਈ ਧਿਆਨ ਨਹੀ ਦਿੱਤਾ ਜਾਂਦਾ। ਇਸ ਖੇਡ ਸਟੇਡੀਮ ਵਿੱਚ ਨਾਂ ਤਾਂ ਕੋਈ ਸਾਫ ਸਫਾਈ ਦਾ ਪ੍ਰਬੰਧ ਹੈ ਅਤੇ ਜੋ ਦਰਸ਼ਕਾਂ ਦੇ ਬੈਠਣ ਲਈ ਪੋੜੀਆਂ ਬਣੀਆਂ ਹੋਇਆ ਹਨ ਉਹ ਵੀ ਟੁੱਟੀਆਂ ਹੋਈਆਂ ਹਨ ਉਹਨਾਂ ਦੀ ਹਾਲਤ ਖਸਤਾ ਬਣੀ ਹੋਈ ਹੈ।
ਇਸ ਤੋਂ ਇਲਾਵਾ ਇਸ ਦੀ ਸਫਾਈ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਹੀ ਕੀਤੀ ਜਾਂਦੀ ਹੈ।
ਇਸ ਤੋ ਇਵਾਲਾ ਜੋ ਬੱਚਿਆਂ ਖੇਡਣ ਲਈ ਇਨਡੋਰ ਸਟੇਡੀਮ ਬਣਿਆਂ ਹੋਇਆ ਹੈ ਉਸ ਵਿੱਚ ਵੀ ਨਾ ਤਾਂ ਕੋਈ ਸਾਫ ਸਫਾਈ ਦਾ ਪ੍ਰਬੰਧ ਹੈ, ਰੋਸ਼ਨਦਾਨਾ ਦੇ ਸ਼ੀਸ਼ੇ ਅਤੇ ਦਰਬਾਜੇ ਬਾਰੀਆਂ ਸਭ ਟੁੱਟੀਆਂ ਹੋਈ ਦਿਖਾਈ ਦੇ ਰਹੀਆਂ ਹਨ।
ਇਸ ਇਨਡੋਰ ਸਟੇਡੀਅਮ ਦੀ ਛੱਤ ਦੀ ਹਾਲਤ ਵੀ ਤਰਸਯੋਗ ਅਤੇ ਖਸਤਾ ਬਣੀ ਹੋਈ ਹੈ ਤੇ ਕਬੂਤਰ ਬੋਲ ਰਹੇ ਹਨ ਸਾਰੇ ਪਾਸੇ ਗੰਦਗੀ ਦਾ ਆਲਮ ਛਾਇਆ ਹੋਇਆ ਹੈ। ਨਾ ਹੀ ਇਥੇ ਬਾਥਰੂਮ ਅਤੇ ਨਾ ਹੀ ਠੰਢਾ ਪਾਣੀ ਪੀਣ ਵਾਲੇ ਪਾਣੀ ਦਾ ਵਾਟਰ ਫਿਲਟਰ ਲੱਗਿਆ ਹੋਇਆ ਹੈ ਜ਼ੋ ਪਹਿਲਾਂ ਵਾਟਰ ਫਿਲਟਰ ਲੱਗਿਆ ਹੋਇਆ ਸੀ ਉਹ ਵੀ ਪੁੱਟਿਆ ਜਾ ਚੁੱਕਾ ਹੈ।
ਖਿਡਾਰੀਆਂ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਖੇਡ ਸਟੇਡੀਅਮ ਦਾ ਸੁਧਾਰ ਕੀਤਾ ਜਾਵੇ ਅਤੇ ਇਸ ਨੂੰ ਵਧੀਆਂ ਅਤੇ ਸੁਚਾਰੂ ਢੰਗ ਨਾ ਬਣਾਇਆ ਜਾਵੇ ਤਾਂ ਜੋ ਖੇਡਾਂ ਖੇਡਣ ਨਾਲ ਆਉਣ ਵਾਲੀ ਪੀੜੀ ਨਸ਼ਿਆਂ ਤੋਂ ਮੁਕਤ ਹੋ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।
ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਦੇ ਨਾਂ ’ਤੇ ਬਣਨ ਵਾਲੀ ਸੜਕ ਦਾ ਪਿਤਾ ਨੇ ਰੱਖਿਆ ਨੀਂਹ ਪੱਥਰ