ਬਠਿੰਡਾ: ਪਿੰਡ ਹਰਰਾਏਪੁਰ 'ਚ ਹੈਪਾਟਾਈਟਿਸ ਏ ਬੀਮਾਰੀ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਜਾਣਕਾਰੀ ਅਨੁਸਾਰ ਪਿੰਡ 'ਚ ਹੁਣ ਤਕ ਸੱਤਰ ਵਿਅਕਤੀਆਂ ਵਿੱਚ ਹੈਪੇਟਾਇਟਿਸ ਏ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਸ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। nਗੁਰਮੀਤ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਪਿੰਡ ਵਾਸੀਆਂ ਵੱਲੋਂ ਪੰਜ ਲੱਖ ਰੁਪਿਆ ਵਾਟਰ ਵਰਕਸ ਲਈ ਇਕੱਠੇ ਕੀਤੇ ਗਏ ਸਨ , ਪਰ ਉਹ ਪੈਸਾ ਕਿੱਥੇ ਗਿਆ ਪਿੰਡ ਵਾਸੀਆਂ ਨੂੰ ਨਹੀਂ ਪਤਾ।
ਇਹ ਵੀ ਪੜ੍ਹੋ- ਪੰਜਾਬ ਦੀਆਂ ਜੇਲ੍ਹਾਂ ਵਿੱਚ ਵੰਡਿਆ ਜਾਵੇਗਾ ਧਾਰਮਿਕ ਸਾਹਿਤ
ਦੱਸਣਯੋਗ ਹੈ ਕਿ ਇਸ ਬਿਮਾਰੀ ਨੇ ਪਿੰਡ 'ਚ ਸਕੂਲੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਇਸ ਲਈ ਇਸ ਦੇ ਇਲਾਜ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ਼੍ਰੀ ਨਿਵਾਸਨ ਸਿਵਲ ਸਰਜਨ ਸਣੇ ਕਈ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕਰ 6 ਸਤੰਬਰ ਤੋਂ ਸਕਰੀਨਿੰਗ ਟੈਸਟ ਵੀ ਸ਼ੁਰੂ ਕੀਤੇ ਗਏ ਹਨ ਅਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ।