ETV Bharat / state

ਪੰਜਾਬ ਵਿਧਾਨ ਸਭਾ ਦਾ ਭਵਿੱਖ ਤੈਅ ਕਰਦਾ ਹੈ ਮਾਲਵਾ ! - Punjab Updates

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਿਥੇ ਇੱਕ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਦੂਜੇ ਪਾਸੇ, ਇਨ੍ਹਾਂ ਸਿਆਸੀ ਪਾਰਟੀਆਂ ਦੀ ਟੇਕ ਸਰਕਾਰ ਬਣਾਉਣ ਲਈ ਸਭ ਤੋਂ ਵੱਧ ਮਾਲਵਾ ਉੱਤੇ ਲੱਗੀ ਹੁੰਦੀ ਹੈ ਜਿਸ ਦਾ ਵੱਡਾ ਕਾਰਨ ਇਕੱਲੇ ਮਾਲਵਾ ਵਿੱਚ ਮਾਝੇ ਅਤੇ ਦੁਆਬੇ ਨਾਲੋਂ ਵੱਧ ਵਿਧਾਨ ਸਭਾ ਹਲਕਿਆਂ ਦਾ ਹੋਣਾ ਹੈ।

ਪੰਜਾਬ ਵਿਧਾਨ ਸਭਾ ਦਾ ਭਵਿੱਖ ਤੈਅ ਕਰਦਾ ਹੈ ਮਾਲਵਾ !

author img

By

Published : Jan 20, 2022, 6:28 PM IST

Updated : Jan 20, 2022, 8:38 PM IST

ਬਠਿੰਡਾ: ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ ਇਕੱਲੇ ਮਾਲਵਾ ਵਿੱਚ 69, ਮਾਝੇ ਵਿੱਚ 25 ਅਤੇ ਦੁਆਬੇ ਵਿੱਚ 23 ਵਿਧਾਨ ਸਭਾ ਸੀਟਾਂ ਹਨ ਅਤੇ ਮਾਲਵਾ ਹੀ ਪੰਜਾਬ ਵਿਧਾਨ ਸਭਾ ਦਾ ਭਵਿੱਖ ਤੈਅ ਕਰਦਾ ਹੈ। ਪੰਜਾਬ ਵਿੱਚ ਸਰਕਾਰ ਬਣਾਉਣ ਲਈ 59 ਸੀਟਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਚਾਹੀਦੀਆਂ ਹੁੰਦੀਆਂ ਹਨ। ਜਿਸ ਵੀ ਸਿਆਸੀ ਪਾਰਟੀ ਨੂੰ ਮਾਲਵਾ ਵਿੱਚੋਂ ਬਹੁਮਤ ਮਿਲਦਾ ਹੈ, ਉਹੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਂਦੀ ਹੈ।

2012 'ਚ ਅਕਾਲੀ ਭਾਜਪਾ ਸਰਕਾਰ

ਜੇਕਰ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਮਾਲਵੇ ਵਿੱਚੋਂ ਅਕਾਲੀ ਦਲ ਨੂੰ 34, ਕਾਂਗਰਸ ਨੂੰ 31 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ ਸਨ। ਮਾਝੇ ਵਿੱਚੋਂ ਅਕਾਲੀ ਦਲ ਨੂੰ 11 ਕਾਂਗਰਸ ਨੂੰ 9 ਅਤੇ ਭਾਜਪਾ ਨੂੰ 5 ਮਿਲੀਆਂ ਸਨ। ਇਸੇ ਤਰ੍ਹਾਂ ਦੁਆਬੇ ਵਿੱਚੋਂ ਅਕਾਲੀ ਦਲ ਨੂੰ 11, ਕਾਂਗਰਸ ਨੂੰ 6 ਅਤੇ ਭਾਜਪਾ ਨੂੰ 5 ਸੀਟਾਂ 'ਤੇ ਜਿੱਤ ਮਿਲੀ ਸੀ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਬਹੁਮਤ ਮਿਲਣ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਈ ਗਈ ਸੀ ਅਤੇ ਇਸ ਸਰਕਾਰ ਦੇ ਬਣਨ ਵਿੱਚ ਮਾਲਵੇ ਮਿਲੀਆਂ ਅਕਾਲੀ ਦਲ ਨੂੰ 34 ਸੀਟਾਂ ਦਾ ਅਹਿਮ ਯੋਗਦਾਨ ਸੀ।

2017 'ਚ ਕਾਂਗਰਸ ਸਰਕਾਰ

2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਾਲਵੇ 'ਚ 40, ਸ਼੍ਰੋਮਣੀ ਅਕਾਲੀ ਦਲ ਨੂੰ 8, ਭਾਜਪਾ ਨੂੰ 1 ਅਤੇ ਆਮ ਆਦਮੀ ਪਾਰਟੀ ਨੂੰ 18 ਸੀਟਾਂ ਮਿਲੀਆਂ ਸਨ। ਮਾਝੇ ਵਿੱਚੋਂ ਕਾਂਗਰਸ ਨੂੰ 2, ਭਾਜਪਾ ਨੂੰ 1 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ ਸਨ। ਦੁਆਬੇ ਵਿੱਚੋਂ 15 ਸੀਟਾਂ ਕਾਂਗਰਸ, ਆਮ ਆਦਮੀ ਪਾਰਟੀ ਨੂੰ 2, ਭਾਜਪਾ ਨੂੰ 1 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 5 ਸੀਟਾਂ ਲੈਣ ਵਿੱਚ ਕਾਮਯਾਬੀ ਮਿਲੀ ਅਤੇ ਕਾਂਗਰਸ ਵੱਲੋਂ 2017 ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ ਗਈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਮਾਲਵੇ ਵਿੱਚੋਂ 20 ਸੀਟਾਂ ਉੱਤੇ ਜਿੱਤ ਪ੍ਰਾਪਤ ਕਰ ਵਿਰੋਧੀ ਧਿਰ ਦੀ ਕੁਰਸੀ ਉੱਤੇ ਕਾਬਜ਼ ਹੋਏ ਸਨ।

ਮਾਲਵੇ ਦਾ ਨਹੀਂ ਹੋ ਪਾਇਆ ਵਿਕਾਸ

ਜਿਨਾਂ ਵਿਕਾਸ ਦੁਆਬੇ ਅਤੇ ਮਾਝੇ ਵਿੱਚ ਹੋਣਾ ਚਾਹੀਦਾ ਸੀ, ਉਨਾਂ ਮਾਲਵੇ ਵਿੱਚ ਨਹੀਂ ਹੋਇਆ। ਸਾਖਰਤਾ ਦਰ ਅਤੇ ਔਰਤ-ਮਰਦ (ਲਿੰਗ ਅਨੁਪਾਤ) ਕਿਸੇ ਵੀ ਖੇਤਰ ਦੇ ਵਿਕਾਸ ਵਿੱਚ ਮੁੱਖ ਨੁਕਤੇ ਮੰਨੇ ਜਾਂਦੇ ਹਨ। ਮਾਲਵਾ ਦੋਵਾਂ ਪੱਖਾਂ ਤੋਂ ਬਹੁਤ ਪਛੜਿਆ ਹੋਇਆ ਹੈ। ਮਾਲਵੇ ਦੀ ਸਾਖਰਤਾ ਦਰ 72.3 ਫੀਸਦੀ, ਦੁਆਬੇ ਦੀ 81.48 ਫੀਸਦੀ ਅਤੇ ਮਾਝੇ ਦੀ 75.9 ਫੀਸਦੀ ਹੈ। ਮਾਲਵੇ ਵਿੱਚ ਰਹਿਣ ਵਾਲੇ ਲੋਕ ਦੁਆਬੇ ਅਤੇ ਮਾਝੇ ਨਾਲੋਂ ਘੱਟ ਪੜ੍ਹੇ ਲਿਖੇ ਹਨ। ਨਾਲ ਹੀ, ਲਿੰਗ ਅਨੁਪਾਤ ਦੇ ਮਾਮਲੇ ਵਿੱਚ ਮਾਲਵਾ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਪਛੜ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਖ਼ੁਦਕੁਸ਼ੀਆਂ, ਵੱਧ ਰਹੀ ਕੈਂਸਰ ਦੀ ਬਿਮਾਰੀ, ਪੀਣ ਵਾਲੇ ਪਾਣੀ ਦੀ ਅਣਹੋਂਦ, ਰੇਤ ਦੀਆਂ ਵੱਧਦੀਆਂ ਕੀਮਤਾਂ, ਨਰਮੇ ਦੀ ਫ਼ਸਲ 'ਤੇ ਲਾਲ ਸੁੰਡੀਆਂ ਦਾ ਵੱਧ ਰਿਹਾ ਹਮਲਾ, ਬੇਰੁਜ਼ਗਾਰੀ ਅਤੇ ਵਿਗੜਦੀ ਕਾਨੂੰਨ ਵਿਵਸਥਾ ਵਰਗੀਆਂ ਵੱਡੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ।

ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਲੋਕ !

ਖੇਤੀ ਦੇ ਨਾਲ-ਨਾਲ ਉਦਯੋਗਿਕ ਤੌਰ 'ਤੇ ਮਜ਼ਬੂਤ ​​ਪੰਜਾਬ ਦੇ ਪਿਛੜੇ ਮਾਲਵੇ ਦੇ ਲੋਕਾਂ ਦਾ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕੀ ਰਵੱਈਆ ਹੋਵੇਗਾ, ਇਹ ਫੈਸਲਾ ਭਵਿੱਖ 'ਚ ਛੁਪਿਆ ਹੋਇਆ ਹੈ। ਉਧਰ, ਕੁਝ ਸਿਆਸੀ ਦਿੱਗਜਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਾਫੀ ਨਾਰਾਜ਼ ਹਨ। ਕਈ ਪਿੰਡਾਂ 'ਚ ਲੋਕ ਇੱਥੋਂ ਤੱਕ ਨਾਰਾਜ਼ ਚੱਲ ਰਹੇ ਹਨ ਕਿ ਉਨ੍ਹਾਂ ਨੇ ਪਿੰਡਾਂ ਵਿੱਚ ਏਕਾ ਕਰ ਕੇ ਸਿਆਸੀ ਪਾਰਟੀਆਂ ਦਾ ਬਾਇਕਾਟ ਤੱਕ ਕਰ ਦਿੱਤਾ ਹੈ। ਪਿੰਡਾਂ 'ਚ ਸਿਆਸੀ ਪਾਰਟੀਆਂ ਵਲੋਂ ਦਾਖ਼ਲ ਨਾ ਹੋਣ ਦੀਆਂ ਤਖ਼ਤੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਸੋ, ਲੋਕ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ।

ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਰੇੜਕਾ

ਮਾਲਵੇ ਵਿੱਚ ਵੋਟ ਬੈਂਕ ਉੱਤੇ ਪ੍ਰਭਾਵ ਪਾਉਂਦੀ ਵੱਡੀ ਕੇਡਰ ਹੈ ਕਿਸਾਨ ਜਥੇਬੰਦੀਆਂ। ਇਹ ਕਿਸਾਨ ਜਥੇਬੰਦੀਆਂ ਮਾਲਵੇ ਨਾਲ ਸਬੰਧਤ ਹਨ, ਜਿਨ੍ਹਾਂ ਦੀ ਪਿੰਡ ਪੱਧਰ ਉੱਪਰ ਚੰਗੀ ਪਕੜ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਨਾਲ ਜੁੜੇ ਹੋਏ ਹਨ। ਇੱਕ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਅਤੇ ਦੂਜੀ ਹੈ ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ, ਜਿਨ੍ਹਾਂ ਦਾ ਪਿੰਡਾਂ ਵਿੱਚ ਆਪਣਾ ਇੱਕ ਵੱਡਾ ਕੇਡਰ ਹੈ। ਕਿਸਾਨ ਅੰਦੋਲਨ ਤੋਂ ਬਾਅਦ ਦੋਵੇਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਿੱਚ ਭਾਗ ਨਾ ਲੈਣ ਉੱਤੇ ਕੀਤੇ ਗਏ ਐਲਾਨ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਦੀ ਪਿੰਡਾਂ ਵਿੱਚ ਪਕੜ ਹੋਰ ਮਜ਼ਬੂਤ ਹੋਈ, ਜੋ ਕਿ ਪੰਜਾਬ ਵਿਧਾਨ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਲਈ ਵੱਡੀ ਖ਼ਤਰੇ ਦੀ ਘੰਟੀ ਹਨ।

ਡੇਰਾ ਸੱਚਾ ਸੌਦਾ ਵੀ ਪਾਵੇਗਾ ਵੋਟ ਬੈਂਕ ਉੱਤੇ ਪ੍ਰਭਾਵ

ਇਸੇ ਤਰ੍ਹਾਂ ਮਾਲਵੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦਾ ਕਾਫ਼ੀ ਪ੍ਰਭਾਵ ਹੈ ਅਤੇ ਹਰ ਚੋਣਾਂ ਵਿੱਚ ਡੇਰੇ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਬਕਾਇਦਾ ਡੇਰੇ ਦੇ ਸਿਆਸੀ ਵਿੰਗ ਵੱਲੋਂ ਪੈਰੋਕਾਰਾਂ ਨੂੰ ਕਿਸੇ ਇੱਕ ਸਿਆਸੀ ਪਾਰਟੀ ਦੀ ਮਦਦ ਲਈ ਆਦੇਸ਼ ਦਿੱਤੇ ਜਾਂਦੇ ਹਨ ਅਤੇ ਸਿਆਸੀ ਲੋਕਾਂ ਵੱਲੋਂ ਡੇਰੇ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ, ਤਾਂ ਜੋ ਉਹ ਡੇਰੇ ਨਾਲ ਸਬੰਧਤ ਵੋਟ ਬੈਂਕ ਨੂੰ ਆਕਰਸ਼ਿਤ ਕਰ ਸਕਣ। ਪਿਛਲੇ ਦਿਨੀਂ ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਵੱਡਾ ਇਕੱਠ ਕਰ ਕੇ ਸਿਆਸੀ ਲੀਡਰਾਂ ਨੂੰ ਆਪਣੀ ਏਕਤਾ ਦਾ ਸਬੂਤ ਦਿੱਤਾ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਹੜੀ ਸਿਆਸੀ ਪਾਰਟੀ ਮਾਲਵੇ ਵਿੱਚੋਂ ਬਹੁਮਤ ਹਾਸਲ ਕਰਦੀ ਹੈ ਜਿਸ ਵੀ ਸਿਆਸੀ ਪਾਰਟੀ ਨੂੰ ਮਾਲਵੇ ਵਿੱਚੋਂ ਬੜ੍ਹਤ ਮਿਲਦੀ ਹੈ, ਉਹੀ ਪੰਜਾਬ 'ਚ ਸਰਕਾਰ ਬਣਾਉਣ ਲਈ ਕਾਮਯਾਬ ਹੋਵੇਗੀ।

ਮਾਲਵਾ 'ਚ ਪੰਜਾਬ ਦੇ 15 ਜ਼ਿਲ੍ਹੇ

ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਵਿੱਚੋਂ 15 ਜ਼ਿਲ੍ਹੇ ਮਾਲਵੇ ਵਿੱਚ ਹਨ। ਇਨ੍ਹਾਂ ਵਿੱਚ ਫ਼ਿਰੋਜ਼ਪੁਰ, ਮੁਕਤਸਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਮਲੇਰਕੋਟਲਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਐਸਏਐਸ ਨਗਰ, ਰੋਪੜ, ਬਰਨਾਲਾ ਅਤੇ ਫਾਜ਼ਿਲਕਾ ਸ਼ਾਮਲ ਹਨ। ਸਭ ਤੋਂ ਵੱਡਾ ਭੂਗੋਲਿਕ ਖੇਤਰ ਹੋਣ ਦੇ ਨਾਲ-ਨਾਲ ਇੱਥੋਂ ਦੇ ਕਿਸਾਨ ਸਭ ਤੋਂ ਵੱਧ ਕਪਾਹ ਉਗਾਉਂਦੇ ਹਨ। ਕਿਉਂਕਿ ਦੁਆਬੇ ਅਤੇ ਮਾਝੇ ਨਾਲੋਂ ਵੱਧ ਜ਼ਿਲ੍ਹਿਆਂ ਵਾਲਾ ਮਾਲਵਾ ਚੋਣਾਂ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਮਲੇਰਕੋਟਲਾ ਬਣਾਇਆ ਗਿਆ ਨਵਾਂ ਜ਼ਿਲ੍ਹਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ। ਇਸ ਤੋਂ ਬਾਅਦ ਵੀ ਇੱਥੇ ਸਮੱਸਿਆਵਾਂ ਬਰਕਰਾਰ ਹਨ। ਸਰਕਾਰੀ ਸਕੀਮਾਂ ਨੂੰ ਵਧੀਆ ਢੰਗ ਨਾਲ ਲਾਗੂ ਨਾ ਕਰਨ ਕਰ ਕੇ ਮਲੇਰਕੋਟਲਾ ਵਿੱਚ ਜ਼ਮੀਨੀ ਪੱਧਰ ’ਤੇ ਬਹੁਤਾ ਕੰਮ ਨਹੀਂ ਹੋ ਸਕਿਆ ਜਿਸ ਕਾਰਨ ਨਸ਼ਿਆਂ ਦੀ ਵਿਕਰੀ ਅਤੇ ਵੱਧਦੀ ਬੇਰੁਜ਼ਗਾਰੀ ਤੋਂ ਇਲਾਵਾ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਹਾਲਤ ਵੀ ਖ਼ਸਤਾ ਹੈ। ਪਿਛਲੇ 30 ਸਾਲਾਂ ਤੋਂ ਸੱਤਾ ਵਿੱਚ ਰਹੀਆਂ ਰਵਾਇਤੀ ਪਾਰਟੀਆਂ ਵੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੀਆਂ ਹਨ।

ਦਲਿਤ ਅਤੇ ਕਿਸਾਨਾਂ ਦਾ ਮਿਸ਼ਰਨ

ਮਾਲਵਾ ਪੱਟੀ ਕਿਸਾਨਾਂ ਅਤੇ ਦਲਿਤਾਂ ਦਾ ਮਿਸ਼ਰਣ ਹੈ। ਇੱਥੇ ਧਰਮ ਅਜੇ ਵੀ ਮਹੱਤਵਪੂਰਨ ਹੈ। ਇਸ ਖੇਤਰ ਦੇ ਦੋ ਜ਼ਿਲ੍ਹਿਆਂ ਬਠਿੰਡਾ ਅਤੇ ਮਾਨਸਾ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ 'ਮੂਕ ਵੋਟਰ' ਕਹਿੰਦੇ ਹਨ। ਇਸ ਨਾਲ ਚੋਣਾਂ ਸਮੇਂ ਉਮੀਦਵਾਰਾਂ ਲਈ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਇਸ ਵਾਰ ਮੁਕਾਬਲਾ ਕਾਂਗਰਸ, ਅਕਾਲੀ ਦਲ-ਬਸਪਾ, ਭਾਜਪਾ-ਪੀਐਲਸੀ-ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ), ਆਪ ਅਤੇ ਸੰਯੁਕਤ ਸਮਾਜ ਮੋਰਚਾ (ਐਸਐਸਐਮ) ਗਠਜੋੜ ਵਿਚਕਾਰ ਹੈ।

ਵੱਡਾ ਬਹੁਮਤ ਹੋਣ ਕਾਰਨ ਪੰਜਾਬ ਵਿਧਾਨ ਸਭਾ 'ਚ ਸਭ ਤੋਂ ਵੱਧ ਮਾਲਵੇ ਖਿੱਤੇ ਚੋਂ ਬਣੇ ਮੁੱਖ ਮੰਤਰੀ

ਮਾਲਵੇ ਖਿੱਤੇ ਦਾ ਪੰਜਾਬ ਵਿਧਾਨ ਸਭਾ ਵਿੱਚ ਇਸ ਹੱਦ ਤਕ ਪ੍ਰਭਾਵ ਦੇਖਿਆ ਜਾਂਦਾ ਹੈ ਕਿ 1952 ਤੋਂ 2021 ਤੱਕ ਇਕੱਲੇ ਮਾਲਵਾ ਵਿੱਚੋ ਹੀ ਸਭ ਤੋਂ ਵੱਧ ਮੁੱਖ ਮੰਤਰੀ ਬਣੇ। ਵੇਰਵੇ ਕੁਝ ਇਸ ਪ੍ਰਕਾਰ ਹਨ:

  • 1952 ਵਿੱਚ ਕਾਂਗਰਸ ਦੇ ਲੁਧਿਆਣਾ ਸਾਊਥ ਤੋਂ ਵਿਧਾਇਕ ਭੀਮ ਸੈਨ ਸੱਚਰ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਸਨ।
  • 1956 ਤੋ 1964 ਤਕ ਕਾਂਗਰਸ ਦੇ ਪ੍ਰਤਾਪ ਸਿੰਘ ਕੈਰੋਂ ਜ਼ਿਲ੍ਹਾ ਤਰਨਤਾਰਨ ਤੋਂ ਵਿਧਾਇਕ ਮੁੱਖ ਮੰਤਰੀ ਬਣੇ ਜੋ ਕਿ ਮਾਝੇ ਨਾਲ ਸਬੰਧਤ ਸਨ।
  • 1964 'ਚ ਕਾਂਗਰਸ ਦੇ ਜਲੰਧਰ ਨਾਰਥ ਈਸਟ ਤੋਂ ਵਿਧਾਇਕ ਰਾਮ ਕਿਸ਼ਨ ਮੁੱਖ ਮੰਤਰੀ ਪੰਜਾਬ ਬਣੇ, ਜੋ ਕਿ ਦੁਆਬਾ ਨਾਲ ਸਬੰਧਤ ਸਨ।
  • 1966 'ਚ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮੁੱਖ ਮੰਤਰੀ ਬਣੇ ਉਹ ਮਾਝੇ ਨਾਲ ਸਬੰਧਤ ਸਨ।
  • 1967 ਵਿੱਚ ਗੁਰਨਾਮ ਸਿੰਘ ਵਿਧਾਇਕ ਕਿਲ੍ਹਾ ਰਾਏਪੁਰ ਤੋਂ ਚੁਣੇ ਗਏ ਜੋ ਕਿ ਬਾਅਦ ਵਿਚ ਮੁੱਖ ਮੰਤਰੀ ਬਣੇ, ਉਹ ਵੀ ਮਾਲਵਾ ਨਾਲ ਸਬੰਧਤ ਸਨ।
  • 1967 ਵਿੱਚ ਲਛਮਣ ਸਿੰਘ ਗਿੱਲ ਜੋ ਕਿ ਮੋਗਾ ਦੇ ਧਰਮਕੋਟ ਤੋਂ ਵਿਧਾਇਕ ਸਨ, ਪੰਜਾਬ ਦੇ ਮੁੱਖ ਮੰਤਰੀ ਬਣੇ। ਉਹ ਵੀ ਮਾਲਵਾ ਨਾਲ ਸਬੰਧਤ ਸਨ।
  • 1970 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 1972 ਵਿੱਚ ਗਿਆਨੀ ਜ਼ੈਲ ਸਿੰਘ ਆਨੰਦਪੁਰ ਸਾਹਿਬ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਰਹੇ ਸਨ।
  • 1977 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਪਰਕਾਸ਼ ਸਿੰਘ ਬਾਦਲ ਮੁੜ ਪੰਜਾਬ ਦੇ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 1980 ਵਿੱਚ ਦਰਬਾਰਾ ਸਿੰਘ ਜਲੰਧਰ ਦੇ ਨਕੋਦਰ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਦੋਆਬਾ ਨਾਲ ਸਬੰਧਤ ਸਨ।
  • 1985 ਵਿੱਚ ਸੁਰਜੀਤ ਸਿੰਘ ਬਰਨਾਲਾ, ਬਰਨਾਲਾ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਸਨ।
  • 1992 ਵਿੱਚ ਬੇਅੰਤ ਸਿੰਘ ਜਲੰਧਰ ਕੰਟੋਨਮੈਂਟ ਤੋਂ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਬਣੇ, ਜੋ ਕਿ ਦੋਆਬਾ ਨਾਲ ਸਬੰਧਤ ਸਨ।
  • 1995 ਵਿੱਚ ਹਰਚਰਨ ਸਿੰਘ ਬਰਾੜ ਜ਼ੀਰਾ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਮਾਲਵੇ ਨਾਲ ਸਬੰਧਤ ਸਨ।
  • 1996 ਵਿੱਚ ਰਜਿੰਦਰ ਕੌਰ ਭੱਠਲ ਲਹਿਰਾ ਤੋਂ ਵਿਧਾਇਕ ਪੰਜਾਬ ਦੀ ਮੁੱਖ ਮੰਤਰੀ ਬਣੀ, ਜੋ ਕਿ ਮਾਲਵੇ ਨਾਲ ਹੀ ਸਬੰਧਤ ਹਨ।
  • 1997 ਵਿੱਚ ਪਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਇਕ ਵਾਰ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 2002 ਵਿੱਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 2007 ਵਿੱਚ ਪਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਮੁੜ ਪੰਜਾਬ ਦੇ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 2012 ਵਿੱਚ ਮਾਲਵੇ ਨਾਲ ਸਬੰਧਤ ਪਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਹੀ ਮੁੜ ਪੰਜਾਬ ਦੇ ਮੁੱਖ ਮੰਤਰੀ ਬਣੇ।
  • 2017 ਵਿੱਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਵਿਧਾਇਕ ਮੁੱਖ ਮੰਤਰੀ ਬਣੇ, ਜੋ ਕਿ ਮਾਲਵਾ ਨਾਲ ਸਬੰਧਤ ਹਨ।
  • 2021 ਵਿੱਚ ਚਰਨਜੀਤ ਸਿੰਘ ਚੰਨੀ ਜੋ ਕਿ ਚਮਕੌਰ ਸਾਹਿਬ ਤੋਂ ਵਿਧਾਇਕ ਹਨ, ਉਹ ਪੰਜਾਬ ਦੇ ਮੁੱਖ ਮੰਤਰੀ ਬਣੇ, ਉਹ ਵੀ ਮਾਲਵਾ ਨਾਲ ਸਬੰਧਤ ਹਨ।

Last Updated : Jan 20, 2022, 8:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.