ਬਠਿੰਡਾ : ਆਮ ਪਾਰਟੀ ਵੱਲੋ ਬਦਲਾਅ ਦੀਆਂ ਕੀਤੀਆਂ ਗੱਲਾਂ ਨੇ ਪੰਜਾਬ ਵਿੱਚ ਆਮ ਦੀ ਸਰਕਾਰ ਬਣਾ ਦਿੱਤੀ ਸੀ, ਪਰ ਪੰਜਾਬ ਸਰਕਾਰ ਦਾ ਬਦਲਾਅ ਲੋਕਾਂ ਨੂੰ ਹੁਣ ਹਵਾ ਵਿਚ ਕੀਤੀਆਂ ਗੱਲਾਂ ਨਜ਼ਰ ਆ ਰਹੀਆਂ ਹਨ। ਪੰਜਾਬ ਵਿੱਚ ਪਹਿਲਾਂ ਨਾਲੋਂ ਵੀ ਵਧ ਰਹੀਆਂ ਗੈਂਗਵਾਰ ਤੇ ਚਿੱਟੇ ਵਰਗੇ ਨਸ਼ੇ ਕਾਰਨ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਖਿਲਾਫ ਹਰ ਦਿਨ ਰੋਹ ਭਖਦਾ ਨਜ਼ਰ ਆ ਰਿਹਾ ਹੈ। ਚਿੱਟੇ ਦੀ ਦਲਦਲ ਵਿੱਚ ਪੰਜਾਬ ਪੁਲਿਸ ਦੇ ਨੌਜਵਾਨ ਵੀ ਗਲਤਾਨ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਫੜ ਲਿਆ ਗਿਆ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿਥੋਂ ਲਿਆਉਂਦਾ ਹੈ ਚਿੱਟਾ : ਚਿੱਟਾ ਲਾਉਣ ਵਾਲੇ ਉਕਤ ਪੁਲਿਸ ਮੁਲਾਜ਼ਮ ਦੀ ਸ਼ਨਾਖਤ ਰਣਜੀਤ ਸਿੰਘ ਵਾਸੀ ਜਿਉਂਦ ਵਜੋਂ ਹੋਈ ਹੈ, ਜੋ ਪੁਲਿਸ ਲਾਈਨ ਬਠਿੰਡਾ ਵਿੱਚ ਤਾਇਨਾਤ ਹੈ। ਉਕਤ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚੋਂ ਦੋ ਹੱਥ ਕੜੀਆਂ ਤੇ ਇੱਕ ਲਾਲ ਬੱਤੀ ਤੋਂ ਇਲਾਵਾ ਸਿਰੰਜਾਂ ਵੀ ਮਿਲੀਆ ਹਨ । ਜ਼ਿਕਰਯੋਗ ਹੈ ਕਿ ਉਕਤ ਮਾਲਾਜ਼ਮ ਕੁਝ ਮਹੀਨੇ ਪਹਿਲਾਂ ਹੀ ਕੋਰਟ ਦੇ ਹੁਕਮਾਂ ਉਤੇ ਬਹਾਲ ਹੋਇਆ ਸੀ। ਫੜੇ ਗਏ ਪੁਲਿਸ ਮੁਲਾਜ਼ਮ ਨੇ ਆਪਣਾ ਨਾਮ ਪਤਾ ਦਸਦੇ ਹੋਏ ਦੱਸਿਆ ਕਿ ਉਹ ਚਿੱਟੇ ਦਾ ਟੀਕਾ ਜ਼ਰੂਰ ਲਾਉਂਦਾ ਹੈ ਪਰ ਵੇਚਦਾ ਨਹੀਂ। ਜਦੋਂ ਲੋਕਾਂ ਵੱਲੋ ਪੁੱਛਿਆ ਗਿਆ ਕਿ ਉਹ ਨਸ਼ਾ ਲੈ ਕੇ ਕਿਸ ਕੋਲੋਂ ਆਉਂਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਮੰਡੀ ਕਲਾਂ ਦੇ ਕਾਲਾ ਸਿੰਘ ਨਾਮ ਦੇ ਬੰਦੇ ਕੋਲੋਂ 500 ਰੁਪਏ ਦਾ ਚਿੱਟਾ ਲੈ ਕੇ ਆਇਆ ਸੀ।
ਘਰ ਪੁੱਛਣ ਉਤੇ ਉਕਤ ਮੁਲਾਜ਼ਮ ਨੇ ਕਿਹਾ ਕਿ ਉਹ ਘਰ ਨਹੀਂ ਜਾਣਦਾ ਕਿਉਂਕਿ ਉਸ ਨੂੰ ਨਸ਼ੇ ਦੀ ਸਪਲਾਈ ਨਾਲੇ ਦੇ ਪੁਲ ਜਾ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਹੀ ਕੀਤੀ ਜਾਂਦੀ ਸੀ। ਮੁਲਾਜ਼ਮ ਨੂੰ ਪਿੱਥੋ ਦੇ ਲੋਕਾਂ ਵੱਲੋ ਮੰਡੀ ਕਲਾਂ ਲਿਆਂਦਾ ਗਿਆ, ਜਿਸ ਤੋਂ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਚਿੱਟਾ ਵੇਚਣ ਵਾਲੇ ਆਦਮੀਆਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਮੌੜ ਰਾਮਪੁਰਾ ਰੋੜ ਤੇ ਮੰਡੀ ਕਲਾਂ ਦੀ ਡਰਾਇਨ ਦੇ ਪੁਲ ਉਤੇ ਧਰਨਾ ਦਿੱਤਾ ਗਿਆ।
ਇਹ ਵੀ ਪੜ੍ਹੋ : Punjabi Maa Boli Divas: ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ-ਬੋਲੀ ਦਿਹਾੜੇ ਸਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਕੀਤਾ ਵਿਚਾਰ ਚਰਚਾ
ਭਗਵੰਤ ਮਾਨ ਦੀ ਸਰਕਾਰ ਸਮੇਂ ਵਧਿਆ ਚਿੱਟਾ : ਇਸ ਸਮੇਂ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਰਧਆਨ ਬਲਰਾਜ ਸਿੰਘ, ਗੁਰਦੀਪ ਸਿੰਘ ਔਲਖ, ਲੱਖਾ ਸਿੰਘ ਲਾਲੋ ਕੇ ਨੇ ਇਲਜ਼ਾਮ ਲਾਇਆ ਕਿ ਚਿੱਟੇ ਦਾ ਕਾਰੋਬਾਰ ਹਲਕਾ ਮੌੜ ਦੇ ਪਿੰਡਾਂ ਵਿੱਚ ਡੀਐਸਪੀ ਮੌੜ ਦੀ ਅਣਗਿਹਲੀ ਕਾਰਨ ਵਧ ਰਿਹਾ ਹੈ। ਬਲਰਾਜ ਸਿੰਘ ਨੇ ਕਿਹਾ ਕਿ ਸਰਕਾਰ ਵੱਲੋ ਡੀਐਸਪੀ ਮੌੜ ਨੂੰ ਪੈਸੈ ਇਕੱਠੇ ਕਰਨ ਲਈ ਉਨ੍ਹਾਂ ਦੇ ਸਿਰਾਂ ਉਤੇ ਬਿਠਾਇਆ ਹੋਇਆ ਹੈ। ਇਸ ਮੌਕੇ ਉਕਤ ਆਗੂਆਂ ਵੱਲੋ ਪੰਜਾਬ ਸਰਕਾਰ ਨੂੰ ਵੀ ਰਗੜੇ ਲਾਉਂਦਿਆਂ ਕਿਹਾ ਗਿਆ ਕਿ ਜੋ ਆਮ ਪਾਰਟੀ 15 ਦਿਨਾਂ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰ ਰਹੀ ਸੀ।
ਅੱਜ ਸਾਲ ਬੀਤ ਜਾਣ ਉਤੇ ਵੀ ਚਿੱਟਾ ਬੰਦ ਨੀ ਕਰਵਾ ਸਕੀ, ਸਗੋਂ ਆਪ ਦੀ ਸਰਕਾਰ ਦੇ ਸਮੇਂ ਵਿੱਚ ਚਿੱਟੇ ਦਾ ਨਸ਼ਾ ਵਧ ਰਿਹਾ ਹੈ ਅਤੇ ਹਰ ਰੋਜ਼ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਇਸ ਮੌਕੇ ਧਰਨਾਕਾਰੀਆਂ ਨਾਲ ਗੱਲ ਕਰਨ ਲਈ ਥਾਣਾ ਬਾਲਿਆਂਵਾਲੀ ਦੇ ਨਵ-ਨਿਯੁਕਤ ਹੋਏ ਐੱਸਐੱਚਓ ਮਨਜੀਤ ਸਿੰਘ ਪਹੁੰਚੇ ਪਰ ਧਰਨਾਕਾਰੀ ਇਸ ਗੱਲ ਉਤੇ ਅੜੇ ਰਹੇ ਕਿ ਐਸਐਸਪੀ ਬਠਿੰਡਾ ਆ ਕੇ ਗੱਲ ਕਰੇ ਧਰਨਾ ਚੁੱਕਣ ਸਬੰਧੀ ਫਿਰ ਹੀ ਸੋਚਿਆਂ ਜਾਵੇਗਾ।
ਇਹ ਵੀ ਪੜ੍ਹੋ : Ministers On The Radar: ਨਵੇਂ ਹੋਣ ਚਾਹੇ ਪੁਰਾਣੇ, ਇਹ ਮੰਤਰੀ ਵੀ ਨੇ ਸਰਕਾਰ ਦੀ ਰਡਾਰ ਉੱਤੇ, ਪੜ੍ਹੋ ਤਾਂ ਕੀਹਦਾ-ਕੀਹਦਾ ਨਾਂ ਬੋਲਦਾ
ਐੱਸਐੱਸਪੀ ਨੇ ਦਿਵਾਇਆ ਭਰੋਸਾ : ਇਸ ਮੌਕੇ ਧਰਨਾਕਾਰੀਆਂ ਨੂੰ ਸਮਝਾਉਣ ਲਈ ਐੱਸਐੱਸਪੀ ਬਠਿੰਡਾ ਜੇ ਏਲਨਚੇਜ਼ੀਅਨ ਮੌਕੇ ਉਤੇ ਪਹੁੰਚੇ ਤੇ ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁਲਜ਼ਮਾਂ ਖਿਲਾਫ ਤੇ ਫੜੇ ਗਏ ਪੁਲਿਸ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਕਰਵਾਉਣਗੇ।