ਬਠਿੰਡਾ : ਬਠਿੰਡਾ ਵਿਜੀਲੈਂਸ ਦੀ ਤਰਫੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal Plot Sale Case) ਸਮੇਤ ਉਸਦੇ 6 ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਦੂਜੀ ਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਸ 'ਚ ਵਿਜੀਲੈਂਸ ਨੇ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ ਤਿੰਨਾਂ ਮੁਜਰਮਾਂ ਦਾ ਦੋ ਦਿਨਾਂ ਦਾ ਹੋਰ ਰਿਮਾਂਡ ਦਿੱਤਾ ਗਿਆ। ਫਿਲਹਾਲ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ 30 ਤਰੀਕ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਪਹਿਲਾਂ ਵੀ ਸੀ ਰਿਮਾਂਡ ਉੱਤੇ : ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਇਹ ਤਿੰਨੇ ਮੁਲਜ਼ਮ ਚਾਰ ਦਿਨਾਂ ਦੇ ਰਿਮਾਂਡ ’ਤੇ ਸਨ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਿੱਜੀ ਪਲਾਟ ਖਰੀਦ-ਵੇਚ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਪਹਿਲਾਂ ਚਾਰ ਦਿਨਾਂ ਦੇ ਵਿਜੀਲੈਂਸ ਰਿਮਾਂਡ 'ਤੇ ਸਨ, ਅੱਜ ਉਨ੍ਹਾਂ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ 2 ਦਿਨਾਂ ਦਾ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਹੁਣ 30 ਤਰੀਕ ਨੂੰ ਫੜੇ ਗਏ ਤਿੰਨ ਮੁਲਜ਼ਮਾਂ ਅਮਨਦੀਪ, ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਵਿਜੀਲੈਂਸ ਵੱਲੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ।
ਵਿਜੀਲੈਂਸ ਬਿਊਰੋ ਦੇ ਡੀਐੱਸਪੀ ਕਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਤਿੰਨੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਅਦਾਲਤ ਨੇ ਇਨ੍ਹਾਂ ਦਾ ਦੋ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ। ਅਸੀਂ ਅਦਾਲਤ ਤੋਂ ਚਾਰ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ 30 ਤਰੀਕ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਵਿਜੀਲੈਂਸ ਦੇ ਡੀਐੱਸਪੀ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਵਿਅਕਤੀਆਂ ਵੱਲੋ ਜਿਸ ਕੰਪਿਊਟਰ ਰਾਹੀਂ ਬੋਲੀ ਦਿੱਤੀ ਗਈ ਹੈ, ਉਸ ਦੀ ਪਛਾਣ ਕਰਨੀ ਹੈ, ਕੰਪਿਊਟਰ ਦੀ ਬਰਾਮਦਗੀ ਵੀ ਅਜੇ ਤੱਕ ਨਹੀਂ ਹੋਈ, ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
- Barnala Crime News: ਪਿਸਤੌਲ ਦਿਖਾ ਕੇ ਬਰਨਾਲਾ ਵਿੱਚ ਦੁਕਾਨ ਲੁੱਟਣ ਦੀ ਨਾਕਾਮ ਕੋਸਿਸ਼, ਸਾਹਮਣੇ ਆਈ ਵੀਡੀਓ
- Saheed Bhagat Singh Birthday: ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ ਦਾ ਐਲਾਨ, ਸ਼ਹੀਦ ਦੇ ਨਾਨਕੇ ਪਿੰਡ ਬਣੇਗਾ ਅਜਾਇਬ ਘਰ ਤੇ ਲਾਇਬ੍ਰੇਰੀ
- Drugs Recovered In Bathinda : ਬਠਿੰਡਾ ਦੇ ਨਾਰਕੋਟਿਕ ਸੈਲ ਨੇ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਕੀਤੀ ਬਰਾਮਦ
ਮਨਪ੍ਰੀਤ ਸਿੰਘ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਦਾ ਕਹਿਣਾ ਹੈ ਕਿ ਦੋ ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਵਿਜੀਲੈਂਸ ਵੱਲੋਂ ਮੰਗ ਕੀਤੀ ਗਈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਪਰ ਹਾਲੇ ਤੱਕ ਵਿਜੀਲੈਂਸ ਵੱਲੋਂ ਇਹ ਪੱਖ ਨਹੀਂ ਰੱਖਿਆ ਗਿਆ ਕਿ ਪੁਲਿਸ ਰਿਮਾਂਡ ਦੌਰਾਨ ਉਹਨਾਂ ਵੱਲੋਂ ਕੀ-ਕੀ ਤੱਥ ਇਕੱਠੇ ਕੀਤੇ ਗਏ ਹਨ।