ETV Bharat / state

ਕੋਰੋਨਾ ਸੰਕਟ 'ਚ ਮੁਟਿਆਰਾਂ ਨੇ ਤੀਆਂ ਮੌਕੇ ਲਾਈਆਂ ਰੌਣਕਾਂ

author img

By

Published : Aug 7, 2020, 4:43 AM IST

ਸਾਉਣ ਦੇ ਮਹੀਨੇ ਵਿੱਚ ਲੱਗਣ ਵਾਲਾ ਤੀਆਂ ਦਾ ਤਿਉਹਾਰ ਵੀ ਇਸ ਵਾਰ ਕੋਰੋਨਾ ਤੋਂ ਨਹੀਂ ਬਚ ਸਕਿਆ ਪਰ ਫਿਰ ਵੀ ਬਠਿੰਡਾ ਦੀਆਂ ਮੁਟਿਆਰਾਂ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਪਾ ਕੇ ਭਾਰੀ ਇਕੱਠ ਨਾ ਕਰਦਿਆਂ ਤੀਆਂ ਦੇ ਤਿਉਹਾਰ ਦਾ ਆਗਾਜ਼ ਕੀਤਾ।

ਕੋਰੋਨਾ ਸੰਕਟ 'ਚ ਮੁਟਿਆਰਾਂ ਨੇ ਤੀਆਂ ਮੌਕੇ ਲਾਈਆਂ ਰੌਣਕਾਂ
ਕੋਰੋਨਾ ਸੰਕਟ 'ਚ ਮੁਟਿਆਰਾਂ ਨੇ ਤੀਆਂ ਮੌਕੇ ਲਾਈਆਂ ਰੌਣਕਾਂ

ਬਠਿੰਡਾ: ਕੋਰੋਨਾ ਮਹਾਂਮਾਰੀ ਨੇ ਇਸ ਵਾਰ ਸਾਰੇ ਤਿਉਹਾਰਾਂ ਦੇ ਰੰਗ ਫਿੱਕੇ ਪਾ ਦਿੱਤੇ ਹਨ। ਸਾਉਣ ਦੇ ਮਹੀਨੇ ਵਿੱਚ ਲੱਗਣ ਵਾਲਾ ਤੀਆਂ ਦਾ ਤਿਉਹਾਰ ਵੀ ਇਸ ਵਾਰ ਕੋਰੋਨਾ ਤੋਂ ਨਹੀਂ ਬਚ ਸਕਿਆ ਪਰ ਫਿਰ ਵੀ ਬਠਿੰਡਾ ਦੀਆਂ ਮੁਟਿਆਰਾਂ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਪਾ ਕੇ ਭਾਰੀ ਇਕੱਠ ਨਾ ਕਰਦਿਆਂ ਤੀਆਂ ਦੇ ਤਿਉਹਾਰ ਦਾ ਆਗਾਜ਼ ਕੀਤਾ। ਤੀਆਂ ਦਾ ਇਹ ਸਮਾਰੋਹ ਸਮਾਜ ਸੇਵੀਕਾ ਵੀਨੂੰ ਗੋਇਲ ਵੱਲੋਂ ਕੀਤਾ ਗਿਆ ਜੋ ਹਰ ਸਾਲ ਭਾਰੀ ਇਕੱਠ ਨਾਲ ਤੀਆਂ ਦਾ ਸਮਾਰੋਹ ਬੜੀ ਹੀ ਧੂਮ ਧਾਮ ਨਾਲ ਮਨਾਉਂਦੇ ਹਨ।

ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਈਆਂ ਮੁਟਿਆਰਾਂ ਨੇ ਦੱਸਿਆ ਕਿ ਅੱਜ ਦੀ ਨਵੀਂ ਪੀੜ੍ਹੀ ਪੰਜਾਬ ਦੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਵਿਦੇਸ਼ੀ ਪਹਿਰਾਵੇ ਅਤੇ ਸੱਭਿਆਚਾਰ ਨੂੰ ਅਪਣਾਉਂਣ ਲੱਗ ਪਏ ਹਨ, ਜਦੋਂ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਦੇਸ਼ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਸੱਭਿਆਚਾਰ ਹੈ, ਜਿਸ ਨੂੰ ਸੰਭਾਲਣ ਦੇ ਲਈ ਅੱਜ ਅਸੀਂ ਸਾਰੀਆਂ ਮੁਟਿਆਰਾਂ ਪੰਜਾਬੀ ਪਹਿਰਾਵੇ ਦੇ ਨਾਲ ਤੀਆਂ ਦੇ ਮੇਲੇ ਵਿੱਚ ਇਕੱਠੀਆਂ ਹੋਈਆਂ ਹਾਂ।

ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਈ ਮਹਿਲਾ ਹਰਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਛੋਟੇ ਜਿਹੇ ਉਪਰਾਲੇ ਰਾਹੀਂ ਤੀਆਂ ਦਾ ਆਗਾਜ਼ ਕੀਤਾ ਗਿਆ ਹੈ ਅਤੇ ਉਹ ਬਹੁਤ ਖੁਸ਼ ਹਨ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਲਈ ਉਪਰਾਲੇ ਕਰਨ ਦੀ ਗੱਲ ਆਖੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਵੇਂ ਕੋਰੋਨਾ ਦਾ ਦੌਰ ਵੀ ਕਿਉਂ ਨਾ ਹੋਵੇ ਪਰ ਸਾਨੂੰ ਆਪਣਾ ਵਿਰਸਾ ਅਤੇ ਖੁਸ਼ੀਆਂ ਨਹੀਂ ਭੁੱਲਣੀਆਂ ਚਾਹੀਦੀਆਂ ਅਤੇ ਅੱਜ ਇਸ ਤੀਆਂ ਦੇ ਸਮਾਰੋਹ ਵਿੱਚ ਸਾਰੀਆਂ ਮੁਟਿਆਰਾਂ ਨੇ ਇਕੱਠੇ ਹੋ ਕੇ ਗਿੱਧਾ ਪਾਇਆ, ਪੀਂਘਾਂ ਝੂਟੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਅਹਿਮ ਹਿੱਸੇ ਚਰਖਾ, ਮਧਾਣੀ ਅਤੇ ਪੱਖੀਆਂ ਝੱਲ ਕੇ ਪੁਰਾਣੇ ਸਮੇਂ ਨੂੰ ਯਾਦ ਕੀਤਾ।

ਇਸ ਮੌਕੇ ਸਮਾਜ ਸੇਵੀਕਾ ਵੀਨੂੰ ਗੋਇਲ ਨੇ ਕਿਹਾ ਕੀ ਉਨ੍ਹਾਂ ਵੱਲੋਂ ਹਰ ਸਾਲ ਤੀਆਂ ਦਾ ਮੇਲਾ ਭਾਰੀ ਇਕੱਠ ਦੇ ਨਾਲ ਲਗਾਇਆ ਜਾਂਦਾ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਦੇ ਕਾਰਨ ਥੋੜ੍ਹਾ ਇਕੱਠ ਕਰਕੇ ਤੀਆਂ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਸਭ ਦੇ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.