ਬਠਿੰਡਾ: ਆਂਗਣਵਾੜੀ ਵਰਕਰਾਂ ਵੱਲੋਂ ਆਪਣਾ ਰੋਸ ਜ਼ਾਹਰ ਕਰਨ ਲਈ ਪੂਰੀ ਰਾਤ ਜ਼ਿਲ੍ਹੇ ਦੇ ਮਿੰਨੀ ਸੈਕਟਰੀਏਟ ਬਾਹਰ ਧਰਨਾ ਦਿੰਦੀਆਂ ਰਹੀਆਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਾਂ ਪਰ ਸਰਕਾਰ ਸਾਡੀ ਕੋਈ ਸਾਰ ਨਹੀਂ ਲੈ ਰਹੀ ਹੈ ਜਿਸ ਕਾਰਨ ਸਾਨੂੰ ਸੜਕਾਂ ’ਤੇ ਉੱਤਰਣਾ ਪੈ ਰਿਹਾ ਹੈ।
ਇਹ ਵੀ ਪੜੋ: ਇਸ ਤਰ੍ਹਾਂ ਹੈ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਰੂਟ ਮੈਪ
ਉਥੇ ਹੀ ਇਸ ਦੇ ਨਾਲ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਅਸੀਂ ਆਜ਼ਾਦੀ ਦਿਹਾੜੇ ਮੌਕੇ ਆਪਣਾ ਵੱਖਰਾ ਝੰਡਾ ਲਹਿਰਾ ਹੱਦਾਂ ਦੀ ਮੰਗ ਕਰਗੀਆਂ। ਯੂਨੀਅਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ 4 ਸਾਲਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਬਾਰੇ ਦੱਸਿਆ ਜਾ ਰਿਹਾ ਹੈ। ਪਰ ਸਰਕਾਰ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ, ਜਿਸ ਦੇ ਚੱਲਦੇ ਸਾਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ 'ਤੇ ਭੱਤੇ 'ਚ ਵਾਧਾ ਨਹੀਂ ਕਰ ਰਹੀ। ਸਾਨੂੰ ਹਰਿਆਣਾ ਵਾਂਗ ਪੈਮਾਨਾ ਦਿੱਤਾ ਜਾਵੇ। ਮੌਜੂਦਾ ਸਮੇਂ ਦੌਰਾਨ ਗਲਤ ਅਧਾਰਾਂ ’ਤੇ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।