ETV Bharat / state

Sri Durga Temple Mysarkhana: ਜਾਣੋ ਮਾਈਸਰਖਾਨਾ ਦੇ ਦੁਰਗਾ ਮਾਤਾ ਦੇ ਮੰਦਿਰ ਦਾ ਕੀ ਹੈ ਇਤਿਹਾਸ, ਜਿੱਥੇ ਹੁੰਦੀ ਹੈ ਹਰ ਮੰਨਤ ਪੂਰੀ - Durga Mata temple of Mysarkhana

ਬਠਿੰਡਾ ਦੇ ਪਿੰਡ ਮਾਈਸਰ ਖਾਨਾ ਵਿਖੇ ਸਥਿਤ ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਦੀ ਖ਼ਾਸ ਮੱਹਤਤਾ ਹੈ, ਜਿਸ ਨੂੰ ਲੈ ਕੇ ਲੱਖਾਂ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਲੋਕਾਂ ਦੀ ਮਾਨਤਾ ਹੈ ਕਿ ਇਥੇ ਹਰ ਹਰ ਤਰ੍ਹਾਂ ਦਾ ਦੁੱਖ ਦੂਰ ਹੁੰਦਾ ਹੈ ਤੇ ਮੰਨਤਾਂ ਪੂਰੀਆਂ ਹੁੰਦੀਆਂ ਹਨ। ਪੜ੍ਹੋ ਪੂਰੀ ਖਬਰ...

Sri Durga Temple Mysarkhana: Know what is the history of Durga Mata temple of Mysarkhana, every belief is fulfilled here
Sri Durga Temple Mysarkhana: ਜਾਣੋ ਮਾਈਸਰਖਾਨਾ ਦੇ ਦੁਰਗਾ ਮਾਤਾ ਦੇ ਮੰਦਿਰ ਦਾ ਕੀ ਹੈ ਇਤਿਹਾਸ,ਇੱਥੇ ਹੁੰਦੀ ਹੈ ਹਰ ਮੰਨਤ ਪੂਰੀ
author img

By

Published : Jul 7, 2023, 6:02 PM IST

Sri Durga Temple Mysarkhana: ਜਾਣੋ ਮਾਈਸਰਖਾਨਾ ਦੇ ਦੁਰਗਾ ਮਾਤਾ ਦੇ ਮੰਦਿਰ ਦਾ ਕੀ ਹੈ ਇਤਿਹਾਸ,ਇੱਥੇ ਹੁੰਦੀ ਹੈ ਹਰ ਮੰਨਤ ਪੂਰੀ

ਬਠਿੰਡਾ: ਪ੍ਰਾਚੀਨ ਸ਼੍ਰੀ ਦੁਰਗਾ ਮੰਦਿਰ ਮਾਈਸਰ ਖਾਨਾ ਬਠਿੰਡਾ ਤੋਂ ਕਰੀਬ ਦੀ ਮਾਨਸਾ ਰੋਡ ਤੇ ਸਥਿਤ ਹੈ, ਜਿਸ ਤਰ੍ਹਾਂ ਹਿਮਾਚਲ ਦੇ ਮੰਦਰਾਂ ਵਿਚ ਮਾਤਾ ਜੀ ਪਿੰਡੀ ਰੂਪ ਵਿਚ ਹਨ, ਉਸੇ ਤਰ੍ਹਾਂ ਇਸ ਮੰਦਰ ਵਿਚ ਵੀ ਮਾਤਾ ਜੀ ਦੀ ਪ੍ਰਾਚੀਨ ਮੂਰਤੀ ਪਿੰਡੀ ਰੂਪ ਵਿਚ ਹੈ। ਇਸ ਮੰਦਿਰ ਪ੍ਰਤੀ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਮਾਂ ਜਵਾਲਾ ਪਿੰਡੀ ਦੇ ਰੂਪ ਵਿੱਚ ਇੱਥੇ ਦਰਸ਼ਨ ਦਿੰਦੀ ਹੈ। ਮੰਦਿਰ ਦੇ ਮੈਨੇਜਰ ਪਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੱਥੇ ਸਾਲ 'ਚ ਦੋ ਵਾਰ ਲੱਗਣ ਵਾਲਾ ਮਾਤਾ ਦੁਰਗਾ ਦਾ ਮੇਲਾ ਦੁਨੀਆਂ ‘ਚ ਅਜਿਹਾ ਮੇਲਾ ਹੈ, ਜੋ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ। ਇਹ ਮੇਲਾ ਆਮ ਤੌਰ ’ਤੇ ਚੇਤ ਅਤੇ ਅੱਸੂ ਦੇ ਨਰਾਤਿਆਂ ਵਿਚ ਛਟ ਨੂੰ ਲੱਗਦਾ ਹੈ ਅਤੇ ਇਸ ਮੇਲੇ 'ਚ ਦੇਸ਼ਾਂ ਵਿਦੇਸ਼ਾਂ ‘ਚੋਂ ਵੱਡੀ ਗਿਣਤੀ ਮਾਤਾ ਦੇ ਭਗਤ ਪਹੁੰਚਦੇ ਹਨ। ਪਿੰਡ ਮਾਈਸਰਖਾਨਾ ਵਿਖੇ ਬਣੇ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਅਨੁਸਾਰ ਸੰਨ 1515 ਈਸਵੀਂ ਵਿਚ ਪਿੰਡ ਮਾਈਸਰਖਾਨਾ ਦੇ ਇਕ ਜਿਮੀਦਾਰ ਬਾਬਾ ਕਮਾਲੂ ਦਾਸ ਨਥਾਣੇ ਵਾਲੇ ਬਾਬਾ ਕਾਲੂ ਰਾਮ ਦਾ ਚੇਲਾ ਸੀ।

Sri Durga Temple Mysarkhana
ਜਾਣੋ ਮਾਈਸਰਖਾਨਾ ਦੇ ਦੁਰਗਾ ਮਾਤਾ ਦੇ ਮੰਦਿਰ ਦਾ ਕੀ ਹੈ ਇਤਿਹਾਸ

ਕੋਹੜੀਆਂ ਦਾ ਬਚਿਆ ਜੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂ ਨਾਥ ਨੂੰ ਪੀਣ ਲਈ ਦੇ ਦਿੱਤਾ: ਉਹ ਬਾਬਾ ਜੀ ਦੇ ਨਾਲ ਹਰ ਸਾਲ ਜਵਾਲਾ ਜੀ (ਹਿਮਚਲ ਪ੍ਰਦੇਸ਼) ਦੇ ਦਰਸ਼ਨਾਂ ਲਈ ਜਾਇਆ ਕਰਦਾ ਸੀ। ਇਕ ਵਾਰ ਕਮਾਲੂ ਭਗਤ ਨੇ ਜਵਾਲਾ ਜੀ ਜਾ ਕੇ ਬਾਬਾ ਕਾਲੂ ਨਾਥ ਜੀ ਕੋਲ ਇੱਛਾ ਜਤਾਈ ਤੇ ਕਿਹਾ ਕਿ ਇਹ ਮੇਲਾ ਮੇਰੇ ਪਿੰਡ ਮਾਈਸਰਖਾਨੇ ਲੱਗਿਆ ਕਰੇ ਤਾਂ ਕਿੰਨਾਂ ਚੰਗਾ ਹੋਵੇਗਾ। ਬਾਬਾ ਕਮਾਲੂ ਹਰ ਰੋਜ ਮਾਈਸਰਖਾਨੇ ਤੋਂ ਪਿੰਡ ਨਥਾਣੇ ਸੰਤਾਂ ਵਾਸਤੇ ਦੁੱਧ ਲੈ ਕੇ ਜਾਂਦਾ ਸੀ। ਇਕ ਵਾਰ ਜਦ ਉਹ ਦੁੱਧ ਲੈ ਕੇ ਨਥਾਣੇ ਪਹੁੰਚੇ ਤਾਂ ਬਾਬਾ ਕਾਲੂ ਨਾਥ ਜੀ ਕੋਲ ਕੋਹੜੀਆਂ ਦੀ ਟੋਲੀ ਬੈਠੀ ਸੀ, ਜੋ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਆਪਣਾ ਕੋਹੜ ਠੀਕ ਕਰਵਾਉਣ ਆਏ ਹੋਏ ਸਨ। ਬਾਬਾ ਕਾਲੂ ਨਾਥ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਨ੍ਹਾਂ ਕੋਹੜੀਆਂ ਨੂੰ ਦੇ ਦਿੱਤਾ ਅਤੇ ਕੋਹੜੀਆਂ ਦਾ ਬਚਿਆ ਜੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂ ਨਾਥ ਨੂੰ ਪੀਣ ਲਈ ਦੇ ਦਿੱਤਾ ਤਾਂ ਬਾਬਾ ਕਮਾਲੂ ਨੇ ਉਹ ਦੁੱਧ ਗਲਾਨੀ ਕਰਕੇ ਪੀਣ ਦੀ ਥਾਂ ਦਰੱਖਤ ਦੀ ਜੜ੍ਹ ਵਿੱਚ ਪਾ ਦਿੱਤਾ। ਦੁੱਧ ਡੁੱਲਣ ਸਾਰ ਹੀ ਸੁੱਕਿਆ ਹੋਇਆ ਦਰੱਖਤ ਹਰਿਆ ਭਰਿਆ ਹੋ ਗਿਆ ਅਤੇ ਕੋਹੜੀਆਂ ਦਾ ਰੋਗ ਠੀਕ ਹੋ ਗਿਆ।

ਬਾਬਾ ਕਾਲੂ ਨਾਥ ਦੁੱਧ ਡੋਲਣ ਕਰਕੇ ਬਾਬੇ ਕਮਾਲੇ ਨਾਲ ਗੁੱਸੇ ਹੋ ਗਏ: ਦੂਜੇ ਪਾਸੇ ਜਦੋਂ ਬਾਬਾ ਕਮਲੂ ਨਾਥ ਬਿਰਧ ਅਵਸਥਾ ਵਿੱਚ ਪਹੁੰਚੇ ਤਾਂ ਉਹ ਮਾਤਾ ਜੀ ਦੇ ਦਰਸ਼ਨਾਂ ਲਈ ਮਾਤਾ ਜਵਾਲਾ ਜੀ ਕੋਲ ਨਾ ਜਾ ਸਕੇ ਤਾਂ ਉਸ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੇਰੇ ਪਿੰਡ ਆ ਕੇ ਮੈਨੂੰ ਦਰਸ਼ਨ ਦਿਓ ਕਮਾਲੂ ਨਾਥ ਨੂੰ ਕਿਹਾ ਕਿ ਕਮਾਲੂ ਨਾਥ ਤੂੰ ਇਹ ਕੀ ਕੀਤਾ ਹੈ? ਮੈਂ ਤੁਹਾਨੂੰ ਇਸ ਦੁੱਧ ਵਿਚ ਰਿੱਧੀਆਂ-ਸਿੱਧੀਆਂ ਪਾਈਆਂ ਸਨ, ਪਰ ਤੁਹਾਡੇ ਕਰਮਾਂ ਵਿਚ ਇਹ ਨਹੀਂ ਸੀ ਅਤੇ ਬਾਬਾ ਜੀ ਕਮਲੂ ਤੋਂ ਬਹੁਤ ਗੁੱਸੇ ਹੋ ਗਏ ਅਤੇ ਉਸ ਦੀ ਤਪੱਸਿਆ ਵਿਚ ਲੀਨ ਹੋ ਗਏ। ਪਰ ਬਾਬਾ ਕਾਲੂ ਨਾਥ ਦੁੱਧ ਡੋਲਣ ਕਰਕੇ ਬਾਬੇ ਕਮਾਲੇ ਨਾਲ ਗੁੱਸੇ ਹੋ ਗਏ, ਜਿਸ ਤੋਂ ਬਾਅਦ ਬਾਬਾ ਕਮਾਲਾ ਬਾਬਾ ਕਾਲੂ ਨਾਥ ਦੀ ਸੇਵਾ ਵਿਚ ਨਥਾਣੇ ਹੀ ਰਹਿਣ ਲੱਗ ਪਿਆ। ਬਾਬਾ ਕਾਲੂ ਨਾਥ ਜੀ ਨੇ ਬਾਬਾ ਕਮਾਲੂ ਨੂੰ ਕਿਹਾ ਕਿ ਉਹ ਪਿੰਡ ਦੇ ਸ਼ਮਸਾਨ ਘਾਟ ਵਿਚ ਪਹੁੰਚੇ, ਉੱਥੇ ਮਾਤਾ ਜਵਾਲਾ ਜੀ ਕੋਹੜਨ ਦੇ ਰੂਪ ਵਿਚ ਆਈ ਹੋਈ ਹੈ, ਤਾਂ ਕਮਾਲੂ ਭਗਤ ਬਾਬਾ ਜੀ ਦੀ ਆਗਿਆ ਮੰਨ ਕੇ ਸ਼ਮਸਾਨ ਘਾਟ ਵਿਚ ਆ ਗਿਆ, ਉੱਥੇ ਇਕ ਬਜੁਰਗ ਔਰਤ ਬੈਲ ਗੱਡੀ ‘ਤੇ ਬੈਠੀ ਦਿਖਾਈ ਦਿੱਤੀ ਅਤੇ ਉਹ ਉਨ੍ਹਾਂ ਦੇ ਪੈਰਾਂ ਵਿਚ ਡਿੱਗ ਪਿਆ ਅਤੇ ਵਾਰ ਵਾਰ ਕਹਿਣ ’ਤੇ ਮਾਤਾ ਜੀ ਨੇ ਆਪਣੇ ਅਸਲੀ ਰੂਪ ਵਿਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਹਰ ਸਾਲ ਅੱਸੂ ਚੇਤ ਦੇ ਨਰਾਤਿਆਂ ਨੂੰ ਇੱਥੇ ਆ ਕੇ ਦਰਸ਼ਨ ਦੇਣ ਦਾ ਵਚਨ ਦਿੱਤਾ ਅਤੇ ਕਿਹਾ ਕਿ ਜੋ ਭਗਤ ਇੱਥੇ ਆ ਕੇ ਦਰਸ਼ਨ ਕਰੇਗਾ। ਉਸ ਭਗਤ ਦੀ ਮਾਂ ਜਵਾਲਾ ਹਰ ਤਰ੍ਹਾਂ ਦੀ ਮਨੋਕਾਮਨਾਂ ਪੂਰਨ ਕਰੇਗੀ।

ਉਸ ਸਮੇਂ ਤੋਂ ਹੀ ਇਸ ਸਥਾਨ ‘ਤੇ ਅੱਸੂ ਅਤੇ ਚੇਤ ਦੀ ਛਟ ਨੂੰ ਭਾਰੀ ਮੇਲਾ ਲਗਦਾ ਹੈ, ਪਰ ਇਸ ਵਾਰ ਵਿਸਾਖ ਦੀ ਛਟ ਅਤੇ 18 ਅਪ੍ਰੈਲ ਨੂੰ ਮੇਲਾ ਭਰ ਰਿਹਾ ਹੈ। ਇਸ ਮੇਲੇ ਦਾ ਪ੍ਰਬੰਧ ਤਿੰਨ ਸਭਾਵਾਂ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ, ਸਵਰਨਕਾਰ ਸਭਾ ਅਤੇ ਸ੍ਰੀ ਸਨਾਤਮ ਧਰਮ ਪੰਜਾਬ ਮਹਾਵੀਰ ਦਲ ਸਭਾ ਵੱਲੋਂ ਕੀਤਾ ਜਾਂਦਾ ਹੈ। ਮੰਦਿਰ ਦੇ ਬਾਹਰ ਬਣੇ ਟਿੱਲੇ ’ਤੇ ਸ਼ਰਧਾਲੂ ਆਪਣੀ ਸੁੱਖ ਪੂਰੀ ਹੋਣ ਤੋਂ ਬਾਅਦ ਮਿੱਟੀ ਚੜਾਉਂਂਦੇ ਹਨ। ਮੰਦਿਰ ਅੰਦਰ ਪੁਰਾਤਨ ਬੇਰੀ ਦੇ ਦਰੱਖਤ ਹੇਠ ਬੱਚਿਆਂ ਦੀ ਝੰਡ (ਮੁੰਡਣ ਸੰਸਕਾਰ) ਲਾਹੀ ਜਾਂਦੀ ਹੈ। ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਯਾਤਰਾ ਸਫਲ ਸਮਝਦੇ ਹਨ।

ਹਰ ਸਾਲ ਦੂਰ-ਦੂਰ ਤੋਂ 4-5 ਲੱਖ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਆਉਂਦੇ ਹਨ: ਜ਼ਿਕਰਯੋਗ ਹੈ ਕਿ ਹਰ ਸਾਲ ਅੱਸੂ ਅਤੇ ਚੈਤਰ ਦੇ ਨਵਰਾਤਰਿਆਂ ਦੀ ਛਠ ਨੂੰ ਜੋ ਕੋਈ ਵੀ ਸ਼ਰਧਾਲੂ ਇਥੇ ਆ ਕੇ ਮੇਰੇ ਦਰਸ਼ਨ ਕਰੇਗਾ, ਉਸ ਦੀ ਹਰ ਮਨੋਕਾਮਨਾ ਪੂਰੀ ਹੋ ਜਾਵੇਗੀ। ਇਸੇ ਤਰ੍ਹਾਂ ਹਰੇਕ ਅੱਸੂ ਅਤੇ ਚੈਤਰ ਦੇ ਨਵਰਾਤਰ ਦੀ ਛਠ ਨੂੰ ਇੱਥੇ ਵੱਡੇ ਮੇਲੇ ਲੱਗਦੇ ਹਨ। ਹਰ ਸਾਲ ਦੂਰ-ਦੂਰ ਤੋਂ 4-5 ਲੱਖ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸ ਮੰਦਿਰ ਵਿਚ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ। ਇੱਥੇ ਇੱਕ ਮਿੱਟੀ ਦਾ ਟਿੱਲਾ ਵੀ ਬਣਿਆ ਹੋਇਆ ਹੈ, ਜਿੱਥੇ ਸ਼ਰਧਾਲੂ ਹੇਠਾਂ ਤੋਂ ਸੱਤ ਮੁੱਠੀ ਮਿੱਟੀ ਲਿਆਉਂਦੇ ਹਨ ਅਤੇ ਸੁੱਕਣ ਤੋਂ ਬਾਅਦ ਚੜ੍ਹਾਉਂਦੇ ਹਨ। ਮੰਦਿਰ ਦੇ ਅੰਦਰ ਇੱਕ ਬੇਰੀ ਦਾ ਰੁੱਖ ਹੈ। ਜੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੰਦਿਰ ਵਿੱਚ ਸਥਿਤ ਹੈ। ਇਸ ਬੇਰੀ ਨੂੰ ਅੱਜ ਵੀ ਬਹੁਤ ਸਾਰੇ ਫਲ ਲੱਗਦੇ ਹਨ।ਇਸ ਤੋਂ ਇਲਾਵਾ ਮੰਦਿਰ ਦੇ ਅੰਦਰ ਬੋਹੜ ਦਾ ਦਰੱਖਤ ਵੀ ਹੈ।

ਮੰਦਿਰ ਦੇ ਅੰਦਰ ਜਵਾਲਾ ਜੀ ਦਾ ਪਵਿੱਤਰ ਜੋਤ ਜਗਦੀ ਰਹਿੰਦੀ ਹੈ: ਮੰਦਿਰ ਦੇ ਨੇੜੇ ਇੱਕ ਸੁੰਦਰ ਤਲਾਬ ਵੀ ਹੈ। ਜਿੱਥੇ ਸ਼ਰਧਾਲੂ ਇਸ ਤਲਾਬ ਦੇ ਪਾਣੀ ਨੂੰ ਅੰਮ੍ਰਿਤ ਮਨ ਕੇ ਇਸ਼ਨਾਨ ਕਰਦੇ ਹਨ। ਮੰਦਿਰ ਦੇ ਅੰਦਰ ਬਾਬਾ ਕਮਲੂਨਾਥ ਦੀ ਸੁੰਦਰ ਸਮਾਧ ਹੈ। ਮੰਦਰ ਦੇ ਅੰਦਰ ਮਾਤਾ ਜੀ ਦਾ ਸੁੰਦਰ ਪਲੰਘ ਹੈ, ਜਿੱਥੇ ਹਰ ਰੋਜ਼ ਮਾਤਾ ਜੀ ਦਾ ਸੁੰਦਰ ਪਲੰਘ ਵਿਛਾਇਆ ਜਾਂਦਾ ਹੈ। ਮੰਦਿਰ ਦੇ ਅੰਦਰ ਜਵਾਲਾ ਜੀ ਦਾ ਪਵਿੱਤਰ ਜੋਤ ਜਗਦੀ ਰਹਿੰਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਮਾਤਾ ਜਵਾਲਾ ਜੀ ਦੇ ਆਉਣ ਤੋਂ ਬਾਅਦ ਇਸ ਦੀ ਲਾਟ ਵਿੱਚ ਪ੍ਰਵੇਸ਼ ਕਰਦੇ ਹਨ।ਅੱਜ ਵੀ ਇਸ ਮੰਦਰ ਵਿੱਚ ਮਾਤਾ ਜੀ ਦਾ ਪ੍ਰਾਚੀਨ ਪਿੰਡੀ ਸਰੂਪ ਬਿਰਾਜਮਾਨ ਹੈ। ਇਸ ਤੋਂ ਇਲਾਵਾ ਇੱਥੇ ਮਾਲਵਾ ਪ੍ਰਾਂਤ ਬ੍ਰਾਹਮਣ ਸਭਾ ਅਤੇ ਸਵਰਨਕਾਰ ਸਭਾ ਵੱਲੋਂ ਮੰਦਿਰ ਵੀ ਬਣਾਏ ਗਏ ਹਨ। ਮੰਦਰ ਦੇ ਸਾਹਮਣੇ ਇੱਕ ਸੁੰਦਰ ਗੁਰਦੁਆਰਾ ਸਾਹਿਬ ਵੀ ਸਥਿਤ ਹੈ। ਮੇਲੇ ਦੌਰਾਨ ਮਹਾਵੀਰ ਦਲ ਵੱਲੋਂ ਸ਼ੁੱਧ ਦੇਸੀ ਘਿਓ ਦਾ ਬਰਤਨ ਮਿਲਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.